ਮੁੰਬਈ- ਅਪਲਾਜ ਐਂਟਰਟੇਨਮੈਂਟ ਨੇ ਨੀਲਮ ਸਟੂਡੀਓ ਨਾਲ ਮਿਲ ਕੇ ਮਾਰੀ ਸੇਲਵਰਾਜ ਦੁਆਰਾ ਨਿਰਦੇਸ਼ਿਤ ਸਪੋਰਟਸ ਡਰਾਮਾ ‘ਬਾਈਸਨ’ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਹੈ। ਫਿਲਮ ਵਿਚ ਧਰੁਵ ਵਿਕਰਮ ਨੇ ਕਬੱਡੀ ਖਿਡਾਰੀ ਦੀ ਭੂਮਿਕਾ ਨਿਭਾਈ ਹੈ। ਇਸਦੇ ਨਾਲ ਹੀ ਅਨੁਪਮਾ ਪ੍ਰਮੇਸ਼ਵਰਨ ਵੀ ਫਿਲਮ ਵਿਚ ਨਜ਼ਰ ਆਵੇਗੀ।
ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਪਸੁਪਥੀ, ਕਲਿਅਰਾਸਨ, ਰਾਜਿਸ਼ਾ ਵਿਜਯਨ, ਹਰਿ ਕ੍ਰਿਸ਼ਣਨ, ਅਜਹਾਮ ਪੇਰੁਮਲ ਅਤੇ ਅਰੂਵੀ ਮਾਧਨਾ ਵੀ ਅਹਿਮ ਭੂਮਿਕਾਵਾਂ ਵਿਚ ਹੋਣਗੇ। ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਰਾਅ ਐਨਰਜੀ ਅਤੇ ਮਾਰੀ ਸੇਲਵਰਾਜ ਦੀ ਖਾਸ ਕਹਾਣੀ ਨਾਲ ਭਰਪੂਰ ‘ਬਾਈਸਨ’ ਇਕ ਇਤਿਹਾਸਕ ਤਾਮਿਲ ਫਿਲਮ ਹੋਣ ਦਾ ਵਾਅਦਾ ਕਰਦੀ ਹੈ, ਜੋ ਦਰਸ਼ਕਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰ ਦੇਵੇਗੀ।
‘ਡਿਪਲੋਮੈਟ’ ਦੀ ਸਕ੍ਰਿਪਟ ਮੇਰੇ ਲਈ ਬਹੁਤ ਮੁਸ਼ਕਿਲ ਪਰ ਸਭ ਤੋਂ ਪ੍ਰਭਾਵਸ਼ਾਲੀ : ਸਾਦੀਆ ਖਤੀਬ
NEXT STORY