ਮੁੰਬਈ (ਬਿਊਰੋ)– ਟੀ. ਵੀ. ਇੰਡਸਟਰੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਅੰਕਿਤਾ ਲੋਖੰਡੇ ਦੇ ਪਿਤਾ ਸ਼ਸ਼ੀਕਾਂਤ ਲੋਖੰਡੇ ਦਾ 68 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਪੂਰੇ ਪਰਿਵਾਰ ’ਚ ਸੋਗ ਦਾ ਮਾਹੌਲ ਹੈ। ਸ਼ਸ਼ੀਕਾਂਤ ਲੋਖੰਡੇ ਦੀ 12 ਅਗਸਤ, 2023 ਦੀ ਦੇਰ ਸ਼ਾਮ ਨੂੰ ਮੌਤ ਹੋ ਗਈ ਸੀ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ 13 ਅਗਸਤ, 2023 ਨੂੰ ਸਵੇਰੇ 11 ਵਜੇ ਓਸ਼ੀਵਾਰਾ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ। ਹਾਲਾਂਕਿ ਸ਼ਸ਼ੀਕਾਂਤ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਸੀ ਪਰ ਅਜੇ ਤੱਕ ਅੰਕਿਤਾ ਤੇ ਉਸ ਦੇ ਪਰਿਵਾਰ ਵਲੋਂ ਉਸ ਦੇ ਪਿਤਾ ਦੀ ਮੌਤ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਵਾਰ ਅੰਕਿਤਾ ਨੇ ਫਾਦਰਸ ਡੇਅ ’ਤੇ ਆਪਣੇ ਪਿਤਾ ਸ਼ਸ਼ੀਕਾਂਤ ਲੋਖੰਡੇ ਲਈ ਖ਼ਾਸ ਪੋਸਟ ਲਿਖੀ ਹੈ। ਤਸਵੀਰ ਸਾਂਝੀ ਕਰਦਿਆਂ ਅੰਕਿਤਾ ਨੇ ਲਿਖਿਆ, ‘‘ਹੈਪੀ ਫਾਦਰਸ ਡੇਅ, ਮੇਰੇ ਪਹਿਲੇ ਹੀਰੋ ਨੂੰ ਜੋ ਮੇਰੇ ਪਿਤਾ ਰਹੇ ਹਨ। ਇਸ ਸਮੇਂ ਮੈਂ ਆਪਣੀਆਂ ਭਾਵਨਾਵਾਂ ਨੂੰ ਸਹੀ ਢੰਗ ਨਾਲ ਪ੍ਰਗਟ ਕਰਨ ਦੇ ਯੋਗ ਨਹੀਂ ਹਾਂ ਕਿ ਮੈਂ ਤੁਹਾਡੇ ਲਈ ਕੀ ਮਹਿਸੂਸ ਕਰਦੀ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਪਾਪਾ, ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਲਈ ਸੰਘਰਸ਼ ਕਰਦੇ ਦੇਖਿਆ ਹੈ। ਜਦੋਂ ਮੈਂ ਛੋਟੀ ਸੀ, ਮੈਂ ਤੁਹਾਨੂੰ ਸੰਘਰਸ਼ ਕਰਦੇ ਦੇਖਿਆ ਸੀ ਪਰ ਤੁਸੀਂ ਕਦੇ ਵੀ ਆਪਣੇ ਬੱਚਿਆਂ ਨੂੰ ਸੰਘਰਸ਼ ਨਹੀਂ ਕਰਨ ਦਿੱਤਾ। ਤੁਸੀਂ ਸਾਨੂੰ ਸਭ ਕੁਝ ਦਿੱਤਾ ਹੈ। ਮੈਨੂੰ ਖੰਭ ਦਿੱਤੇ ਤਾਂ ਜੋ ਮੈਂ ਉੱਡ ਸਕਾਂ। ਮੈਨੂੰ ਜ਼ਿੰਦਗੀ ’ਚ ਜੋ ਵੀ ਕਰਨਾ ਹੈ, ਉਹ ਕਰਨ ਦਿਓ।’’
ਇਹ ਖ਼ਬਰ ਵੀ ਪੜ੍ਹੋ : ਦੂਜੇ ਦਿਨ ‘ਗਦਰ 2’ ਤੇ ‘ਓ. ਐੱਮ. ਜੀ. 2’ ਨੇ ਕੀਤੀ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ
ਅੰਕਿਤਾ ਲੋਖੰਡੇ ਨੇ ਅੱਗੇ ਲਿਖਿਆ, ‘‘ਅੱਜ ਮੈਂ ਜੋ ਹਾਂ ਸਿਰਫ ਤੁਹਾਡੀ ਵਜ੍ਹਾ ਨਾਲ ਹਾਂ। ਤੁਸੀਂ ਮੈਨੂੰ ਸਹਾਰਾ ਦਿੱਤਾ, ਮੈਨੂੰ ਹਿੰਮਤ ਦਿੱਤੀ। ਮੈਨੂੰ ਯਾਦ ਹੈ, ਜਦੋਂ ਮੈਂ ਮੁੰਬਈ ’ਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਤਾਂ ਕਈ ਵਾਰ ਮੇਰੇ ਕੋਲ ਕਿਰਾਇਆ ਦੇਣ ਲਈ ਪੈਸੇ ਨਹੀਂ ਸਨ ਪਰ ਉਦੋਂ ਤੁਸੀਂ ਦਿੰਦੇ ਸੀ, ਫਿਰ ਚਾਹੇ ਤੁਹਾਡੀ ਜ਼ਿੰਦਗੀ ’ਚ ਕੋਈ ਵੀ ਮੁਸ਼ਕਿਲ ਚੱਲ ਰਹੀ ਹੋਵੇ ਕਿਉਂਕਿ ਤੁਸੀਂ ਮੇਰੇ ਸੁਪਨਿਆਂ ’ਚ ਵਿਸ਼ਵਾਸ ਕੀਤਾ ਸੀ। ਮੈਂ ਅੱਜ ਤੇ ਹਮੇਸ਼ਾ ਤੁਹਾਡੀ ਧੰਨਵਾਦੀ ਰਹਾਂਗੀ। ਮੈਂ ਅੱਜ ਜੋ ਕੁਝ ਵੀ ਹਾਂ ਤੁਹਾਡੀ ਵਜ੍ਹਾ ਨਾਲ ਹਾਂ। ਮੈਂ ਤੁਹਾਨੂੰ ਸੰਘਰਸ਼ ਕਰਦੇ ਦੇਖਿਆ ਹੈ ਪਰ ਤੁਸੀਂ ਮਜ਼ਬੂਤ ਹੋ। ਮੈਂ ਆਪਣੀ ਜ਼ਿੰਦਗੀ ’ਚ ਜੋ ਮੁਸ਼ਕਲਾਂ ਦੇਖੀਆਂ, ਤੁਹਾਡੀ ਮੁਸਕਰਾਹਟ ਨੇ ਮੈਨੂੰ ਉਨ੍ਹਾਂ ਨਾਲ ਲੜਨ ਦੀ ਤਾਕਤ ਦਿੱਤੀ ਤੇ ਅਸੀਂ ਜ਼ਿੰਦਗੀ ’ਚ ਅੱਗੇ ਵਧਦੇ ਹਾਂ। ਮੈਨੂੰ ਤੁਹਾਡੀ ਧੀ ਹੋਣ ’ਤੇ ਮਾਣ ਹੈ। ਪਾਪਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਫਾਦਰਸ ਡੇਅ ਮੁਬਾਰਕ। ਤੁਹਾਡੀ ਰਾਜਾਰਾਜੇਸ਼ਵਰੀ।’’
ਅੰਕਿਤਾ ਲੋਖੰਡੇ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਸ ਨੂੰ ‘ਪਵਿੱਤਰ ਰਿਸ਼ਤਾ’ ਤੋਂ ਕਾਫੀ ਪਛਾਣ ਮਿਲੀ। ਅੰਕਿਤਾ ਨੇ ਇਸ ਸੀਰੀਅਲ ’ਚ ‘ਅਰਚਨਾ’ ਦਾ ਕਿਰਦਾਰ ਨਿਭਾਇਆ ਸੀ ਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਸਕ੍ਰੀਨ ਸਪੇਸ ਸ਼ੇਅਰ ਕੀਤੀ ਸੀ। ਦੋਵੇਂ 6 ਸਾਲਾਂ ਤੱਕ ਰਿਲੇਸ਼ਨਸ਼ਿਪ ’ਚ ਵੀ ਰਹੇ ਪਰ ਫਿਰ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਅੱਜ ਸੁਸ਼ਾਂਤ ਵੀ ਸਾਡੇ ਵਿਚਾਲੇ ਨਹੀਂ ਹਨ। ਇਸ ਤੋਂ ਬਾਅਦ ਅੰਕਿਤਾ ਨੇ ਟੀ. ਵੀ. ਤੋਂ ਫ਼ਿਲਮਾਂ ’ਚ ਕਦਮ ਰੱਖਿਆ। ਅੰਕਿਤਾ ਨੇ ਕੰਗਨਾ ਰਣੌਤ ਦੀ ਫ਼ਿਲਮ ‘ਮਣੀਕਰਣਿਕਾ : ਦਿ ਕੁਈਨ ਆਫ ਝਾਂਸੀ’ ਨਾਲ ਆਪਣਾ ਡੈਬਿਊ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੂਜੇ ਦਿਨ ‘ਗਦਰ 2’ ਤੇ ‘ਓ. ਐੱਮ. ਜੀ. 2’ ਨੇ ਕੀਤੀ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ
NEXT STORY