ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨੀਂ ਦਿਨੀਂ ਆਪਣੀ ਮਦਰਹੁੱਡ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਅਨੁਸ਼ਕਾ ਨੇ 11 ਜਨਵਰੀ ਨੂੰ ਧੀ ਨੂੰ ਜਨਮ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਅਨੁਸ਼ਕਾ ਤੇ ਵਿਰਾਟ ਨੇ ਆਪਣੀ ਧੀ ਦੀ ਤਸਵੀਰ ਸਾਂਝੀ ਕੀਤੀ ਸੀ ਅਤੇ ਨਾਮ ਦਾ ਵੀ ਖੁਲਾਸਾ ਕੀਤਾ ਸੀ। ਜੋੜੇ ਨੇ ਆਪਣੀ ਲਾਡਲੀ ਧੀ ਦਾ ਨਾਂ ਵਾਮਿਕਾ ਰੱਖਿਆ ਹੈ। ਉੱਧਰ ਮਾਂ ਬਣਨ ਤੋਂ ਲਗਭਗ ਇਕ ਮਹੀਨੇ ਬਾਅਦ ਅਨੁਸ਼ਕਾ ਨੇ ਇਕ ਮਿਰਰ ਸੈਲਫੀ ਸਾਂਝੀ ਕੀਤੀ ਹੈ।
ਮਾਂ ਬਣਨ ਤੋਂ ਬਾਅਦ ਅਨੁਸ਼ਕਾ ਨੇ ਆਪਣੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਗੋਲਸ ਦਿੱਤੇ। ਮਾਂ ਬਣੀ ਅਨੁਸ਼ਕਾ ਦੀ ਫਿਟਨੈੱਸ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਮਿਸੇਜ ਕੋਹਲੀ ਬਲੈਕ ਐਂਡ ਵ੍ਹਾਈਟ ਰੰਗ ਦੇ ਕੋਬੀਨੇਸ਼ਨ ਟਾਪ ਅਤੇ ਸਕਿਨਫਿੱਟ ਜੈਂਗਿਗ ’ਚ ਨਜ਼ਰ ਆ ਰਹੀ ਹੈ।
ਅਨੁਸ਼ਕਾ ਦੀ ਇਸ ਤਸਵੀਰ ਨੂੰ ਦੇਖ ਕੇ ਮੰਨਣਾ ਹੀ ਪਵੇਗਾ ਕਿ ਗਰਭਅਵਸਥਾ ਤੋਂ ਬਾਅਦ ਉਹ ਬਹੁਤ ਤੇਜ਼ੀ ਨਾਲ ਆਪਣਾ ਭਾਰ ਘਟਾ ਰਹੀ ਹੈ। ਅਨੁਸ਼ਕਾ ਦੀ ਇਹ ਤਸਵੀਰ ਸੋਸ਼ਲ ਸਾਈਟ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਤਸਵੀਰ ਦੇ ਨਾਲ ਅਨੁਸ਼ਕਾ ਨੇ ਦੱਸਿਆ ਕਿ ਇਨੀਂ ਦਿਨੀਂ ਉਹ ਕਿਸ ਤਰ੍ਹਾਂ ਦੇ ਕੱਪੜੇ ਪਾ ਰਹੀ ਹੈ। ਅਨੁਸ਼ਕਾ ਨੇ ਕੈਪਸ਼ਨ ’ਚ ਲਿਖਿਆ ‘ਕਰੈਂਟ ਫੇਵਰੇਟ ਐਕਸੇਸਰੀ-ਬਰਪ ਕਲੋਥ’!
ਹਾਲ ਹੀ ’ਚ ਵਿਰਾਟ ਅਤੇ ਅਨੁਸ਼ਕਾ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਤਸਵੀਰ ’ਚ ਅਨੁਸ਼ਕਾ ਧੀ ਨੂੰ ਹੱਥਾਂ ’ਚ ਲੈ ਕੇ ਖੜ੍ਹੀ ਸੀ। ਸਾਹਮਣੇ ਆਈ ਤਸਵੀਰ ’ਚ ਵਿਰਾਟ ਅਤੇ ਅਨੁਸ਼ਕਾ ਆਪਣੀ ਧੀ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਧੀ ਦਾ ਚਿਹਰਾ ਤਸਵੀਰ ’ਚ ਨਜ਼ਰ ਨਹੀਂ ਆ ਰਿਹਾ ਹੈ। ਅਨੁਸ਼ਕਾ ਦੀ ਇਸ ਤਸਵੀਰ ’ਤੇ ਰਿਪਲਾਈ ’ਚ ਕੋਹਲੀ ਨੇ ਲਿਖਿਆ ਸੀ-‘ਮੇਰੀ ਪੂਰੀ ਦੁੁਨੀਆ ਇਕ ਫਰੇਮ ’ਚ’।
ਇਸ ਤੋਂ ਪਹਿਲਾਂ ਅਨੁਸ਼ਕਾ ਨੂੰ ਪਤੀ ਵਿਰਾਟ ਦੇ ਨਾਲ ਡਿਲਿਵਰੀ ਦੇ 10 ਦਿਨ ਬਾਅਦ ਹਸਤਪਾਲ ਦੇ ਬਾਹਰ ਦੇਖਿਆ ਗਿਆ ਸੀ। ਇਸ ਦੌਰਾਨ ਵੀ ਉਹ ਕਾਫ਼ੀ ਫਿੱਟ ਨਜ਼ਰ ਆਈ ਸੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਰਿਹਾਨਾ ਦੇ ਟਵੀਟ ਤੋਂ ਬਾਅਦ ਜਾਗੇ ਪੰਜਾਬੀਆਂ ਨੂੰ ਦੇਖੋ ਅੰਬਰ ਧਾਲੀਵਾਲ ਨੇ ਕੀ ਕਿਹਾ (ਵੀਡੀਓ)
NEXT STORY