ਮੁੰਬਈ: ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਾ ਜਨਮ 28 ਨਵੰਬਰ 1985 ਨੂੰ ਹੋਇਆ ਸੀ। ਈਸ਼ਾ ਆਪਣਾ 35ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਈਸ਼ਾ ਗੁਪਤਾ ਦਾ ਨਾਂ ਬਾਲੀਵੁੱਡ ਦੀਆਂ ਬੋਲਡ ਅਦਾਕਾਰਾ 'ਚ ਸ਼ਾਮਲ ਹੈ। ਈਸ਼ਾ ਨੇ ਸਾਲ 2007 'ਚ ਮਿਸ ਇੰਡੀਆ ਇੰਟਰਨੈਸ਼ਨਲ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਤੋਂ ਬਾਅਦ ਉਹ ਕੁਝ ਸਾਲਾਂ ਤੱਕ ਮਾਡਲਿੰਗ ਦੀ ਦੁਨੀਆ 'ਚ ਸਰਗਰਮ ਰਹੀ ਸੀ। ਸਾਲ 2012 'ਚ ਉਨ੍ਹਾਂ ਨੇ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕੀਤਾ। ਅੱਜ ਅਸੀਂ ਤੁਹਾਨੂੰ ਈਸ਼ਾ ਦੇ ਜਨਮ ਦਿਨ 'ਤੇ ਦਿਖਾਉਂਦੇ ਹਾਂ ਉਨ੍ਹਾਂ ਦੀਆਂ ਬੋਡਲ ਅਤੇ ਗਲੈਮਰਸ ਤਸਵੀਰਾਂ...
ਈਸ਼ਾ ਗੁਪਤਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਆਪਣੀਆਂ ਕਈ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ਦੇ ਰਾਹੀਂ ਸਾਂਝੀਆਂ ਕਰਦੀ ਰਹਿੰਦੀ ਹੈ। ਈਸ਼ਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕਰਦੇ ਹਨ।
ਈਸ਼ਾ ਗੁਪਤਾ ਦਾ ਜਨਮ 28 ਨਵੰਬਰ 1985 ਨੂੰ ਦਿੱਲੀ 'ਚ ਹੋਇਆ ਸੀ। ਈਸ਼ਾ ਦੇ ਪਿਤਾ ਏਅਰਫੋਰਸ ਤੋਂ ਰਿਟਾਇਰ ਹੋ ਗਏ ਹਨ। ਉਨ੍ਹਾਂ ਦੀ ਮਾਂ ਇਕ ਹਾਊਸ ਵਾਈਫ ਹੈ। ਈਸ਼ਾ ਦੀ ਇਕ ਭੈਣ ਵੀ ਹੈ ਜਿਸ ਦਾ ਨਾਂ ਦਾ ਨੇਹਾ ਗੁਪਤਾ ਹੈ। ਈਸ਼ਾ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦਿੱਲੀ ਦੇ ਸਚਹੋਲ ਤੋਂ ਕੀਤੀ ਹੈ।
ਈਸ਼ਾ ਨੇ ਸਾਲ 2012 'ਚ ਫ਼ਿਲਮ 'ਜੰਨਤ 2' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫ਼ਿਲਮ 'ਚ ਈਸ਼ਾ ਦੇ ਨਾਲ ਅਦਾਕਾਰ ਇਮਰਾਨ ਹਾਸ਼ਮੀ ਵੀ ਸਨ। ਈਸ਼ਾ ਨੂੰ ਮਹੇਸ਼ ਭੱਟ ਨੇ ਤਿੰਨ ਫ਼ਿਲਮਾਂ ਦੇ ਕਾਨਟ੍ਰੈਕਟ ਦੇ ਨਾਲ ਵਿਸ਼ੇਸ਼ ਫ਼ਿਲਮਜ਼ ਦੇ ਬੈਨਰ ਹੇਠ ਲਾਂਚ ਕੀਤਾ ਸੀ। ਮਹੇਸ਼ ਭੱਟ ਨੇ ਤਾਂ ਈਸ਼ਾ ਨੂੰ ਭਾਰਤ ਦੀ ਏਂਜਲੀਨਾ ਜੋਲੀ ਦਾ ਖਿਤਾਬ ਦਿੱਤਾ ਸੀ। ਹਾਲਾਂਕਿ ਈਸ਼ਾ ਦਾ ਫ਼ਿਲਮੀ ਕੈਰੀਅਰ ਕੁਝ ਖ਼ਾਸ ਨਹੀਂ ਰਿਹਾ।
ਅਦਾਕਾਰਾ ਈਸ਼ਾ ਦੀਆਂ ਮੁੱਖ ਫ਼ਿਲਮਾਂ 'ਚ 'ਜੰਨਤ 2', 'ਹਾਊਸਫੁੱਲ', 'ਰਾਜ 3', 'ਰੁਸਤਮ', 'ਬੇਬੀ',' ਚੱਕਰਵਿਊ', 'ਟੋਟਲ ਧਮਾਲ', 'ਬਾਦਸ਼ਾਹੋ', 'ਕਮਾਂਡੋ 2' ਸ਼ਾਮਲ ਹੈ। ਉਨ੍ਹਾਂ ਨੇ ਅਦਾਕਾਰ ਅਕਸ਼ੈ ਕੁਮਾਰ, ਇਮਰਾਨ ਹਾਸ਼ਮੀ, ਅਨੁਪਮ ਖੇਰ ਵਰਗੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਹੈ ਪਰ ਫਿਰ ਵੀ ਈਸ਼ਾ ਨੂੰ ਸਫਲਤਾ ਨਹੀਂ ਮਿਲੀ।
ਕੀ ਖ਼ਤਰੇ 'ਚ ਹੈ ਬਾਦਸ਼ਾਹ ਦੀ ਵਿਆਹੁਤਾ ਜ਼ਿੰਦਗੀ? ਪਤਨੀ ਜੈਸਮੀਨ ਨਾਲ ਵਧੀਆਂ ਦੂਰੀਆਂ
NEXT STORY