ਮੁੰਬਈ (ਬਿਊਰੋ)– ਦਿੱਗਜ ਗਾਇਕ ਤੇ ਕੰਪੋਜ਼ਰ ਬੱਪੀ ਲਹਿਰੀ ਇਸ 15 ਫਰਵਰੀ ਨੂੰ ਦੁਨੀਆ ਛੱਡ ਕੇ ਚਲੇ ਗਏ। ਬਾਲੀਵੁੱਡ ਨੂੰ ‘ਡਿਸਕੋ ਡਾਂਸਰ’, ‘ਤੰਮਾ ਤੰਮਾ ਲੋਗੇ’ ਵਰਗੇ ਧਮਾਕੇਦਾਰ ਗੀਤ ਦੇਣ ਵਾਲੇ ਬੱਪੀ ਲਹਿਰੀ ਦੀ ਮੌਤ ਦਾ ਕਾਰਨ ਓ. ਐੱਸ. ਏ. ਯਾਨੀ ਆਬਸਟ੍ਰਕਟਿਵ ਸਲੀਪ ਐਪਨੀਆ ਦੱਸਿਆ ਗਿਆ ਸੀ, ਜਿਸ ’ਚ ਨੀਂਦ ਦੌਰਾਨ ਸਾਹ ਰੁਕ ਜਾਂਦਾ ਹੈ ਪਰ ਬੱਪੀ ਲਹਿਰੀ ਦੇ ਪੁੱਤਰ ਬੱਪਾ ਨੇ ਓ. ਐੱਸ. ਏ. ਤੋਂ ਇਨਕਾਰ ਕਰਦਿਆਂ ਬੱਪੀ ਲਹਿਰੀ ਦੀ ਮੌਤ ਪਿੱਛੇ ਦੂਜੀ ਬੀਮਾਰੀ ਦੱਸੀ ਹੈ।
ਇਹ ਖ਼ਬਰ ਵੀ ਪੜ੍ਹੋ : ਝੂਠੀ ਖ਼ਬਰ ਫੈਲਾਉਣ ’ਤੇ ਭੜਕੀ ਉਰਵਸ਼ੀ ਰੌਤੇਲਾ, ਨਿਊਜ਼ ਪੋਰਟਲ ਨੂੰ ਸੁਣਾਈਆਂ ਖਰੀਆਂ-ਖਰੀਆਂ
ਬੱਪੀ ਲਹਿਰੀ ਦੇ ਪੁੱਤਰ ਬੱਪਾ ਨੇ ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ‘ਨਹੀਂ, ਉਹ ਸਾਹ ਦੀ ਪ੍ਰੇਸ਼ਾਨੀ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਹੁਣ ਤਕ ਇਹੀ ਰਿਪੋਰਟ ਚੱਲ ਰਹੀ ਸੀ ਕਿ ਮਸ਼ਹੂਰ ਗਾਇਕ ਬੱਪੀ ਲਹਿਰੀ ਦੀ ਮੌਤ ਦਾ ਕਾਰਨ ਆਬਸਟ੍ਰਕਟਿਵ ਸਲੀਪ ਐਪਨੀਆ ਸੀ ਪਰ ਉਨ੍ਹਾਂ ਦੇ ਪੁੱਤਰ ਵਲੋਂ ਆਏ ਇਸ ਬਿਆਨ ਨੇ ਦਿਲ ਦੀ ਬੀਮਾਰੀ ਵੱਲ ਸਭ ਦਾ ਧਿਆਨ ਖਿੱਚ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦਾ ਗੀਤ ‘ਭਲੀ ਕਰੇ ਕਰਤਾਰ’ ਰਿਲੀਜ਼ (ਵੀਡੀਓ)
ਜਦੋਂ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਇਸ ਨੂੰ ਕਾਰਡੀਅਕ ਅਰੈਸਟ ਯਾਨੀ ਧੜਕਨ ਦਾ ਰੁਕ ਜਾਣਾ ਕਿਹਾ ਜਾਂਦਾ ਹੈ। ਹਾਰਟ ਅਟੈਕ ’ਚ ਦਿਲ ਤਕ ਖ਼ੂਨ ਪਹੁੰਚਾਉਣ ਵਾਲੀਆਂ ਨਸਾਂ ਬਲਾਕ ਹੋ ਜਾਂਦੀਆਂ ਹਨ ਪਰ ਕਾਰਡੀਅਕ ਅਰੈਸਟ ’ਚ ਦਿਲ ਦੇ ਇਲੈਕਟ੍ਰੀਕਲ ਸਿਸਟਮ ’ਚ ਖਰਾਬੀ ਆਉਣ ਕਾਰਨ ਉਹ ਧੜਕਨਾ ਬੰਦ ਕਰ ਦਿੰਦਾ ਹੈ, ਜੋ ਕਿ ਜਾਨਲੇਵਾ ਸਥਿਤੀ ਹੈ ਤੇ ਇਸ ’ਚ ਤੁਰੰਤ ਟ੍ਰੀਟਮੈਂਟ ਚਾਹੀਦਾ ਹੁੰਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਆਜਾ ਮੈਕਸੀਕੋ ਚੱਲੀਏ’ ਫ਼ਿਲਮ 99 ਫੀਸਦੀ ਅਸਲੀਅਤ ਨੇੜੇ, 25 ਫਰਵਰੀ ਨੂੰ ਹੋਵੇਗੀ ਰਿਲੀਜ਼
NEXT STORY