ਮੁੰਬਈ (ਬਿਊਰੋ)- ਜੇਮਸ ਕੈਮਰੂਨ ਦੀ ਫ਼ਿਲਮ 'ਅਵਤਾਰ : ਦਿ ਵੇਅ ਆਫ ਵਾਟਰ' ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਵਿਦੇਸ਼ਾਂ 'ਚ ਹੀ ਨਹੀਂ, ਸਗੋਂ ਭਾਰਤ 'ਚ ਵੀ ਸ਼ਾਨਦਾਰ ਕਲੈਕਸ਼ਨ ਕੀਤੀ ਹੈ। ਫ਼ਿਲਮ ਨੇ ਕਮਾਈ ਦੇ ਕਈ ਰਿਕਾਰਡ ਵੀ ਤੋੜ ਦਿੱਤੇ ਹਨ। ਇਹ 'Avengers Endgame' ਦਾ ਰਿਕਾਰਡ ਤੋੜ ਕੇ ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫ਼ਿਲਮ ਬਣ ਗਈ ਹੈ। ਇਸ ਦੇ ਨਾਲ ਹੀ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਫ਼ਿਲਮ ਜਲਦ ਹੀ OTT 'ਤੇ ਦਸਤਕ ਦੇਣ ਲਈ ਤਿਆਰ ਹੈ।
'ਅਵਤਾਰ 2' 16 ਦਸੰਬਰ, 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਉਦੋਂ ਤੋਂ ਇਹ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਰਿਲੀਜ਼ ਦੇ ਚਾਰ ਹਫ਼ਤਿਆਂ ਬਾਅਦ ਵੀ ਦਰਸ਼ਕਾਂ 'ਚ ਫ਼ਿਲਮ ਦਾ ਕ੍ਰੇਜ਼ ਬਰਕਰਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦਰਸ਼ਕਾਂ ਲਈ ਖ਼ੁਸ਼ਖ਼ਬਰੀ ਹੈ, ਜੋ ਸਿਨੇਮਾਘਰਾਂ 'ਚ ਇਸ ਫ਼ਿਲਮ ਨੂੰ ਨਹੀਂ ਦੇਖ ਰਹੇ ਹਨ। ਦਰਅਸਲ, ਹੁਣ ਜੇਮਸ ਕੈਮਰੂਨ ਦੀ ਇਹ ਫ਼ਿਲਮ OTT 'ਤੇ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਦਰਸ਼ਕ ਘਰ ਬੈਠੇ ਹੀ ਇਸ ਦਾ ਆਨੰਦ ਲੈ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ 'ਚ ਸ਼ਾਮਲ ਜੈਕੀ ਚੈਨ ਪਰ ਧੀ ਕੋਲ ਨਹੀਂ ਰਹਿਣ ਲਈ ਘਰ
ਮੀਡੀਆ ਰਿਪੋਰਟਾਂ ਮੁਤਾਬਕ ਨਿਰਮਾਤਾਵਾਂ ਨੇ ਫ਼ਿਲਮ ਨੂੰ ਜਲਦ ਹੀ OTT 'ਤੇ ਰਿਲੀਜ਼ ਕਰਨ ਦੀ ਤਿਆਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਜਲਦ ਹੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਦਸਤਕ ਦੇਣ ਵਾਲੀ ਹੈ। ਡਿਜ਼ਨੀ ਪਲੱਸ ਹੌਟਸਟਾਰ 'ਤੇ ਕੋਈ ਵੀ ਫ਼ਿਲਮ ਰਿਲੀਜ਼ ਹੋਣ ਤੋਂ 45 ਦਿਨਾਂ ਬਾਅਦ ਸਟ੍ਰੀਮ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਅੱਜ ਫ਼ਿਲਮ ਦੀ ਰਿਲੀਜ਼ ਨੂੰ 28 ਦਿਨ ਪੂਰੇ ਹੋ ਗਏ ਹਨ। ਹਾਲਾਂਕਿ ਨਿਰਮਾਤਾਵਾਂ ਵਲੋਂ ਅਧਿਕਾਰਤ OTT ਰਿਲੀਜ਼ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦੱਸ ਦੇਈਏ ਕਿ 'ਅਵਤਾਰ 2' ਬਾਕਸ ਆਫਿਸ 'ਤੇ ਕਾਫੀ ਕਮਾਈ ਕਰ ਰਹੀ ਹੈ। ਫ਼ਿਲਮ ਰਿਲੀਜ਼ ਦੇ ਚੌਥੇ ਹਫਤੇ 'ਚ ਹੈ ਤੇ ਅਜੇ ਵੀ ਕਰੋੜਾਂ ਦੀ ਕਮਾਈ ਕਰ ਰਹੀ ਹੈ। ਫ਼ਿਲਮ ਨੇ ਭਾਰਤ 'ਚ ਹੁਣ ਤੱਕ 379.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ ਹੁਣ ਇਸੇ ਰਫਤਾਰ ਨਾਲ ਇਹ 400 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ। ਜੇਮਸ ਕੈਮਰੂਨ ਦੀ ਫ਼ਿਲਮ 'ਅਵਤਾਰ 1' 2009 'ਚ ਰਿਲੀਜ਼ ਹੋਈ ਸੀ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਸਿੱਧ ਰੌਕ ਗਿਟਾਰਿਸਟ ਜੈਫ ਬੇਕ ਦਾ 78 ਸਾਲ ਦੀ ਉਮਰ 'ਚ ਦਿਹਾਂਤ
NEXT STORY