ਮੁੰਬਈ : ਟੀ.ਵੀ. ਸੀਰੀਅਲ 'ਫਿਰ ਸੁਬਾਹ ਹੋਗੀ' ਅਤੇ 'ਛਣਛਣ' 'ਚ ਆਪਣੇ ਸ਼ਾਨਦਾਰ ਅਭਿਨੈ ਲਈ ਜਾਣੇ ਜਾਣ ਵਾਲੇ ਅਦਾਕਾਰ ਅਨੁਜ ਸੱਚਦੇਵ ਟੀ.ਵੀ. ਸੀਰੀਅਲ 'ਸਵਰਾਗਿਨੀ' 'ਚ ਐਂਟਰੀ ਕਰਨ ਵਾਲੇ ਹਨ। ਅਨੁਜ ਇਸ 'ਚ ਰਾਕਸਟਾਰ ਦੇ ਰੋਲ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਅਨੁਜ ਟੀ.ਵੀ. ਸੀਰੀਅਲ 'ਇਤੀ ਸੀ ਖੁਸ਼ੀ' 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਅਨੁਜ ਬਾਲੀਵੁੱਡ ਫਿਲਮ 'ਲਵ ਸ਼ਗੁਨ' 'ਚ ਕੰਮ ਕਰ ਚੁੱਕੇ ਹਨ। ਜਾਣਕਾਰੀ ਅਨੁਸਾਰ ਸੀਰੀਅਲ ਸਵਰਾਗਿਨੀ 'ਚ ਅਨੁਜ 'ਸਾਹਿਲ ਸੇਨ ਗੁਪਤਾ' ਦੇ ਕਿਰਦਾਰ 'ਚ ਨਜ਼ਰ ਆਉਣਗੇ। ਅਨੁਜ ਦਾ ਕਹਿਣਾ ਹੈ, ''ਮੈਂ ਸਾਹਿਲ ਦੇ ਵਾਂਗ ਹੀ ਹਾਂ। ਮੈਨੂੰ ਵੀ ਸੰਗੀਤ ਨਾਲ ਬਹੁਤ ਪਿਆਰ ਹੈ ਅਤੇ ਇਸੇ ਨੇ ਹੀ ਮੈਨੂੰ ਸ਼ੋਅ ਕਰਨ ਲਈ ਪ੍ਰੇਰਿਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਸੀਰੀਅਲ 'ਚ ਅਨੁਜ ਦੀ ਐਂਟਰੀ ਨਦੀ 'ਚ ਹੋਵੇਗੀ, ਜੋ ਡੁੱਬਦੀ ਹੋਈ ਸਵਰਾ ਨੂੰ ਹੀਰੋ ਵਾਂਗ ਬਚਾਉਂਦੇ ਨਜ਼ਰ ਆਉਣਗੇ। ਇਸ ਸੀਰੀਅਲ 'ਚ ਸਵਰਾ ਆਪਣੀ ਯਾਦਾਸ਼ਤ ਗੁਆ ਬੈਠੀ ਹੈ। ਇਸ ਤਰ੍ਹਾਂ ਜਦੋਂ ਅਨੁਜ ਸਵਰਾ ਦਾ ਸਾਥ ਦੇਵੇਗਾ ਤਾਂ ਇਸ ਸੀਰੀਅਲ 'ਚ ਨਵਾਂ ਟਵਿੱਸਟ ਆਵੇਗਾ।
'ਸਪਾਈਸ ਗਰਲਜ਼' ਨੇ 16 ਸਾਲ ਬਾਅਦ ਰਿਕਾਰਡ ਕੀਤਾ ਨਵਾਂ ਗਾਣਾ
NEXT STORY