ਐਂਟਰਟੇਨਮੈਂਟ ਡੈਸਕ- 'ਬਿੱਗ ਬੌਸ 7' ਫੇਮ ਅਦਾਕਾਰ ਏਜਾਜ਼ ਖਾਨ ਅਤੇ ਉਨ੍ਹਾਂ ਦੀ ਪਤਨੀ ਫਾਲੇਨ ਗੁਲੀਵਾਲਾ ਲਈ ਖੁਸ਼ੀ ਦਾ ਪਲ ਹੈ। ਫਾਲੇਨ ਗੁਲੀਵਾਲਾ, ਜਿਸਨੂੰ 6 ਮਹੀਨੇ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਆਖਰਕਾਰ ਜੇਲ੍ਹ ਤੋਂ ਰਿਹਾਅ ਹੋ ਗਈ ਹੈ। ਉਨ੍ਹਾਂ ਦੀ ਰਿਹਾਈ ਤੋਂ ਬਾਅਦ ਇੱਕ ਭਾਵੁਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਏਜਾਜ਼ ਖਾਨ ਅਤੇ ਉਨ੍ਹਾਂ ਦਾ ਪਰਿਵਾਰ ਫਾਲੇਨ ਨੂੰ ਦੇਖ ਕੇ ਬਹੁਤ ਭਾਵੁਕ ਦਿਖਾਈ ਦੇ ਰਹੇ ਹਨ। ਦਰਅਸਲ ਫਾਲੇਨ ਗੁਲੀਵਾਲਾ ਨੂੰ ਪੁਲਸ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੀ ਬਾਈਕੁਲਾ ਜੇਲ੍ਹ ਵਿੱਚ 6 ਮਹੀਨੇ ਬਿਤਾਏ।

ਏਜਾਜ਼ ਨੇ ਕੀਤਾ ਪਤਨੀ ਦਾ ਸਵਾਗਤ
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਏਜਾਜ਼ ਖਾਨ ਨੇ ਆਪਣੀ ਪਤਨੀ ਦਾ ਬਹੁਤ ਪਿਆਰ ਨਾਲ ਸਵਾਗਤ ਕੀਤਾ। ਉਹ ਆਪਣੀ ਪਤਨੀ ਨੂੰ ਲੈਣ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਗਏ ਸਨ। ਇਸ ਭਾਵੁਕ ਪਲ ਦੀ ਵੀਡੀਓ ਖੁਦ ਏਜਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾਹੈ ਕਿ ਏਜਾਜ਼ ਨੰਗੇ ਪੈਰ ਚੱਲ ਰਹੀ ਪਤਨੀ ਨੂੰ ਆਪਣੇ ਹੱਥਾਂ ਨਾਲ ਜੁੱਤੀ ਕੱਢ ਕੇ ਪਵਾਉਂਦੇ ਹਨ। ਇਸ ਤੋਂ ਬਾਅਦ ਉਹ ਆਪਣੀ ਪਤਨੀ ਦਾ ਹੱਥ ਫੜ ਕੇ ਚੱਲਦੇ ਹਨ। ਵੀਡੀਓ ਵਿੱਚ ਇੱਕ ਹੋਰ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਫਾਲੈਨ ਗੁਲੀਵਾਲਾ ਨੇ ਆਪਣੇ ਸਹੁਰੇ ਨੂੰ ਦੇਖਿਆ ਅਤੇ ਤੁਰੰਤ ਉਨ੍ਹਾਂ ਨੂੰ ਗਲੇ ਲਗਾਇਆ।
ਸਹੁਰੇ ਅਤੇ ਪੁੱਤਰ ਨੂੰ ਗਲੇ ਲਗਾ ਕੇ ਹੋਈ ਭਾਵੁਕ
ਇਸ ਤੋਂ ਬਾਅਦ ਫਾਲੇਨ ਨੇ ਆਪਣੇ ਪੁੱਤਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਪਿਆਰ ਨਾਲ ਗਲੇ ਲਗਾਇਆ ਅਤੇ ਇਸ ਦੌਰਾਨ ਉਹ ਬਹੁਤ ਭਾਵੁਕ ਹੋ ਗਈ। ਇਸ ਭਾਵਨਾਤਮਕ ਮੁਲਾਕਾਤ ਤੋਂ ਬਾਅਦ ਏਜਾਜ਼ ਖਾਨ ਆਪਣੀ ਪਤਨੀ ਨੂੰ ਕਾਰ ਤੱਕ ਛੱਡ ਆਉਂਦੇ ਹਨ ਅਤੇ ਫਿਰ ਉਨ੍ਹਾਂ ਦੇ ਨਾਲ ਘਰ ਲਈ ਰਵਾਨਾ ਹੋ ਜਾਂਦੇ ਹਨ। ਇਸ ਦੌਰਾਨ ਦੋਵਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਏਜਾਜ਼ ਖਾਨ ਨੇ ਕੈਪਸ਼ਨ ਵਿੱਚ ਲਿਖਿਆ- ਤਮਾਮ ਤੂਫਾਨਾਂ ਤੋਂ ਬਾਅਦ ਅੱਜ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਵੈੱਲਕਮ ਬੈਕ ਮਾਈ ਲਵ। ਇਕੱਠੇ ਮਜ਼ਬੂਤ ਹਾਂ, ਹਮੇਸ਼ਾ।

ਪ੍ਰਸ਼ੰਸਕਾਂ ਨੇ ਦਿੱਤੀ ਵਧਾਈ
ਏਜਾਜ਼ ਖਾਨ ਦੀ ਪਤਨੀ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਤੇ ਪ੍ਰਸ਼ੰਸਕ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਬਹੁਤ ਸਾਰੇ ਲੋਕ ਏਜਾਜ਼ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਵਧਾਈ ਦੇ ਰਹੇ ਹਨ, ਜਦੋਂ ਕਿ ਬਹੁਤ ਸਾਰੇ ਉਨ੍ਹਾਂ ਦਾ ਸਵਾਗਤ ਕਰਦੇ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਖੁਸ਼ੀ ਦਾ ਮਾਹੌਲ ਹੈ ਅਤੇ ਪ੍ਰਸ਼ੰਸਕ ਇਸ ਜੋੜੇ ਲਈ ਪ੍ਰਾਰਥਨਾ ਕਰ ਰਹੇ ਹਨ।
ਵੱਡੀ ਖਬਰ; ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ
NEXT STORY