ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਫਿਲਮ ‘ਬੈੱਲ ਬੌਟਮ’ ਦਾ ਟ੍ਰੇਲਰ ਮੰਗਲਵਾਰ ਰਾਤ ਨੂੰ ਦਿੱਲੀ ’ਚ ਰਿਲੀਜ਼ ਕੀਤਾ ਸੀ। ਟ੍ਰੇਲਰ ਦੇ ਰਿਲੀਜ਼ ਹੁੰਦੇ ਸੋਸ਼ਲ ਮੀਡੀਆ ’ਚ ਇਸ ’ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਅਦਾਕਾਰ ਅਜੇ ਦੇਵਗਨ, ਕ੍ਰਿਤੀ ਸੇਨਨ, ਸਿਧਾਰਥ ਮਲਹੋਤਰਾ ਸਮੇਤ ਤਮਾਮ ਸਿਤਾਰਿਆਂ ਨੇ ਟ੍ਰੇਲਰ ਸਾਂਝਾ ਕਰ ਕੇ ਇਸ ਦੀ ਜਮ ਕੇ ਤਾਰੀਫ ਕੀਤੀ।

ਬੁੱਧਵਾਰ ਦੁਪਹਿਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ 'ਬੈੱਲ ਬੌਟਮ' ਫਿਲਮ ਦਾ ਟ੍ਰੇਲਰ ਸਾਂਝਾ ਕਰ ਕੇ ਅਕਸ਼ੈ ਕੁਮਾਰ ਨੂੰ ਵਧਾਈ ਦਿੱਤੀ। ਕਪਿਲ ਨੇ ਲਿਖਿਆ- ਬਿਹਤਰੀਨ ਟ੍ਰੇਲਰ ਅਕਸ਼ੈ ਪਾਜੀ ਅਤੇ ਪੂਰੀ ਟੀਮ ਲਈ ਸ਼ੁੱਭਕਾਮਨਾਵਾਂ। ਇਸ ਦਾ ਜਵਾਬ ਦਿੰਦੇ ਹੋਏ ਅਕਸ਼ੈ ਨੇ ਲਿਖਿਆ- ਜਿਵੇਂ ਹੀ ਪਤਾ ਚੱਲਿਆ ਸ਼ੋਅ ’ਤੇ ਆ ਰਿਹਾ ਹਾਂ। ਵਧਾਈਆਂ ਭੇਜੀਆਂ, ਉਸ ਤੋਂ ਪਹਿਲਾਂ ਨਹੀਂ। ਮਿਲ ਕੇ ਤੇਰੀ ਖ਼ਬਰ ਲੈਂਦਾਂ ਹਾਂ। ਕਪਿਲ ਨੇ ਇਸ ’ਤੇ ਸ਼ਰਮਿੰਦਾ ਹੋਣ ਦੀ ਇਮੋਜੀ ਬਣਾਉਂਦੇ ਹੋਏ ਅਕਸ਼ੈ ਨੂੰ ਲਵ ਯੂ ਪਾਜੀ ਲਿਖਿਆ ਹੈ।
ਪੰਜਾਬੀ ਗਾਇਕ ਰੋਮਾਨਾ ਨੇ ਇਕੋ ਦਿਨ ’ਚ ਰਿਲੀਜ਼ ਕੀਤੇ 4 ਗੀਤ (ਵੀਡੀਓਜ਼)
NEXT STORY