ਮੁੰਬਈ (ਬਿਊਰੋ)– ‘ਅਵਤਾਰ 2’ ਯਾਨੀ ‘ਅਵਤਾਰ : ਦਿ ਵੇਅ ਆਫ ਵਾਟਰ’ ਦੁਨੀਆ ਭਰ ’ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਦਰਸ਼ਕਾਂ ਤੇ ਫ਼ਿਲਮ ਸਮੀਖਿਅਕਾਂ ਵਲੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।
ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ। ਫ਼ਿਲਮ ਨੇ ਭਾਰਤ ’ਚ ਪਹਿਲੇ ਦਿਨ 41 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ‘ਅਵਤਾਰ 2’ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ’ਚ ‘ਅਵੈਂਜਰਸ ਐਂਡਗੇਮ’ ਦਾ ਰਿਕਾਰਡ ਨਹੀਂ ਤੋੜ ਸਕੀ।
ਇਹ ਖ਼ਬਰ ਵੀ ਪੜ੍ਹੋ : ED ਨੇ ਰਕੁਲ ਪ੍ਰੀਤ ਸਿੰਘ ਨੂੰ ਭੇਜਿਆ ਸੰਮਨ, ਡਰੱਗਜ਼ ਤੇ ਮਨੀ ਲਾਂਡਰਿੰਗ ਕੇਸ ’ਚ ਹੋਵੇਗੀ ਪੁੱਛਗਿੱਛ
‘ਅਵੈਂਜਰਸ ਐਂਡਗੇਮ’ ਨੇ ਪਹਿਲੇ ਦਿਨ ਭਾਰਤ ’ਚ 53.10 ਕਰੋੜ ਰੁਪਏ ਦੀ ਕਮਾਈ ਕੀਤੀ ਸੀ। 41 ਕਰੋੜ ਰੁਪਏ ਨਾਲ ‘ਅਵਤਾਰ 2’ ਦੂਜੇ ਨੰਬਰ ’ਤੇ ਹੈ।
ਦੱਸ ਦੇਈਏ ਕਿ ਭਾਰਤ ’ਚ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚ ‘ਸਪਾਈਡਰਮੈਨ : ਨੋ ਵੇਅ ਹੋਮ’ 32.67 ਕਰੋੜ ਰੁਪਏ ਨਾਲ ਤੀਜੇ, ‘ਅਵੈਂਜਰਸ ਇਨਫਿਨੀਟੀ ਵਾਰ’ 31.30 ਕਰੋੜ ਰੁਪਏ ਨਾਲ ਚੌਥੇ ਤੇ ‘ਡਾਕਟਰ ਸਟਰੇਂਜ : ਮਲਟੀਵਰਸ ਆਫ ਮੈਡਨੈੱਸ’ 27.50 ਕਰੋੜ ਰੁਪਏ ਨਾਲ ਪੰਜਵੇਂ ਨੰਬਰ ’ਤੇ ਹੈ।

ਫ਼ਿਲਮ ਦੇ 3 ਦਿਨਾਂ ਅੰਦਰ ਭਾਰਤ ’ਚ 150 ਕਰੋੜ ਰੁਪਏ ਦੇ ਕਰੀਬ ਕਮਾਈ ਕਰਨ ਦੀ ਉਮੀਦ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਿਰਡੀ ਵਿਖੇ ਸਾਈਂ ਬਾਬਾ ਦੇ ਮੰਦਰ ਪਹੁੰਚੀ ਗਾਇਕਾ ਸੁਨੰਦਾ ਸ਼ਰਮਾ, ਦੇਖੋ ਤਸਵੀਰਾਂ
NEXT STORY