ਮੁੰਬਈ: ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ ਦੀ ਧੀ ਆਲੀਆ ਕਸ਼ਯਪ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਲੀਆ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਆਲੀਆ ਨੇ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਪਸੰਦ ਕੀਤੀ ਜਾ ਰਹੀ ਹੈ।
ਤਸਵੀਰ ’ਚ ਆਲੀਆ ਗ੍ਰੇਅ ਕਰਾਪ ਟਾਪ ਅਤੇ ਗ੍ਰੇ ਟਰਾਊਂਜਰ ’ਚ ਨਜ਼ਰ ਆ ਰਹੀ ਹੈ ਆਲੀਆ ਨੇ ਟਾਪ ਦੇ ਉਪਰ ਜੈਕੇਟ ਵੀ ਪਹਿਨੀ ਹੋਈ ਹੈ।
ਮਿਨੀਮਲ ਮੇਕਅਪ ਅਤੇ ਲੋਅ ਬਨ ਨਾਲ ਆਲੀਆ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਆਲੀਆ ਦੀ ਤਾਰੀਫ਼ ਕਰ ਰਹੇ ਹਨ।
ਇਕ ਯੂਜ਼ਰ ਨੇ ਲਿਖਿਆ ਕਿ ‘ਤੁਸੀਂ ਇਕ ਰਾਣੀ ਹੋ ਆਲੀਆ ਕਸ਼ਯਪ’। ਵਿਰੋਧੀਆਂ ਨੂੰ ਆਪਣੇ ਆਪ ਨੂੰ ਪਰੇਸ਼ਾਨ ਨਾ ਕਰਨ ਦਿਓ।
ਇਕ ਹੋਰ ਯੂਜ਼ਰ ਨੇ ਲਿਖਿਆ ਕਿ ‘ਤੁਸੀਂ ਬਹੁਤ ਕਿਊਟ ਹੈ’।
ਦੱਸਣਯੋਗ ਹੈ ਕਿ ਆਲੀਆ ਹਾਲੇ ਫ਼ਿਲਮੀ ਦੁਨੀਆ ਤੋਂ ਦੂਰ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਹੈ। ਆਲੀਆ ਦਾ ਇਕ ਯੂ-ਟਿਊਬ ਚੈਨਲ ਵੀ ਹੈ ਜਿਸ ’ਤੇ ਉਹ ਆਪਣੇ ਮੇਕਅਪ, ਸਟਾਈਲਿੰਗ ਅਤੇ ਡੇਲੀ ਬਲਾਗ ਸਾਂਝੇ ਕਰਦੀ ਰਹਿੰਦੀ ਹੈ।
ਹਰੇਕ ਦੇ ਦਿਲ ਨੂੰ ਮੋਹ ਰਿਹੈ ਨੀਰੂ ਬਾਜਵਾ ਦੀਆਂ ਧੀਆਂ ਦਾ ਇਹ ਕਿਊਟ ਵੀਡੀਓ
NEXT STORY