ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਇਸ ਫ਼ਿਲਮ ਨਾਲ ਆਮਿਰ ਖ਼ਾਨ ਨੇ 4 ਸਾਲਾਂ ਬਾਅਦ ਸਿਲਵਰ ਸਕ੍ਰੀਨ ’ਤੇ ਵਾਪਸੀ ਕੀਤੀ ਹੈ ਪਰ ਲੋਕਾਂ ਨੇ ਉਨ੍ਹਾਂ ਦੀ ਫ਼ਿਲਮ ਨੂੰ ਪੂਰੀ ਤਰ੍ਹਾਂ ਨਾਲ ਰਿਜੈਕਟ ਕਰ ਦਿੱਤਾ ਹੈ।
‘ਲਾਲ ਸਿੰਘ ਚੱਢਾ’ ਦੇ ਫੇਲੀਅਰ ਨਾਲ ਹਰ ਕੋਈ ਹੈਰਾਨ ਹੈ ਕਿਉਂਕਿ ਪਾਜ਼ੇਟਿਵ ਰੀਵਿਊਜ਼ ਤੋਂ ਬਾਅਦ ਵੀ ਫ਼ਿਲਮ ਨੂੰ ਦਰਸ਼ਕ ਨਹੀਂ ਮਿਲ ਰਹੇ ਹਨ। ਹੁਣ ਅਨੁਪਮ ਖੇਰ ਨੇ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਚੱਲੇ ਬਾਈਕਾਟ ਟਰੈਂਡ ’ਤੇ ਆਪਣੀ ਰਾਏ ਦਿੱਤੀ ਹੈ।
ਅਨੁਪਮ ਖੇਰ ਨੇ ਇੰਡੀਆ ਟੁਡੇ ਨਾਲ ਗੱਲਬਾਤ ਦੌਰਾਨ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਚੱਲੇ ਬਾਈਕਾਟ ਟਰੈਂਡ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਆਮਿਰ ਖ਼ਾਨ ਨੂੰ ਹੀ ਮੰਨਿਆ ਹੈ। ਇਸ ਤੋਂ ਇਲਾਵਾ ਬਾਕਸ ਆਫਿਸ ’ਤੇ ‘ਲਾਲ ਸਿੰਘ ਚੱਢਾ’ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਵੀ ਅਨੁਪਮ ਖੇਰ ਨੇ ਆਮਿਰ ਖ਼ਾਨ ’ਤੇ ਤੰਜ ਕੱਸਿਆ ਹੈ।
ਇਹ ਖ਼ਬਰ ਵੀ ਪੜ੍ਹੋ : ਫਲਾਪ ਫ਼ਿਲਮਾਂ ਲਈ ਅਕਸ਼ੇ ਨੇ ਖ਼ੁਦ ਨੂੰ ਮੰਨਿਆ ਜ਼ਿੰਮੇਵਾਰ, ਕਿਹਾ- ‘ਇਹ ਸਾਰੀ ਮੇਰੀ ਗਲਤੀ...’
ਬਾਈਕਾਟ ਟਰੈਂਡ ’ਤੇ ਗੱਲਬਾਤ ਕਰਦਿਆਂ ਅਨੁਪਮ ਖੇਰ ਨੇ ਕਿਹਾ, ‘‘ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਟਰੈਂਡ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਉਹ ਉਸ ਨੂੰ ਕਰਨ ਲਈ ਆਜ਼ਾਦ ਹਨ। ਟਵਿਟਰ ’ਤੇ ਹੁਣ ਹਰ ਰੋਜ਼ ਨਵੇਂ ਟਰੈਂਡ ਚੱਲਦੇ ਹਨ।’’
ਇੰਨਾ ਹੀ ਨਹੀਂ, ਅਨੁਪਮ ਖੇਰ ਨੇ ਆਮਿਰ ਖ਼ਾਨ ਦੇ 2016 ’ਚ ਅਸਹਿਣਸ਼ੀਲਤਾ ਵਾਲੇ ਕੁਮੈਂਟ ਨੂੰ ਲੈ ਕੇ ਵੀ ਆਮਿਰ ’ਤੇ ਤੰਜ ਕੱਸਿਆ ਹੈ। ਅਨੁਪਮ ਖੇਰ ਨੇ ਕਿਹਾ, ‘‘ਜੇਕਰ ਤੁਸੀਂ ਪਿਛੋਕੜ ’ਚ ਕੁਝ ਕਿਹਾ ਹੈ ਤਾਂ ਯਕੀਨੀ ਤੌਰ ’ਤੇ ਉਹ ਚੀਜ਼ ਅੱਗੇ ਜਾ ਕੇ ਤੁਹਾਨੂੰ ਪ੍ਰੇਸ਼ਾਨ ਕਰੇਗੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਿਊਡ ਫ਼ੋਟੋਸ਼ੂਟ ਵਿਵਾਦ ’ਚ ਫ਼ਸੇ ਰਣਵੀਰ ਸਿੰਘ, ਬਿਆਨ ਦਰਜ ਕਰਵਾਉਣ ਲਈ ਮੰਗਿਆ 2 ਹਫ਼ਤਿਆਂ ਦਾ ਸਮਾਂ
NEXT STORY