ਨਵੀਂ ਦਿੱਲੀ (ਬਿਊਰੋ) : 'ਦੰਗਲ' ਟੀ. ਵੀ. ਦੇ ਸ਼ੋਅ 'ਏ ਮੇਰੇ ਹਮਸਫਰ' 'ਚ ਲੀਡ ਰੋਲ ਨਿਭਾਅ ਰਹੇ ਅਦਾਕਾਰ ਨਮਿਸ਼ ਤਨੇਜਾ ਦਾ ਪੂਰਾ ਪਰਿਵਾਰ ਕੋਰੋਨਾ ਦੀ ਚਪੇਟ 'ਚ ਆ ਗਿਆ ਹੈ। ਹਾਲਾਂਕਿ ਨਮਿਤ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਇਹਤਿਆਤ ਦੇ ਤੌਰ 'ਤੇ ਖ਼ੁਦ ਨੂੰ ਸੈਲਫ਼ ਆਈਸੋਲੇਸ਼ਨ 'ਚ ਕਰ ਲਿਆ ਹੈ। ਨਮਿਤ ਨੇ ਇੰਸਟਾਗ੍ਰਾਮ 'ਤੇ ਪੋਸਟ ਲਿਖ ਕੇ ਇਸ ਦੀ ਸੂਚਨਾ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ। ਨਮਿਤ ਨੇ ਲਿਖਿਆ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਪੂਰੀ ਤਰ੍ਹਾਂ ਸਿਹਤਮੰਦ ਹੋਵੋਗੇ। ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੇਰੇ ਮਾਤਾ-ਪਿਤਾ ਭੈਣ ਅਤੇ ਚਚੇਰਾ ਭਰਾ, ਜੋ ਸਾਡੇ ਨਾਲ ਰਹਿੰਦੇ ਹਨ ਕੋਵਿਡ 19 ਪਾਜ਼ੇਟਿਵ ਨਿਕਲੇ ਹਨ। ਮੇਰਾ ਕੋਵਿਡ-19 ਨੈਗੇਟਿਵ ਆਇਆ ਹੈ ਤੇ ਮੈਂ ਹੋਮ ਆਈਸੋਲੇਸ਼ਨ 'ਚ ਹਾਂ। ਤੁਹਾਡੇ ਪਿਆਰ ਤੇ ਸਮਰਥਨ ਲਈ ਸ਼ੁਕਰੀਆ। ਕ੍ਰਿਪਾ ਕਰ ਕੇ ਸੁਰੱਖਿਅਤ ਰਹੋ ਤੇ ਆਪਣਾ ਖ਼ਿਆਲ ਰੱਖੋ।
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਨਮਿਸ਼ ਨੇ ਦੱਸਿਆ ਕਿ ਉਨ੍ਹਾਂ ਨੇ 9 ਸਤੰਬਰ ਨੂੰ 'ਏ ਮੇਰੇ ਹਮਸਫਰ' ਲਈ ਸ਼ੂਟ ਕੀਤਾ ਸੀ। ਮੇਰੇ ਪਿਤਾ ਦੀ ਤਬੀਅਤ 10 ਸਤੰਬਰ ਨੂੰ ਵਿਗੜ ਗਈ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ 'ਕੋਰੋਨਾ' ਦਾ ਟੈਸਟ ਕਰਵਾਉਣ ਲਈ ਕਿਹਾ। ਉਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਪਰਿਵਾਰ 'ਚ ਸਾਰੇ ਲੋਕਾਂ ਦਾ ਟੈਸਟ ਹੋਇਆ। ਮੇਰੀ ਮਾਂ ਭੈਣ ਤੇ ਚਚੇਰਾ ਭਰਾ ਦਾ ਟੈਸਟ ਵੀ ਪਾਜ਼ੇਟਿਵ ਆਇਆ।
'ਏ ਮੇਰੇ ਹਮਸਫਰ' 'ਚ ਨਮਿਸ਼ ਤਨੇਜਾ ਵੇਦ ਕੋਠਾਰੀ ਨਾਂ ਦਾ ਕਿਰਦਾਰ ਨਿਭਾਅ ਰਹੇ ਹਨ। ਸ਼ੋਅ 'ਚ ਟੀਨਾ ਫਿਲਿਪ ਫੀਮੇਲ ਲੀਡ ਰੋਲ 'ਚ ਹਨ। ਇਸ ਤੋਂ ਪਹਿਲਾਂ ਨਮਿਸ਼ ਵਿਦਿਆ ਸੀਰੀਅਲ 'ਚ 'ਆਈ. ਏ. ਐੱਸ. ਅਫਸਰ' ਦੇ ਰੋਲ 'ਚ ਨਜ਼ਰ ਆਏ ਸੀ। ਹਾਲ ਹੀ 'ਚ ਇਕ ਦ੍ਰਿਸ਼ 'ਚ ਨਮਿਸ਼ ਨੇ ਆਪਣਾ ਹੱਥ ਸਾੜ ਲਿਆ ਸੀ। ਇਸ ਸੀਨ 'ਚ ਨਮਿਸ਼ ਨੂੰ ਰਸੋਈ 'ਚ ਆਪਣਾ ਹੱਥ ਅਜਮਾਉਂਦੇ ਦਿਖਾਇਆ ਗਿਆ ਸੀ। ਇਸ ਘਟਨਾ ਬਾਰੇ ਕਿਹਾ ਕਿ ਮੇਰਾ ਕਿਰਦਾਰ ਵੇਦ, ਚਿੰਤਾ ਮੁਫਤ, ਜੋ ਜ਼ਿੰਮੇਵਾਰੀਆਂ ਤੋਂ ਦੂਰ ਹੈ।
ਬੌਬੀ ਦਿਓਲ ਦੀ ਵੈਬ ਸੀਰੀਜ਼ 'Aashram'ਨੇ ਖੋਲ੍ਹੇ ਕਈ ਬਾਬਿਆਂ ਦੇ ਗੁੱਝੇ ਭੇਤ, ਵੇਖੋ ਤਸਵੀਰਾਂ
NEXT STORY