ਬਾਲੀਵੁੱਡ ਡੈਸਕ: ਨਿਤੇਸ਼ ਤਿਵਾਰੀ ਦੀ ਫ਼ਿਲਮ 'ਰਾਮਾਇਣ' ਨੂੰ ਲੈ ਕੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਫ਼ਿਲਮ ਵਿਚ ਸ਼੍ਰੀ ਰਾਮ ਦਾ ਕਿਰਦਾਰ ਰਣਬੀਰ ਕਪੂਰ ਅਤੇ ਮਾਤਾ ਸੀਤਾ ਦਾ ਕਿਰਦਾਰ ਸਾਈ ਪੱਲਵੀ ਵੱਲੋਂ ਨਿਭਾਇਆ ਜਾਵੇਗਾ, ਉੱਥੇ ਹੀ ਹਨੂੰਮਾਨ ਦੇ ਕਿਰਦਾਰ ਵਿਚ ਸੰਨੀ ਦਿਓਲ ਨਜ਼ਰ ਆਉਣਗੇ। ਐਕਟਰ ਰਣਬੀਰ ਕਪੂਰ ਨੂੰ ਭਗਵਾਨ ਦੇ ਰੋਲ ਵਿਚ ਵੇਖਣ ਲਈ ਫੇਨਜ਼ ਅੰਦਰ ਕਾਫ਼ੀ ਕ੍ਰੇਜ਼ ਹੈ। ਇਸ ਵਿਚਾਲੇ ਰਾਮਾਨੰਦ ਸਾਗਰ ਦੀ 'ਰਾਮਾਇਣ' ਵਿਚ ਪ੍ਰਭੂ ਸ਼੍ਰੀ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਅਰੁਣ ਗੋਵਿਲ ਦਾ ਬਿਆਨ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਯਾਮੀ ਗੌਤਮ ਨੇ ਬਾਲੀਵੁੱਡ ਐਵਾਰਡਜ਼ ਨੂੰ ਦੱਸਿਆ FAKE, ਆਸਕਰ ਜਿੱਤਣ 'ਤੇ Cilian Murphy ਨੂੰ ਦਿੱਤੀ ਵਧਾਈ
ਹਾਲ ਹੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਅਰੁਣ ਗੋਵਿਲ ਤੋਂ ਰਣਬੀਰ ਕਪੂਰ ਵੱਲੋਂ ਨਿਭਾਏ ਜਾ ਰਹੇ ਇਸ ਕਿਰਦਾਰ ਬਾਰੇ ਉਨ੍ਹਾਂ ਦੇ ਵਿਚਾਰ ਪੁੱਛੇ ਗਏ ਸਨ ਤਾਂ ਅਰੁਣ ਗੋਵਿਲ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ। ਜਿੱਥੇ ਤਕ ਰਣਬੀਰ ਦੀ ਗੱਲ ਹੈ ਤਾਂ ਉਹ ਇਕ ਚੰਗਾ ਕਲਾਕਾਰ ਹੈ। ਰਣਬੀਰ ਇਕ ਐਵਾਰਡ ਵਿਨਿੰਗ ਐਕਟਰ ਹੈ ਤੇ ਜਿੱਥੇ ਤਕ ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਉਹ ਬਹੁਤ ਸੰਸਕਾਰੀ ਬੱਚਾ ਹੈ। ਉਨ੍ਹਾਂ ਦੇ ਅੰਦਰ ਸੰਸਕਾਰ ਅਤੇ ਸੱਭਿਆਚਾਰ ਬਹੁਤ ਹੈ। ਮੈਂ ਉਨ੍ਹਾਂ ਨੂੰ ਕਈ ਵਾਰ ਵੇਖਿਆ ਹੈ ਤੇ ਮੈਨੂੰ ਯਕੀਨ ਹੈ ਕਿ ਉਹ ਇਸ ਰੋਲ ਨੂੰ ਕਰਨ ਲਈ ਆਪਣਾ ਲੈਵਲ ਬੈਸਟ ਦੇਣਗੇ।
ਤਿੰਨ ਪਾਰਟ ਵਿਚ ਆਵੇਗੀ ਫ਼ਿਲਮ
ਮੀਡੀਆ ਰਿਪੋਰਟਾਂ ਮੁਤਾਬਕ ਇਸ ਫ਼ਿਲਮ ਨੂੰ ਤਿੰਨ ਹਿੱਸਿਆਂ ਵਿਚ ਰਿਲੀਜ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਪਹਿਲੇ ਭਾਗ ਵਿਚ ਭਗਵਾਨ ਰਾਮ, ਅਯੁੱਧਿਆ ਵਿਚ ਉਨ੍ਹਾਂ ਦੇ ਪਰਿਵਾਰ, ਸੀਤਾ ਨਾਲ ਉਨ੍ਹਾਂ ਦੇ ਵਿਆਹ ਅਤੇ ਉਨ੍ਹਾਂ ਦੇ 14 ਸਾਲ ਦੇ ਬਨਵਾਸ ਦੀ ਕਹਾਣੀ ਦਿਖਾਈ ਜਾਵੇਗੀ। ਇਸ ਤੋਂ ਇਲਾਵਾ ਪਹਿਲੇ ਭਾਗ ਵਿਚ ਰਾਵਣ ਦੁਆਰਾ ਸੀਤਾ ਦੇ ਅਗਵਾ ਕੀਤੇ ਜਾਣ ਨੂੰ ਵੀ ਦਿਖਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ‘ਰਾਮਾਇਣ’ ਦੇ ਪਹਿਲੇ ਭਾਗ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰ ਨੇ ਕਿਹਾ ਕਿ ਨਿਰਮਾਤਾ ਕਹਾਣੀ 'ਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ। ਉਹ ਇਸ ਨੂੰ ਮਨੋਰੰਜਕ, ਭਾਵਨਾਤਮਕ ਅਤੇ ਸਿਨੇਮੈਟਿਕ ਤਰੀਕੇ ਨਾਲ ਦਰਸਾਉਣਾ ਚਾਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸੰਨੀ ਦਿਓਲ ਦੀ ਫ਼ਿਲਮ 'ਲਾਹੌਰ 1947' 'ਚ ਪੁੱਤਰ ਕਰਨ ਦੀ ਹੋਈ ਐਂਟਰੀ, ਪ੍ਰਿਟੀ ਜ਼ਿੰਟਾ ਵੀ ਕਰ ਰਹੀ ਵਾਪਸੀ
ਇਹ ਸਿਤਾਰੇ ਨਿਭਾਅ ਰਹੇ ਨੇ ਮੁੱਖ ਕਿਰਦਾਰ
'ਰਾਮਾਇਣ' 'ਚ ਰਣਬੀਰ ਕਪੂਰ ਭਗਵਾਨ ਰਾਮ ਦੇ ਕਿਰਦਾਰ 'ਚ ਨਜ਼ਰ ਆਉਣਗੇ, ਸਾਈ ਪੱਲਵੀ ਮਾਂ ਸੀਤਾ ਦੇ ਕਿਰਦਾਰ 'ਚ ਅਤੇ ਸਨੀ ਦਿਓਲ ਹਨੂੰਮਾਨ ਦੇ ਕਿਰਦਾਰ 'ਚ ਨਜ਼ਰ ਆਉਣਗੇ। ਰਕੁਲ ਪ੍ਰੀਤ ਸਿੰਘ ਸ਼ੁਰਪਨਖਾ ਦੇ ਰੋਲ 'ਚ ਅਤੇ ਯਸ਼ ਲੰਕਾਪਤੀ ਰਾਵਣ ਦੇ ਰੋਲ 'ਚ ਨਜ਼ਰ ਆਉਣਗੇ। ਯਾਨੀ ਯਸ਼ ਪਹਿਲੇ ਭਾਗ 'ਚ ਨਜ਼ਰ ਆਉਣਗੇ। ਰਿਪੋਰਟ ਮੁਤਾਬਕ 'ਰਾਮਾਇਣ' ਦੇ ਪਹਿਲੇ ਭਾਗ 'ਚ ਸੰਨੀ ਦਿਓਲ ਦਾ ਸਿਰਫ ਇਕ ਕੈਮਿਓ ਹੋਵੇਗਾ। ਦੂਜੇ ਭਾਗ ਵਿਚ ਉਨ੍ਹਾਂ ਦਾ ਕਿਰਦਾਰ ਲੰਬਾ ਹੋਵੇਗਾ।
ਦੂਜੇ ਅਤੇ ਤੀਜੇ ਭਾਗ ਦੀ ਕਹਾਣੀ
ਸੂਤਰ ਨੇ ਦੱਸਿਆ ਕਿ 'ਰਾਮਾਇਣ' ਦੇ ਦੂਜੇ ਭਾਗ 'ਚ ਭਗਵਾਨ ਰਾਮ ਅਤੇ ਲਕਸ਼ਮਣ ਦੀ ਭਗਵਾਨ ਹਨੂੰਮਾਨ ਅਤੇ ਵਾਨਰ ਸੈਨਾ ਨਾਲ ਮੁਲਾਕਾਤ, ਉਨ੍ਹਾਂ ਨੂੰ ਦਰਪੇਸ਼ ਰੁਕਾਵਟਾਂ ਅਤੇ ਅੰਤ 'ਚ ਰਾਮ ਸੇਤੂ ਦੇ ਨਿਰਮਾਣ ਨੂੰ ਦਿਖਾਇਆ ਜਾ ਸਕਦਾ ਹੈ। ਫਿਲਮ ਦੇ ਤੀਜੇ ਹਿੱਸੇ ਵਿਚ ਵਾਨਰ ਸੈਨਾ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ, ਰਾਵਣ ਦੀ ਹਾਰ ਅਤੇ ਭਗਵਾਨ ਰਾਮ ਅਤੇ ਸੀਤਾ ਦੀ ਅਯੁੱਧਿਆ ਵਾਪਸੀ ਨੂੰ ਦਿਖਾਇਆ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸੀ ਰੰਗ 'ਚ ਰੰਗੇ ਪ੍ਰਿਯੰਕਾ-ਨਿਕ, ਵਿਆਹ ਦੇ 6 ਸਾਲ ਮਗਰੋਂ ਸਾਹਮਣੇ ਆਈਆਂ ਪ੍ਰੀ-ਵੈਡਿੰਗ ਦੀਆਂ ਤਸਵੀਰਾਂ
NEXT STORY