ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਇਨ੍ਹੀਂ ਦਿਨੀਂ ਕਾਫੀ ਰੁੱਝੇ ਹੋਏ ਹਨ। ਹੋਣ ਵੀ ਕਿਉਂ ਨਾ, ਸ਼ਾਨਦਾਰ ਫ਼ਿਲਮਾਂ ਦੇਣ ਲਈ ਸਮਾਂ ਤਾਂ ਦੇਣਾ ਹੀ ਪੈਂਦਾ ਹੈ। ਉਹ ਹਰ ਸਾਲ 3 ਤੋਂ 4 ਫ਼ਿਲਮਾਂ ਦੀ ਸ਼ੂਟਿੰਗ ਕਰਦੇ ਹਨ ਤੇ ਉਨ੍ਹਾਂ ਕੋਲ 15-20 ਬ੍ਰਾਂਡ ਐਂਡੋਰਸਮੈਂਟਸ ਵੀ ਹਨ।
ਹਾਲਾਂਕਿ ਸ਼ੂਟਿੰਗ ਦੇ ਰੁਝੇਵਿਆਂ, ਫ਼ਿਲਮਾਂ ਦੇ ਪ੍ਰਚਾਰ ਤੇ ਬ੍ਰਾਂਡ ਐਂਡੋਰਸਮੈਂਟਸ ਦੇ ਵਿਚਾਲੇ ਆਯੂਸ਼ਮਾਨ ਮਈ-ਜੂਨ ਦੌਰਾਨ ਆਪਣੇ ਹੋਮਟਾਊਨ ਸ਼ਹਿਰ ਚੰਡੀਗੜ੍ਹ ਜਾਣਾ ਤੇ ਆਪਣੇ ਮਾਪਿਆਂ ਨਾਲ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਕੱਲ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’
ਆਯੂਸ਼ਮਾਨ ਆਪਣੇ ਮਾਤਾ-ਪਿਤਾ ਨੂੰ ਮਿਲਣ ਤੇ ਘਰ ’ਚ ਸਮਾਂ ਬਿਤਾਉਣ ਲਈ ਘੱਟੋ-ਘੱਟ ਇੰਨਾ ਸਮਾਂ ਬ੍ਰੇਕ ਲੈਣਾ ਜ਼ਰੂਰੀ ਸਮਝਦੇ ਹਨ। ਆਯੂਸ਼ਮਾਨ ਨੂੰ ਸ਼ਹਿਰ ’ਚ ਨਵੀਆਂ ਚੀਜ਼ਾਂ ਨੂੰ ਐਕਸਪਲੋਰ ਕਰਨ ਦਾ ਮਜ਼ਾ ਆਉਂਦਾ ਹੈ ਤੇ ਆਪਣੇ ਦੋਸਤਾਂ ਨਾਲ ਅਜਿਹਾ ਕਰਨ ’ਚ ਮਜ਼ਾ ਆਉਂਦਾ ਹੈ।
ਆਯੂਸ਼ਮਾਨ ਦਾ ਕਹਿਣਾ ਹੈ, ‘‘ਸਾਲ ਦੇ ਇਸ ਸਮੇਂ ਦੌਰਾਨ ਚੰਡੀਗੜ੍ਹ ਆਉਣਾ ਗਰਮੀਆਂ ਦੀਆਂ ਛੁੱਟੀਆਂ ਦੀਆਂ ਯਾਦਾਂ ਤਾਜ਼ਾ ਕਰਦਾ ਹੈ। ਮੈਂ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾਉਣਾ ਤੇ ਘਰ ਦੇ ਬਣਾਏ ਭੋਜਨ ਦਾ ਆਨੰਦ ਲੈਣਾ ਪਸੰਦ ਕਰਦਾ ਹਾਂ। ਮੈਨੂੰ ਸ਼ਹਿਰ ਦੇ ਉੱਤਰੀ ਹਿੱਸੇ ’ਚ ਸਾਈਕਲਿੰਗ ਕਰਨੀ ਵੀ ਪਸੰਦ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਿਊਯਾਰਕ ’ਚ ਹੋਣ ਵਾਲਾ ਸ਼ੋਅ ਮੁਲਤਵੀ, ਜਾਣੋ ਕਿਸ ਵਿਵਾਦ ’ਚ ਫ਼ੇਸ ਕਾਮੇਡੀਅਨ ਕਪਿਲ ਸ਼ਰਮਾ
NEXT STORY