ਮੁੰਬਈ (ਬਿਊਰੋ)– ਲਤਾ ਮੰਗੇਸ਼ਕਰ ਹੁਣ ਸਾਡੇ ਵਿਚਾਲੇ ਨਹੀਂ ਰਹੇ। ਲਤਾ ਮੰਗੇਸ਼ਕਰ ਦੀ ਯਾਦ ’ਚ ਇਕ ਸ਼ੋਅ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਜਿਸ ਦਾ ਨਾਂ ਹੈ ‘ਨਾਮ ਰਹਿ ਜਾਏਗਾ’। ਇਸ ਸ਼ੋਅ ਦੇ ਆਗਾਮੀ ਐਪੀਸੋਡ ’ਚ ਆਸ਼ਾ ਭੋਸਲੇ ਨੇ ਭੈਣ ਲਤਾ ਮੰਗੇਸ਼ਕਰ ਬਾਰੇ ਸ਼ਾਨਦਾਰ ਕਹਾਣੀਆਂ ਸਾਂਝੀਆਂ ਕੀਤੀਆਂ।
ਆਸ਼ਾ ਭੋਸਲੇ ਨੇ ਕਿਹਾ, ‘‘ਮੈਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਚਲੀ ਗਈ ਹੈ। ਮੈਨੂੰ ਹੁਣ ਵੀ ਲੱਗਦਾ ਹੈ ਕਿ ਮੈਨੂੰ ਕਦੇ ਵੀ ‘ਆਸ਼ਾ, ਕਾਸ਼ੀ ਆਹੇਸ ਤੂੰ’ ਕਹਿੰਦੇ ਹੋਏ ਫੋਨ ਆਵੇਗਾ।’’
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’
ਆਸ਼ਾ ਭੋਸਲੇ ਨੇ ਸਾਂਝਾ ਕੀਤਾ, ‘‘ਲਤਾ ਦੀਦੀ ਨੇ ਇਕ ਵਾਰ ਪੜ੍ਹਿਆ ਸੀ ਕਿ ਜੇਕਰ ਤੁਸੀਂ ਆਪਣੇ ਮਾਤਾ-ਪਿਤਾ ਦੇ ਪੈਰ ਧੋਂਦੇ ਹੋ ਤੇ ਉਹ ਪਾਣੀ ਪੀਂਦੇ ਹੋ ਤਾਂ ਤੁਸੀਂ ਬਹੁਤ ਸਫਲ ਹੋ ਜਾਂਦੇ ਹੋ। ਇਸ ਲਈ ਉਨ੍ਹਾਂ ਮੈਨੂੰ ਪਾਣੀ ਲਿਆਉਣ ਲਈ ਕਿਹਾ।’’
ਆਸ਼ਾ ਭੋਸਲੇ ਨੇ ਅੱਗੇ ਕਿਹਾ, ‘‘ਉਨ੍ਹਾਂ ਨੇ ਥਾਲੀ ਲਈ ਤੇ ਉਨ੍ਹਾਂ ਦੇ ਪੈਰ ਧੋਤੇ ਤੇ ਸਾਨੂੰ ਸਾਰਿਆਂ ਨੂੰ ਚਰਣ ਅੰਮ੍ਰਿਤ ਦੀ ਤਰ੍ਹਾਂ ਪੀਣ ਲਈ ਕਿਹਾ। ਉਹ ਮੰਨਦੀ ਸੀ ਕਿ ਇਸ ਨੂੰ ਪੀਣ ਨਾਲ ਅਸੀਂ ਸਫਲ ਹੋਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਇਸ ਨੇ ਸਾਡੇ ਲਈ ਕੰਮ ਕੀਤਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਵੀਨਾ ਟੰਡਨ ਨੇ ਗਰਲ ਚਾਈਲਡ ਸੇਫਟੀ ’ਤੇ ਆਧਾਰਿਤ ਫ਼ਿਲਮ ‘ਯੈੱਸ ਪਾਪਾ’ ਨੂੰ ਦਿੱਤੀ ਆਵਾਜ਼
NEXT STORY