ਜਲੰਧਰ (ਬਿਊਰੋ)– 25 ਫਰਵਰੀ ਨੂੰ ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਰਿਲੀਜ਼ ਹੋਣ ਜਾ ਰਹੀ ਹੈ। ਐਮੀ ਵਿਰਕ ਪ੍ਰੋਡਕਸ਼ਨ ਤੇ ਥਿੰਦ ਮੋਸ਼ਨ ਫ਼ਿਲਮਜ਼ ਵਲੋਂ ਨਿਰਮਿਤ ਇਸ ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਾਕੇਸ਼ ਧਵਨ ਨੇ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਐਮੀ ਵਿਰਕ, ਗੁਰਪ੍ਰੀਤ ਸਿੰਘ ਪ੍ਰਿੰਸ ਤੇ ਦਲਜੀਤ ਸਿੰਘ ਥਿੰਦ ਹਨ। ਫ਼ਿਲਮ ’ਚ ਐਮੀ ਵਿਰਕ ਤੋਂ ਇਲਾਵਾ ਨਾਸਿਰ ਚਿਣੌਟੀ, ਜ਼ਫ਼ਰੀ ਖ਼ਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਮਿੰਟੂ ਕਾਪਾ ਸਮੇਤ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ। ਬੀਤੇ ਦਿਨੀਂ ਫ਼ਿਲਮ ਦੇ ਮੁੱਖ ਕਲਾਕਾਰ ਐਮੀ ਵਿਰਕ ਨੇ ਫ਼ਿਲਮ ਨੂੰ ਲੈ ਕੇ ਕੁਝ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ਹਨ, ਜੋ ਹੇਠ ਲਿਖੇ ਅਨੁਸਾਰ ਹਨ–
ਟ੍ਰੇਲਰ ਨੂੰ ਲੈ ਕੇ ਇਕ ਖ਼ਾਸ ਫੀਲਿੰਗ
ਬੜੇ ਚਿਰ ਬਾਅਦ ਮੇਰੀ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਲੋਕਾਂ ’ਚ ਇੰਨੀ ਐਕਸਾਈਟਮੈਂਟ ਹੈ। ਪਿਛਲੀਆਂ ਫਿਲਮਾਂ ਨੂੰ ਵੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਉਹ ਭਾਵੇਂ ‘ਪੁਆੜਾ’ ਸੀ ਜਾਂ ‘ਕਿਸਮਤ’। ਟ੍ਰੇਲਰ ਨੂੰ ਲੈ ਕੇ ਇਕ ਖਾਸ ਫੀਲਿੰਗ ਹੈ ਕਿਉਂਕਿ ਇਹ ਇਕ ਨਵੀਂ ਚੀਜ਼ ਹੈ। ਮੇਰੀ ਇਹ ਫਿਲਮ ਵੱਖਰੀ ਤਰ੍ਹਾਂ ਦੀ ਫਿਲਮ ਹੈ। ਅਸੀਂ ਵੀ ਦਰਸ਼ਕਾਂ ਸਾਹਮਣੇ ਫਿਲਮ ਪੇਸ਼ ਕਰਨ ਨੂੰ ਲੈ ਕੇ ਬਹੁਤ ਐਕਸਾਈਟਿਡ ਹਾਂ। ਇਹ ਲੋਕਾਂ ਨੂੰ 101 ਫੀਸਦੀ ਪਸੰਦ ਆਏਗੀ।
ਇਸ ਕਰਕੇ ਰੱਖਿਆ ਨਾਂ ‘ਆਜਾ ਮੈਕਸੀਕੋ ਚੱਲੀਏ’
ਪਹਿਲਾਂ ਟਾਈਟਲ ‘ਹੁਣ ਨਹੀਂ ਮੁੜਦੇ ਯਾਰ’ ਰੱਖਿਆ ਸੀ ਪਰ ਉਹ ਪਹਿਲਾਂ ਹੀ ਕਿਸੇ ਹੋਰ ਸੱਜਣ-ਮਿੱਤਰ ਨੇ ਰਜਿਸਟਰਡ ਕਰਵਾਇਆ ਹੋਇਆ ਸੀ। ਫਿਰ ਮੈਂ ਕਰਨ ਵੀਰੇ ਨੂੰ ਫੋਨ ਕੀਤਾ ਕਿ ਤੁਹਾਡੇ ਗਾਣੇ ਦੀਆਂ ਲਾਈਨਾਂ ਵਰਤਣ ਲੱਗੇ ਹਾਂ ਫਿਲਮ ਦੇ ਟਾਈਟਲ ਲਈ। ਉਨ੍ਹਾਂ ਨੇ ਹਾਂ ਕਰ ਦਿੱਤੀ। ਇਸ ਲਈ ਅਸੀਂ ਫਿਲਮ ਦਾ ਨਾਂ ਰੱਖਿਆ ‘ਆਜਾ ਮੈਕਸੀਕੋ ਚੱਲੀਏ’ ਕਿਉਂਕਿ ਡੌਂਕੀ ਦਾ ਮੇਨ ਟਾਰਗੈੱਟ ਮੈਕਸੀਕੋ ਪਹੁੰਚਣ ਤਕ ਹੁੰਦਾ ਹੈ। ਉਸ ਤੋਂ ਅੱਗੇ ਕੋਈ ਰਿਸਕ ਨਹੀਂ ਹੁੰਦਾ। ਤੁਸੀਂ ਬੱਸਾਂ ਰਾਹੀਂ ਵੀ ਜਾ ਸਕਦੇ ਹੋ। ਇਸ ਫਿਲਮ ’ਚ ਮੈਕਸੀਕੋ ਪਹੁੰਚਣ ਤਕ ਦਾ ਮੁੱਦਾ ਪੇਸ਼ ਕੀਤਾ ਗਿਆ ਹੈ। ਇਸ ਲਈ ਫਿਲਮ ਦਾ ਨਾਂ ‘ਆਜਾ ਮੈਕਸੀਕੋ ਚੱਲੀਏ’ ਹੈ। ਸੀਰੀਅਸ ਨਾਂ ਵੀ ਰੱਖ ਸਕਦੇ ਸੀ ਪਰ ਉਹ ਜਾਣਬੁੱਝ ਕੇ ਨਹੀਂ ਰੱਖਿਆ ਤਾਂ ਕਿ ਲੋਕਾਂ ਨੂੰ ਟਾਈਟਲ ਪਸੰਦ ਆਵੇ।
ਤਜਰਬੇ ਕਰਨੇ ਬਹੁਤ ਜ਼ਰੂਰੀ
ਤਜਰਬੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲਾਂ ‘ਸਾਬ੍ਹ ਬਹਾਦਰ’ ਕੀਤੀ ਸੀ, ਉਸ ਤੋਂ ਬਾਅਦ ‘ਹਰਜੀਤਾ’ ਕੀਤੀ, ‘ਕਿਸਮਤ’ ਨਾਲ ਵੀ ਬੜਾ ਵੱਡਾ ਰਿਸਕ ਲਿਆ ਸੀ ਪਰ ਬਾਅਦ ਵਿਚ ਲੱਗਾ ਕਿ ਬੜੀ ਪਿਆਰੀ ਫਿਲਮ ਹੈ, ਵਿਸ਼ਾ ਰਿਸਕ ਵਾਲਾ ਸੀ। ਫਿਲਮਾਂ ਤੁਹਾਨੂੰ ਬਹੁਤ ਕੁਝ ਦੇ ਕੇ ਜਾਂਦੀਆਂ ਹਨ। ਜਿਸ ਤਰ੍ਹਾਂ ‘ਹਰਜੀਤਾ’ ਨੇ ਸਾਨੂੰ ਕਿੰਨਾ ਕੁਝ ਦੇ ਦਿੱਤਾ। ‘ਨੈਸ਼ਨਲ ਐਵਾਰਡ’ ਵੀ ਮਿਲਿਆ। ਉਸ ਨੇ ਬਹੁਤ ਕੁਝ ਸਿਖਾਇਆ। ਇਸ ਲਈ ਐਕਸਪੈਰੀਮੈਂਟ ਕਰਨੇ ਬਹੁਤ ਜ਼ਰੂਰੀ ਹਨ। ਇਕ-ਅੱਧੀ ਐਕਸਪੈਰੀਮੈਂਟ ਵਾਲੀ ਫਿਲਮ ਬਹੁਤ ਜ਼ਰੂਰੀ ਹੈ। ਅੱਗੇ ਮੇਰੀਆਂ ਮਨੋਰੰਜਨ ਵਾਲੀਆਂ ਫਿਲਮਾਂ ਵੀ ਆ ਰਹੀਆਂ ਹਨ।
ਫ਼ਿਲਮ 99 ਫੀਸਦੀ ਅਸਲੀਅਤ ਨੇੜੇ
ਰਾਕੇਸ਼ ਭਾਜੀ ਨੇ ਇਸ ਬਾਰੇ ਬਹੁਤ ਕੁਝ ਸਰਚ ਕੀਤਾ। ਮੈਕਸੀਕੋ ਤੱਕ ਪਹੁੰਚਣ ਲਈ ਕਿਹੜੇ-ਕਿਹੜੇ ਦੇਸ਼ ਵਿਚੋਂ ਹੋ ਕੇ ਜਾਣਾ ਪੈਂਦਾ, ਉਸ ਬਾਰੇ ਪੜ੍ਹਿਆ। ਇਸ ਫਿਲਮ ਦੀ ਸ਼ੂਟਿੰਗ ਇੰਗਲੈਂਡ ਵਿਚ ਕੀਤੀ ਗਈ ਹੈ। ਉਥੇ ਕਾਫ਼ੀ ਮੁਸ਼ਕਿਲ ਆਈ। ਸਾਊਥ ਅਮਰੀਕਾ ਦੇ ਦੇਸ਼ਾਂ ਵਰਗਾ ਮਾਹੌਲ ਪੇਸ਼ ਕਰਨ ’ਚ ਕਾਫ਼ੀ ਮੁਸ਼ਕਿਲ ਆਈ। ਜਿਸ ਤਰ੍ਹਾਂ ਮੈਕਸੀਕੋ ਪਹੁੰਚਣ ਦੌਰਾਨ ਸਫ਼ਰ ਕਰਨਾ ਪੈਂਦਾ ਹੈ, ਉਸ ਸਭ ’ਤੇ ਸਰਚ ਕੀਤੀ ਗਈ। ਡੌਂਕਰਾਂ ਬਾਰੇ ਵੀ ਦਿਖਾਇਆ ਗਿਆ ਕਿ ਉਹ ਕਿੱਥੋਂ ਚੁੱਕਦੇ ਹਨ ਤੇ ਕਿੱਥੇ ਛੱਡਦੇ ਹਨ, ਇਹ ਸਭ ਕੁਝ ਦਿਖਾਇਆ ਗਿਆ ਹੈ ਫਿਲਮ ’ਚ। ਇਹ ਫਿਲਮ 99 ਫੀਸਦੀ ਅਸਲੀਅਤ ਦੇ ਨੇੜੇ ਹੋਵੇਗੀ।
ਸ਼ਿਲਪਾ ਸ਼ੈੱਟੀ ਨੇ ਮਹਿਲਾਵਾਂ ਨੂੰ ਦੱਸੇ ਮਾਹਵਾਰੀ ਦੇ ਦਰਦ ਤੋਂ ਨਿਜ਼ਾਤ ਪਾਉਣ ਦੇ ਆਸਾਨ ਟਿਪਸ
NEXT STORY