ਮੁੰਬਈ- ਨਾਰਕੋਟਿਕਸ ਕੰਟਰੋਲ ਬਿਊਰੋ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਵੱਡੇ ਪੁੱਤਰ ਆਰੀਅਰ ਖਾਨ ਨੂੰ ਡਰੱਗ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। ਇਹ ਸ਼ੱਕ ਵੀ ਜਤਾਇਆ ਗਿਆ ਕਿ ਆਰੀਅਰ ਖਾਨ ਦੀ ਗ੍ਰਿਫਤਾਰੀ ਰਾਜਨੀਤੀ ਨਾਲ ਜੁੜੀ ਹੋਈ ਹੈ। ਆਰੀਅਨ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਹੀ ਪੂਰੀ ਬੀ-ਟਾਊਨ ਇੰਡਸਟਰੀ ਸ਼ਾਹਰੁਖ ਖਾਨ ਦੇ ਸਪੋਰਟ 'ਚ ਨਜ਼ਰ ਆਈ।
ਇਸ ਲਿਸਟ 'ਚ ਰਵੀਨਾ ਟੰਡਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਰਵੀਨਾ ਟੰਡਨ ਨੇ ਮਾਮਲੇ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਆਰੀਅਨ ਖਾਨ ਦੇ ਨਾਲ ਸ਼ਰਮਿੰਦਾ ਕਰਨ ਵਾਲੀ ਰਾਜਨੀਤੀ ਖੇਡੀ ਜਾ ਰਹੀ ਹੈ।
ਉਨ੍ਹਾਂ ਨੇ ਲਿਖਿਆ ਕਿ-'ਸ਼ਰਮਦਗੀ ਨਾਲ ਭਰੀ ਰਾਜਨੀਤੀ ਖੇਡੀ ਜਾ ਰਹੀ ਹੈ...ਇਹ ਇਕ ਨੌਜਵਾਨ ਲੜਕੇ ਦੀ ਜ਼ਿੰਦਗੀ ਅਤੇ ਭਵਿੱਖ ਹੈ ਜਿਸ ਨਾਲ ਲੋਕ ਖਿਲਵਾੜ ਕਰ ਰਹੇ ਹਨ। ਦਿਲ ਟੁੱਟਣ ਵਾਲੀ ਗੱਲ ਹੈ'।
ਜੇਲ੍ਹ ਪਹੁੰਚੇ ਆਰੀਅਨ
7 ਅਕਤੂਬਰ ਭਾਵ ਵੀਰਵਾਰ ਨੂੰ ਕੋਰਟ ਨੇ ਇਕ ਵਾਰ ਫਿਰ ਡਰੱਗਸ ਕੇਸ 'ਚ ਗ੍ਰਿਫਤਾਰ ਕੀਤੇ ਗਏ ਆਰੀਅਨ ਸਮੇਤ ਅੱਠ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਪਰ ਕੋਰਟ ਦਾ ਫੈਸਲਾ ਸ਼ਾਮ 7 ਵਜੇ ਦੇ ਆਉਣ ਤੋਂ ਬਾਅਦ ਦੋਸ਼ੀਆਂ ਨੂੰ ਜੇਲ੍ਹ ਨਹੀਂ ਭੇਜਿਆ ਗਿਆ ਹੈ। ਉਧਰ ਹੁਣ ਇਥੇ ਇਕ ਪਾਸੇ 8 ਅਕਤੂਬਰ ਨੂੰ ਕੋਰਟ 'ਚ ਇਸ ਕੇਸ ਦੀ ਸੁਣਵਾਈ ਹੋ ਰਹੀ ਹੈ। ਉਧਰ ਦੂਜੇ ਪਾਸੇ ਐੱਨ.ਸੀ.ਬੀ. ਆਰੀਅਰ ਨੂੰ ਲੈ ਕੇ ਸਿੱਧਾ ਆਰਥਰ ਜੇਲ੍ਹ ਪਹੁੰਚ ਗਈ ਹੈ। ਰਿਪੋਰਟ ਮੁਤਾਬਕ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਜ਼ਮਾਨਤ ਦੀ ਸੁਣਵਾਈ ਪੂਰੀ ਹੋਣ ਤੱਕ ਉਡੀਕ ਨਹੀਂ ਕਰਨ ਦਾ ਫੈਸਲਾ ਕੀਤਾ।
ਨਿਆ ਸ਼ਰਮਾ ਨੇ ਮੁੜ ਵਧਾਇਆ ਇੰਟਰਨੈੱਟ ਦਾ ਪਾਰਾ, ਬੋਲਡ ਲੁੱਕ 'ਚ ਦਿੱਤੇ ਪੋਜ਼
NEXT STORY