ਮੁੰਬਈ (ਬਿਊਰੋ)- 'ਦੇਸੀ ਗਰਲ' ਪ੍ਰਿਯੰਕਾ ਚੋਪੜਾ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਪ੍ਰਿਯੰਕਾ ਆਪਣੇ ਆਲੀਸ਼ਾਨ ਬੰਗਲੇ ਨੂੰ ਲੈ ਕੇ ਸੁਰਖੀਆਂ 'ਚ ਸੀ, ਜਿਸ ਨੂੰ ਗਿੱਲੇ ਹੋਣ ਅਤੇ ਫੰਗਸ ਕਾਰਨ ਛੱਡਣਾ ਪਿਆ ਸੀ। ਪ੍ਰਿਯੰਕਾ ਇਨ੍ਹੀਂ ਦਿਨੀਂ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ।
ਪ੍ਰਿਅੰਕਾ ਅਤੇ ਨਿਕ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਹਨ। ਇਨ੍ਹਾਂ 6 ਸਾਲਾਂ 'ਚ ਨਿਕਯੰਕਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਤੋਂ ਜਾਣੂ ਕਰਵਾਇਆ।
ਹੁਣ, ਵਿਆਹ ਦੇ ਲੰਬੇ ਸਮੇਂ ਬਾਅਦ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਕਿਤੇ ਨਿਕ ਜੋਨਸ ਢੋਲ ਵਜਾ ਰਹੇ ਹਨ ਤਾਂ ਕਿਤੇ ਪ੍ਰਿਅੰਕਾ ਦਾ ਭਰਾ ਆਪਣੀ ਭਾਜੀ (ਜੀਜੇ) ਦੇ ਮੱਥੇ 'ਤੇ ਤਿਲਕ ਲਗਾ ਰਿਹਾ ਹੈ।
ਇੰਨਾ ਹੀ ਨਹੀਂ ਕੁਝ ਤਸਵੀਰਾਂ 'ਚ ਇਹ ਜੋੜਾ ਇਕ-ਦੂਜੇ 'ਚ ਗੁਆਚਿਆ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਨਿਕ ਦੇ ਦੇਸੀ ਰੰਗਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
ਆਪਣੇ ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਨੀਲੇ ਸਲਵਾਰ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਉਥੇ ਹੀ ਨਿਕ ਕੁੜਤਾ-ਪਜਾਮੇ 'ਚ ਕਾਫੀ ਸ਼ਾਨਦਾਰ ਲੱਗ ਰਹੇ ਹਨ। ਤਸਵੀਰਾਂ 'ਚ ਦੋਵੇਂ ਰਸਮਾਂ ਮੁਤਾਬਕ ਪੂਜਾ ਕਰਦੇ ਨਜ਼ਰ ਆ ਰਹੇ ਹਨ।
ਦੋਹਾਂ ਨੇ ਆਪਣੇ ਮੱਥੇ 'ਤੇ ਤਿਲਕ ਲਗਾਇਆ ਹੈ ਅਤੇ ਹੱਥਾਂ 'ਚ ਅਕਸ਼ਤ ਅਤੇ 500 ਰੁਪਏ ਦੇ ਨੋਟ ਫੜੇ ਹੋਏ ਹਨ, ਜਿਸ 'ਚ ਮੈਰੀਗੋਲਡ ਫੁੱਲ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਨਿਕਯੰਕਾ ਦੇ ਰੋਕਾ ਸਮਾਰੋਹ ਦੀਆਂ ਖੂਬਸੂਰਤ ਤਸਵੀਰਾਂ...
ਯਾਮੀ ਗੌਤਮ ਨੇ ਬਾਲੀਵੁੱਡ ਐਵਾਰਡਜ਼ ਨੂੰ ਦੱਸਿਆ FAKE, ਆਸਕਰ ਜਿੱਤਣ 'ਤੇ Cilian Murphy ਨੂੰ ਦਿੱਤੀ ਵਧਾਈ
NEXT STORY