ਹੈਦਰਾਬਾਦ- ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਅੱਲੂ ਅਰਜੁਨ ਨੂੰ ਹਾਲ ਹੀ 'ਚ ਹੈਦਰਾਬਾਦ ਦੇ ਸੰਧਿਆ ਥੀਏਟਰ 'ਚ ਭਗਦੜ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਸੀ ਪਰ ਹੁਣ ਇਸ ਮਾਮਲੇ 'ਚ ਅੱਲੂ ਅਰਜੁਨ ਇਕ ਵਾਰ ਫਿਰ ਮੁਸੀਬਤ 'ਚ ਹਨ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦੱਸਦੇ ਹਾਂ।
ਮਾਮਲੇ 'ਚ ਨਵਾਂ ਖੁਲਾਸਾ
ਪੁਸ਼ਪਾ 2 ਦੀ ਸਕਰੀਨਿੰਗ ਦੌਰਾਨ ਅੱਲੂ ਅਰਜੁਨ ਦੇ ਅਚਾਨਕ ਉੱਥੇ ਪਹੁੰਚਣ ਕਾਰਨ ਭਗਦੜ ਮੱਚ ਗਈ, ਜਿਸ ਤੋਂ ਬਾਅਦ ਉੱਥੇ ਇੱਕ ਔਰਤ ਦੀ ਮੌਤ ਹੋ ਗਈ। ਉਹ ਆਪਣੀ ਫਿਲਮ 'ਪੁਸ਼ਪਾ 2' ਦੀ ਸਫਲਤਾ ਤੋਂ ਬਾਅਦ ਸੁਰਖੀਆਂ 'ਚ ਰਹੇ ਸਨ, ਹੁਣ ਇਹ ਮਾਮਲਾ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਬਾਰੇ ਅਤੇ ਥੀਏਟਰ ਪ੍ਰਬੰਧਕਾਂ ਬਾਰੇ ਨਵੇਂ ਖੁਲਾਸੇ ਕੀਤੇ ਹਨ, ਜਿਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ।ਦਰਅਸਲ ਇਹ ਘਟਨਾ 4 ਦਸੰਬਰ ਨੂੰ ਵਾਪਰੀ ਜਦੋਂ ਅੱਲੂ ਅਰਜੁਨ ਨੇ ਸੰਧਿਆ ਥੀਏਟਰ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ 'ਪੁਸ਼ਪਾ 2' ਦੇਖੀ। ਇਸ ਦੌਰਾਨ ਭਗਦੜ ਮੱਚ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਹਾਲਾਂਕਿ ਇਸ ਤੋਂ ਪਹਿਲਾਂ ਪੁਲਸ ਨੇ ਇਸ ਮਾਮਲੇ 'ਚ ਅੱਲੂ ਅਰਜੁਨ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਸੀ ਪਰ ਹੁਣ ਪੁਲਸ ਨੇ ਇਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਅੱਲੂ ਅਰਜੁਨ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ- ਅਦਾਕਾਰ Prabhas ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਫੈਨਜ਼ ਕੋਲੋਂ ਮੰਗੀ ਮੁਆਫ਼ੀ
ਪੱਤਰ ਰਾਹੀਂ ਦਿੱਤੀ ਗਈ ਸੀ ਚੇਤਾਵਨੀ
ਪੁਲਸ ਦਾ ਕਹਿਣਾ ਹੈ ਕਿ ਥੀਏਟਰ ਪ੍ਰਬੰਧਨ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਅੱਲੂ ਅਰਜੁਨ ਅਤੇ ਉਸ ਦੇ ਨਾਲ ਹੋਰ ਸਿਤਾਰਿਆਂ ਨੂੰ ਥੀਏਟਰ ਵਿੱਚ ਨਾ ਬੁਲਾਏ। ਪੁਲਸ ਨੇ ਥੀਏਟਰ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ ਕਿ ਇਲਾਕੇ ਵਿੱਚ ਭੀੜ ਹੋਣ ਕਾਰਨ ਅਜਿਹੇ ਪ੍ਰੋਗਰਾਮਾਂ ਤੋਂ ਬਚਿਆ ਜਾਵੇ ਕਿਉਂਕਿ ਇਸ ਨਾਲ ਭਗਦੜ ਮੱਚ ਸਕਦੀ ਹੈ। ਖਾਸ ਤੌਰ 'ਤੇ 4 ਅਤੇ 5 ਦਸੰਬਰ ਨੂੰ ਸਿਤਾਰਿਆਂ ਨੂੰ ਫਿਲਮ ਦੇਖਣ ਲਈ ਬੁਲਾਉਣ ਦੀ ਸਲਾਹ ਨਹੀਂ ਦਿੱਤੀ ਗਈ, ਕਿਉਂਕਿ ਨੇੜੇ-ਤੇੜੇ ਬਹੁਤ ਸਾਰੇ ਹੋਟਲ ਅਤੇ ਕਾਰੋਬਾਰੀ ਅਦਾਰੇ ਸਨ, ਜਿਸ ਕਾਰਨ ਭਾਰੀ ਭੀੜ ਇਕੱਠੀ ਹੋ ਸਕਦੀ ਸੀ।
ਇਹ ਵੀ ਪੜ੍ਹੋ- 'ਮੇਰੇ ਨਾਲ ਸੌਣਾ ਪਵੇਗਾ' ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਇਹ ਅਦਾਕਾਰਾ
ਥੀਏਟਰ ਪ੍ਰਬੰਧਕਾਂ ਨੇ ਅਣਦੇਖੀ ਕੀਤੀ ਚੇਤਾਵਨੀ
ਇਸ ਮਾਮਲੇ ਵਿੱਚ ਥੀਏਟਰ ਪ੍ਰਬੰਧਕਾਂ ਵੱਲੋਂ ਪੁਲਸ ਨੂੰ ਇੱਕ ਪੱਤਰ ਵੀ ਭੇਜਿਆ ਗਿਆ ਸੀ ਜਿਸ 'ਚ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਅੱਲੂ ਅਰਜੁਨ, ਰਸ਼ਮੀਕਾ ਮੰਡਨਾ ਅਤੇ ਫਿਲਮ ਦੇ ਹੋਰ ਕਲਾਕਾਰਾਂ ਦੇ ਆਉਣ ਬਾਰੇ ਪੁਲਸ ਨੂੰ ਪਹਿਲਾਂ ਹੀ ਸੂਚਿਤ ਕਰ ਚੁੱਕੇ ਹਨ। ਪੁਲਸ ਦੀ ਇਸ ਚਿੱਠੀ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਸ ਵਲੋਂ ਦਿੱਤੀ ਗਈ ਚੇਤਾਵਨੀ ਦਾ ਸੱਚ ਸਾਹਮਣੇ ਆ ਗਿਆ ਹੈ। ਪੁਲਸ ਨੇ ਇਹ ਵੀ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਨਾਲ ਹਾਦਸਾ ਵਾਪਰ ਸਕਦਾ ਹੈ ਪਰ ਥੀਏਟਰ ਪ੍ਰਬੰਧਕਾਂ ਨੇ ਫਿਰ ਵੀ ਇਨ੍ਹਾਂ ਚੇਤਾਵਨੀਆਂ ਨੂੰ ਅਣਗੌਲਿਆ ਕੀਤਾ।ਇਸ ਖ਼ੁਲਾਸੇ ਨੇ ਹੁਣ ਮਾਮਲਾ ਹੋਰ ਔਖਾ ਬਣਾ ਦਿੱਤਾ ਹੈ। ਅੱਲੂ ਅਰਜੁਨ 'ਤੇ ਲੱਗੇ ਦੋਸ਼ ਹੁਣ ਹੋਰ ਵੀ ਗੰਭੀਰ ਹੋ ਗਏ ਹਨ, ਕਿਉਂਕਿ ਪੁਲਸ ਨੇ ਪਹਿਲਾਂ ਹੀ ਉਸ ਨੂੰ ਅਤੇ ਥੀਏਟਰ ਪ੍ਰਬੰਧਕਾਂ ਨੂੰ ਅਜਿਹੇ ਖਤਰਿਆਂ ਤੋਂ ਬਚਣ ਦੀ ਸਲਾਹ ਦਿੱਤੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਕਦਮ ਚੁੱਕੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਕਾਰ Prabhas ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਫੈਨਜ਼ ਕੋਲੋਂ ਮੰਗੀ ਮੁਆਫ਼ੀ
NEXT STORY