ਮੁੰਬਈ- ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨੀਂ ਆਪਣੇ ਰਿਐਲਿਟੀ ਓ.ਟੀ.ਟੀ. ਸ਼ੋਅ 'ਲਾਕ ਅਪ' ਨੂੰ ਲੈ ਕੇ ਖੂਬ ਸੁਰਖੀਆਂ 'ਚ ਹੈ। ਸ਼ੋਅ ਨੂੰ ਹੋਸਟ ਕਰਨ ਦੇ ਨਾਲ-ਨਾਲ ਕੰਗਨਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਨਵੀਂ ਲੁੱਕ ਦੀਆਂ ਤਸਵੀਰਾਂ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਕੰਗਨਾ ਨੇ ਆਪਣੀ ਹੌਟ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਸ ਦੇ ਨਾਲ ਪੋਸਟ ਵੀ ਸਾਂਝੀ ਕੀਤੀ ਹੈ।
ਨਵੇਂ ਫੋਟੋਸ਼ੂਟ 'ਚ ਕੰਗਨਾ ਦੀ ਕਾਤਿਲ ਲੁੱਕ ਦੇਖਣ ਨੂੰ ਮਿਲ ਰਹੀ ਹੈ। ਚਮਕਦਾਰ ਕਰਾਪ ਟਾਪ ਦੇ ਨਾਲ ਰੈੱਡ ਕੋਟ-ਪੈਂਟ 'ਚ ਅਦਾਕਾਰਾ ਬਹੁਤ ਹੌਟ ਲੱਗ ਰਹੀ ਹੈ। ਨਿਊਡ ਮੇਕਅਪ ਦੇ ਨਾਲ ਘੁੰਗਰਾਲੇ ਵਾਲ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਹੇ ਹਨ। ਕੈਮਰੇ ਦੇ ਸਾਹਮਣੇ ਕਾਤਿਲਾਨਾ ਪੋਜ਼ ਦਿੰਦੇ ਹੋਏ ਕੰਗਨਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ' 16 ਸਾਲ ਪਹਿਲੇ ਇਸ ਦਿਨ 28 ਅਪ੍ਰੈਲ 2006 'ਚ 'ਗੈਂਗਸਟਰ ਰਿਲੀਜ਼' ਹੋਈ ਸੀ ਅਤੇ ਮੈਂ ਇਕ ਅਦਾਕਾਰਾ ਦੇ ਤੌਰ 'ਤੇ ਆਪਣੀ ਜਰਨੀ ਸਟਾਟਰ ਦੀ ਸੀ। ਅੱਜ 28th ਅਪ੍ਰੈਲ 2022 @primevideoin ਦੀ ਪੰਜਵੀਂ ਵਰ੍ਹੇਗੰਢ ਮਨਾਉਂਦੇ ਹੋਏ ਅਸੀਂ @manikarnikafilms ਦਾ ਪਹਿਲਾਂ ਪ੍ਰੋਡੈਕਸ਼ਨ 'ਟੀਕੂ ਵੈਡਸ ਸ਼ੇਰੂ' ਲਾਂਚ ਕੀਤਾ...ਅੱਜ ਅਧਿਕਾਰਿਕ ਤੌਰ 'ਤੇ ਮੈਂ ਪ੍ਰੋਡਿਊਸਰ ਦੇ ਤੌਰ 'ਤੇ ਆਪਣੀ ਜਰਨੀ ਦੀ ਸ਼ੁਰੂਆਤ ਕੀਤੀ ਹੈ। ਇਹ ਮੌਕਾ ਦੇਣ ਲਈ @primevideoin ਦਾ ਬਹੁਤ ਧੰਨਵਾਦ। Missed @nawazuddin._siddiqui and @avneetkaur_13.''
ਕੰਗਨਾ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਦੇ ਕੋਲ ਸ਼ੋਅ 'ਲਾਕਅਪ' ਤੋਂ ਇਲਾਵਾ 'ਧਾਕੜ', 'ਤੇਜ਼ਸ' ਅਤੇ 'ਟੀਕੂ ਵੈੱਡਸ ਸ਼ੇਰੂ' ਵਰਗੀਆਂ ਫਿਲਮਾਂ ਪਾਈਪਲਾਈਨ 'ਚ ਹਨ।
ਸਾਊਥ ਫ਼ਿਲਮਾਂ ਕਿਵੇਂ ਹੋ ਰਹੀਆਂ ਸੁਪਰਹਿੱਟ? ਨਵਾਜ਼ੂਦੀਨ ਸਿੱਦੀਕੀ ਨੇ ਬਾਲੀਵੁੱਡ ਦੀ ਕੱਢੀ ਇਹ ਗਲਤੀ
NEXT STORY