ਮੁੰਬਈ : ਟੀ.ਵੀ. ਸੀਰੀਅਲ 'ਪਵਿੱਤਰ ਰਿਸ਼ਤਾ' ਤੋਂ ਮਸ਼ਹੂਰ ਹੋਈ ਜੋੜੀ ਅੰਕਿਤਾ-ਸੁਸ਼ਾਂਤ ਦਾ ਸੰਬੰਧ ਵੀ ਖਤਮ ਚੁੱਕਿਆ ਹੈ ਪਰ ਇਸ ਖਬਰ ਦੀ ਅਜੇ ਤੱਕ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਹੋਈ ਸੀ। ਇਹ ਜੋੜੀ ਕਾਫੀ ਸਮੇਂ ਤੋਂ ਪ੍ਰੇਮ ਸੰਬੰਧ 'ਚ ਰਹਿ ਰਹੀ ਸੀ। ਕਾਫੀ ਸਮੇਂ ਤੋਂ ਇਹ ਦੋਵੇਂ ਲਿਵ-ਇਨ-ਰਿਲੇਸ਼ਨ 'ਚ ਵੀ ਰਹਿ ਰਹੇ ਸਨ। ਜਾਣਕਾਰੀ ਅਨੁਸਾਰ ਇਸ ਗੱਲ ਨੂੰ ਸਹੀ ਸਿੱਧ ਕਰਨ ਲਈ ਅੰਕਿਤਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨਾਲ ਉਨ੍ਹਾਂ ਨੇ ਕੁਝ ਅਜਿਹਾ ਲਿਖਿਆ ਹੈ ਜੋ ਇਸ ਪੂਰੇ ਮਾਮਲੇ ਦੀ ਸੱਚਾਈ ਬਿਆਨ ਕਰਦੀ ਹੈ। ਅੰਕਿਤਾ ਨੇ ਇਸ ਮੈਸੇਜ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਹੁਣ ਸੁਸ਼ਾਂਤ ਨੂੰ ਭੁਲਾਉਣਾ ਚਾਹੁੰਦੀ ਹੈ ਅਤੇ ਆਪਣੇ ਆਪ ਨਾਲ ਪਿਆਰ ਕਰਨਾ ਚਾਹੁੰਦੀ ਹੈ। ਅਸਲ 'ਚ ਉਨ੍ਹਾਂ ਲਿਖਿਆ, ''ਇੰਨੇ ਸਾਲ ਮੈਂ ਪੜ੍ਹਾਈ ਕੀਤੀ ਪਰ ਇਸ ਦੌਰਾਨ ਮੈਨੂੰ ਕਿਸੇ ਨੇ ਨਹੀਂ ਪੜ੍ਹਾਇਆ ਕਿ ਆਪਣੇ ਆਪ ਨਾਲ ਕਿਵੇਂ ਪਿਆਰ ਕੀਤਾ ਜਾਵੇ?''
ਿਜ਼ਕਰਯੋਗ ਹੈ ਕਿ ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਪਰੇਸ਼ਾਨ ਲੱਗ ਰਹੀ ਹੈ ਅਤੇ ਉਨ੍ਹਾਂ ਦਾ ਦੁਖ ਵੀ ਜ਼ਾਹਰ ਹੋ ਰਿਹਾ ਹੈ। ਹੁਣ ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਅੰਕਿਤਾ ਇਹ ਗੱਲ ਕਿਸ ਬਾਰੇ ਕਰ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਜਦੋਂ ਅੰਕਿਤਾ ਆਪਣੀਆਂ ਤਸਵੀਰਾਂ ਕਲਿੱਕ ਕਰ ਰਹੀ ਹੈ ਤਾਂ ਉਨ੍ਹਾਂ ਪਿੱਛੇ ਉਨ੍ਹ੍ਹਾਂ ਅਤੇ ਸਾਬਕਾ ਪ੍ਰੇਮੀ ਸੁਸ਼ਾਂਤ ਦੀਆਂ ਕੰਧਾਂ (ਦੀਵਾਰ) 'ਤੇ ਤਸਵੀਰਾਂ ਟੰਗੀਆਂ ਨਜ਼ਰ ਆ ਰਹੀਆਂ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਇਤੇਫਾਕ ਨਹੀਂ ਹੋ ਸਕਦਾ ਸਗੋਂ ਅੰਕਿਤਾ ਨੇ ਜਾਣ-ਬੁੱਝ ਕੇ ਇਹੋ-ਜਿਹਾ ਬੈਕਗਰਾਊਂਡ ਚੁਣਿਆ ਹੈ।
ਜ਼ਿਕਰਯੋਗ ਹੈ ਕਿ ਅੰਕਿਤਾ ਨੇ ਇਸ ਤੋਂ ਇਲਾਵਾ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਬਲੈਕ-ਵਾਈਟ ਡ੍ਰੈੱਸ ਪਾਈ ਹੋਈ ਹੈ। ਇਹ ਤਸਵੀਰ ਜ਼ਾਹਰ ਕਰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚੋਂ ਰੰਗ ਗਾਇਬ ਹੋ ਚੁੱਕੇ ਹਨ। ਇਸ ਤਸਵੀਰ ਦੇ ਕੈਪਸ਼ਨ 'ਚ ਅੰਕਿਤਾ ਨੇ ਲਿਖਿਆ, ''ਸੁਪਨੇ ਦੇਖਣ ਵਾਲੇ ਨਹੀਂ, ਉਨ੍ਹਾਂ ਨੂੰ ਪੂਰਾ ਕਰਨ ਵਾਲੇ ਬਣੋ।'' ਇਨ੍ਹਾਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਉਹ ਜ਼ਿੰਦਗੀ 'ਚ ਅੱਗੇ ਵੱਧ ਗਈ ਹੈ ਅਤੇ ਦੂਜਿਆਂ ਨੂੰ ਵੀ ਇਹੀ ਸਲਾਹ ਦੇ ਰਹੀ ਹੈ। ਛੇਤੀ ਅੰਕਿਤਾ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਉਹ ਕਈ ਫਿਲਮਕਾਰਾਂ ਦੇ ਸੰਪਰਕ 'ਚ ਹੈ ਅਤੇ ਬਹੁਤ ਜਲਦ ਫਿਲਮ ਸਾਈਨ ਕਰੇਗੀ।
ਫਿਲਮ 'ਫੈਂਟਮ' ਦੇ ਨਿਰਦੇਸ਼ਕ ਕਬੀਰ ਖਾਨ ਦਾ ਕਰਾਚੀ ਏਅਰਪੋਰਟ 'ਤੇ ਲੋਕਾਂ ਨੇ ਕੀਤਾ ਵਿਰੋਧ
NEXT STORY