ਮੁੰਬਈ: ਅਦਾਕਾਰਾ ਦਿਸ਼ਾ ਪਟਾਨੀ ਆਪਣੇ ਕੰਮ ਦੇ ਨਾਲ-ਨਾਲ ਲੁੱਕ ਨੂੰ ਲੈ ਕੇ ਵੀ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ, ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖ਼ੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ ’ਚ ਦਿਸ਼ਾ ਨੇ ਸਾੜ੍ਹੀ ਲੁੱਕ ’ਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
![PunjabKesari](https://static.jagbani.com/multimedia/11_33_223858962n12345-ll.jpg)
ਇਹ ਵੀ ਪੜ੍ਹੋ : ਸਪੇਨ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਨਿਆਸਾ, ਟੌਪ ਅਤੇ ਮਿੰਨੀ ਸਕਰਟ ’ਚ ਖ਼ੂਬਸੂਰਤ ਲੱਗ ਰਹੀ ਨਿਆਸਾ
ਲੁੱਕ ਦੀ ਗੱਲ ਕਰੀਏ ਤਾਂ ਦਿਸ਼ਾ ਗੁਲਾਬੀ ਰੰਗ ਦੀ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਸਿਲਵਰ ਬਲਾਊਜ਼ ਪਾਇਆ ਹੋਇਆ ਹੈ। ਅਦਾਕਾਰਾ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੋਇਆ ਹੈ।
![PunjabKesari](https://static.jagbani.com/multimedia/11_33_235890132n12345678-ll.jpg)
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ-ਕਮੇਡੀਅਨ ਜਸਵਿੰਦਰ ਭੱਲਾ ਨੇ ਮੁੱਖ ਮੰਤਰੀ ਮਾਨ ਨੂੰ ਕਾਮੇਡੀਅਨ ਅੰਦਾਜ਼ ’ਚ ਦਿੱਤੀ ਵਧਾਈ
ਇਸ ਲੁੱਕ ’ਚ ਦਿਸ਼ਾ ਬੋਲਡ ਲੁੱਕ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਦਿਸ਼ਾ ਕੈਮਰੇ ਸਾਹਮਣੇ ਆਪਣੇ ਵੱਖ-ਵੱਖ ਅੰਦਾਜ਼ ’ਚ ਹੌਟ ਪੋਜ਼ ਦੇ ਰਹੀ ਹੈ।
![PunjabKesari](https://static.jagbani.com/multimedia/11_33_229796864n1234567-ll.jpg)
ਦਿਸ਼ਾ ਦੇ ਫ਼ਿਲਮ ਕਰੀਅਰ ’ਚ ਕੰਮ ਦੀ ਗੱਲ ਕਰੀਏ ਤਾਂ ਦਿਸ਼ਾ ਬਹੁਤ ਜਲਦ ਫ਼ਿਲਮ ‘ਏਕ ਵਿਲੇਨ 2’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਅਦਾਕਾਰਾ ਨਾਲ ਜਾਨ ਅਬ੍ਰਾਹਮ ਅਤੇ ਅਰਜੁਨ ਕਪੂਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਮੋਹਿਤ ਸੂਰੀ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 29 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਪ੍ਰਸ਼ੰਸਕਾਂ ਨੂੰ ਇਹ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
![PunjabKesari](https://static.jagbani.com/multimedia/11_33_235890132n12345678-ll.jpg)
ਸਪੇਨ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਨਿਆਸਾ, ਟੌਪ ਅਤੇ ਮਿੰਨੀ ਸਕਰਟ ’ਚ ਖ਼ੂਬਸੂਰਤ ਲੱਗ ਰਹੀ ਨਿਆਸਾ
NEXT STORY