ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਸ਼ੁੱਭ ਇਨ੍ਹੀਂ ਦਿਨੀਂ ਮੁਸ਼ਕਿਲਾਂ ’ਚ ਹਨ। ਮੁੰਬਈ ’ਚ ਗਾਇਕ ਸ਼ੁੱਭ ਦਾ ਸ਼ੋਅ ਆਰਗੇਨਾਈਜ਼ ਕੀਤਾ ਗਿਆ ਸੀ, ਜਿਸ ’ਚ ਉਸ ਵਲੋਂ ਪ੍ਰਫਾਰਮ ਕੀਤਾ ਜਾਣਾ ਸੀ। ਉਹ ਇਸ ਸ਼ੋਅ ਲਈ ਉਚੇਚੇ ਤੌਰ ’ਤੇ ਕੈਨੇਡਾ ਤੋਂ ਭਾਰਤ ਆਏ ਹਨ।
ਮੁੰਬਈ ’ਚ ਕਾਰਡੇਲੀਆ ਕਰੂਜ਼ ’ਚ ਇਹ ਸ਼ੋਅ ਆਰਗੇਨਾਈਜ਼ ਕੀਤਾ ਗਿਆ ਸੀ ਪਰ ਮੁੰਬਈ ’ਚ ਉਸ ਦੇ ਸ਼ੋਅ ਦੇ ਪੋਸਟਰ ਪਾੜ ਦਿੱਤੇ ਗਏ ਹਨ। ਇਹ ਪੋਸਟਰ ਮੁੰਬਈ ਦੇ ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਤੇ ਉਨ੍ਹਾਂ ਦੇ ਵਰਕਰਾਂ ਵਲੋਂ ਪਾੜੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਇਕ ਮਹੀਨੇ ਤੋਂ ਬੈੱਡ ਰੈਸਟ ’ਤੇ ਨੇ ਸ਼੍ਰੀ ਬਰਾੜ, ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ
ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਸ਼ੁੱਭ ਖ਼ਾਲਿਸਤਾਨੀ ਸਮਰਥਕ ਹੈ। ਉਹ ਨਹੀਂ ਚਾਹੁੰਦੇ ਕਿ ਕੋਈ ਵੀ ਖ਼ਾਲਿਸਤਾਨੀ ਸਮਰਥਕ ਮੁੰਬਈ ’ਚ ਆ ਕੇ ਪ੍ਰਫਾਰਮ ਕਰੇ। ਇਸੇ ਕਰਕੇ ਮੁੰਬਈ ’ਚ ਉਸ ਦਾ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ।
ਦੱਸ ਦੇਈਏ ਕਿ 23 ਤੋਂ 25 ਸਤੰਬਰ ਤਕ ਕਰੂਜ਼ ’ਤੇ ਇਹ ਸ਼ੋਅ ਹੋਣਾ ਸੀ। ਮੌਜੂਦਾ ਸਮੇਂ ’ਚ ਸ਼ੁੱਭ ਦਾ ਨਾਂ ਟਾਪ ਦੇ ਗਾਇਕਾਂ ’ਚ ਆਉਂਦਾ ਹੈ। ਸ਼ੁੱਭ ਨੇ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ। 4 ਸਤੰਬਰ ਨੂੰ ਸ਼ੁੱਭ ਵਲੋਂ ਮੁੰਬਈ ਤੋਂ ਇਕ ਤਸਵੀਰ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਸੀ। ਹਾਲਾਂਕਿ ਇਸ ਵਿਵਾਦ ’ਤੇ ਸ਼ੁੱਭ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ ‘ਦੋਨੋਂ’ ਨਾਲ ਰਾਜਵੀਰ ਦਿਓਲ ਅਤੇ ਪਾਲੋਮਾ ਦਾ ‘ਅੱਗ ਲੱਗਦੀ’ ਹੋਇਆ ਰਿਲੀਜ਼
NEXT STORY