ਮੁੰਬਈ (ਬਿਊਰੋ) - ਸਾਲ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲੀ ਐਕਸ਼ਨ ਡਰਾਮਾ ਮੰਨੀ ਜਾਂਦੀ ‘ਭੋਲਾ’ ਅਜੇ ਦੇਵਗਨ ਦਾ ਚੌਥਾ ਨਿਰਦੇਸ਼ਕ ਉੱਦਮ ਹੈ। ਫ਼ਿਲਮ ’ਚ ਅਜੇ ਦੇਵਗਨ ਤੇ ਤੱਬੂ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਨਿਰਮਾਤਾ ਇਸ ਐਕਸ਼ਨ ਐਕਸਟਰਾਵੈਂਜ਼ਾ ਦਾ ਦੂਜਾ ਟੀਜ਼ਰ ਲਾਂਚ ਕਰਨ ਲਈ ਤਿਆਰ ਹਨ।
‘ਭੋਲਾ’ ਦਾ ਦੂਜਾ ਟੀਜ਼ਰ 24 ਜਨਵਰੀ ਨੂੰ ਰਿਲੀਜ਼ ਹੋਵੇਗਾ। ਤੱਬੂ ਦਾ ਪਹਿਲਾਂ ਕਦੇ ਨਾ ਦੇਖਿਆ ਗਿਆ ਪੁਲਸ ਅੰਦਾਜ਼, ਜਿਸ ਨੂੰ ਹਾਲ ਹੀ ’ਚ ਫ਼ਿਲਮ ’ਚ ਪੇਸ਼ ਕੀਤਾ ਗਿਆ ਸੀ, ਦਰਸ਼ਕਾਂ ਨੂੰ ਲੁਭਾਉਣ ਦਾ ਵਾਅਦਾ ਕਰਦਾ ਹੈ। ਜਦੋਂ ਕਿ ਅਜੇ ਦੇਵਗਨ ਦਾ ਨਵਾਂ ਪੋਸਟਰ ਸਾਨੂੰ ਭੋਲਾ ਦੀ ਡਾਇਨਾਮਾਈਟ ਦੁਨੀਆ ਦੀ ਝਲਕ ਦਿੰਦਾ ਹੈ।
ਇਹ ਫ਼ਿਲਮ ਇਕ ਵਨ ਮੈਨ ਆਰਮੀ ਦੀ ਕਹਾਣੀ ਹੈ, ਜਿਸ ’ਚ ਇਕ ਰਾਤ ’ਚ ਇਨਸਾਨਾਂ ਤੇ ਦੁਸ਼ਮਣਾਂ ਵਿਚਕਾਰ ਲੜਾਈ ਦੇ ਵੱਖ-ਵੱਖ ਰੂਪਾਂ ਨੂੰ ਉਜਾਗਰ ਕਰਦੇ ਹੋਏ ਦਿਖਾਇਆ ਗਿਆ ਹੈ। ‘ਭੋਲਾ’ 30 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਆਪਣੇ ਨਜ਼ਦੀਕੀ ਥੀਏਟਰ ’ਚ ਫ਼ਿਲਮ ਨੂੰ 3D ਤੇ ਆਈਮੈਕਸ ’ਚ ਦੇਖ ਸਕਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕਾਰਤਿਕ ਨੇ ਫਿਰ ਦਿੱਤੇ ਟ੍ਰੇਡਿੰਗ ਡਾਇਲਾਗਸ, ਲੋਕ ‘ਸ਼ਹਿਜ਼ਾਦਾ’ ਦੇ ਵਨ ਲਾਈਨਰਸ ’ਤੇ ਫਿਦਾ ਹੋਏ
NEXT STORY