ਮੁੰਬਈ- ਫਿਲਮ ਇੰਡਸਟਰੀ ਨਾਲ ਜੁੜੀ ਇਕ ਬੁਰੀ ਖਬਰ ਸਾਹਮਣੇ ਆਈ ਹੈ। ਬਾਲੀਵੁੱਡ ਫਿਲਮਾਂ, ਵੈੱਬ ਸੀਰੀਜ਼ ਅਤੇ ਕ੍ਰਾਈਮ ਪੈਟਰੋਲ ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੇ ਬਾਲੀਵੁੱਡ ਅਦਾਕਾਰ ਰਾਘਵ ਤਿਵਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ 'ਚ ਕ੍ਰਾਈਮ ਪੈਟਰੋਲ ਫੇਮ ਅਦਾਕਾਰ ਰਾਘਵ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਲੋਹੇ ਦੀ ਰਾਡ ਨਾਲ ਹਮਲਾ
ਜਾਣਕਾਰੀ ਮੁਤਾਬਕ ਅਦਾਕਾਰ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਉਸ 'ਤੇ ਦੋ ਵਾਰ ਚਾਕੂ ਨਾਲ ਹਮਲਾ ਵੀ ਕੀਤਾ ਗਿਆ। ਹਮਲੇ 'ਚ ਅਦਾਕਾਰ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਿਆ। ਉਨ੍ਹਾਂ ਦੀ ਲਹੂ-ਲੁਹਾਨ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- Dhanashree ਨਾਲ ਤਲਾਕ ਨੂੰ ਲੈ ਕੇ ਬਿਖਰੇ Yuzvendra! ਇਸ ਹਾਲਤ 'ਚ ਆਏ ਨਜ਼ਰ
ਜਾਣੋ ਕੀ ਹੈ ਪੂਰਾ ਮਾਮਲਾ?
ਅਦਾਕਾਰ ਰਾਘਵ ਤਿਵਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਆਪਣੇ ਦੋਸਤ ਨਾਲ ਖਰੀਦਦਾਰੀ ਕਰਕੇ ਘਰ ਪਰਤ ਰਹੇ ਸਨ। ਸੜਕ ਪਾਰ ਕਰਦੇ ਸਮੇਂ ਉਸ ਦੀ ਬਾਈਕ ਨਾਲ ਟੱਕਰ ਹੋ ਗਈ। ਰਾਘਵ ਨੇ ਦੱਸਿਆ ਕਿ ਇਹ ਉਸ ਦੀ ਗਲਤੀ ਸੀ, ਇਸ ਲਈ ਉਸਨੇ ਤੁਰੰਤ ਮੁਆਫੀ ਮੰਗੀ ਅਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਪਰ ਮੁਲਜ਼ਮ ਬਾਈਕ ਸਵਾਰ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਰਾਘਵ ਨੇ ਕਾਰਨ ਪੁੱਛਿਆ ਤਾਂ ਦੋਸ਼ੀ ਨੇ ਬਾਈਕ ਤੋਂ ਹੇਠਾਂ ਉਤਰ ਕੇ ਗੁੱਸੇ 'ਚ ਉਸ 'ਤੇ ਚਾਕੂ ਨਾਲ ਦੋ ਵਾਰ ਹਮਲਾ ਕਰ ਦਿੱਤਾ। ਰਾਘਵ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਉਣ 'ਚ ਕਾਮਯਾਬ ਰਿਹਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਲੱਤ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗ ਗਿਆ।ਰਾਘਵ ਨੇ ਦੱਸਿਆ ਕਿ ਮੁਲਜ਼ਮ ਨੇ ਸ਼ਰਾਬ ਦੀ ਬੋਤਲ ਅਤੇ ਲੋਹੇ ਦੀ ਰਾਡ ਕੱਢ ਲਈ। ਬਚਾਅ ਲਈ ਰਾਘਵ ਨੇ ਸੜਕ 'ਤੇ ਪਈ ਲੱਕੜ ਚੁੱਕ ਕੇ ਦੋਸ਼ੀ ਦੇ ਹੱਥ 'ਤੇ ਮਾਰਿਆ, ਜਿਸ ਕਾਰਨ ਬੋਤਲ ਹੇਠਾਂ ਡਿੱਗ ਗਈ। ਇਸ ਤੋਂ ਬਾਅਦ ਦੋਸ਼ੀਆਂ ਨੇ ਰਾਘਵ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਦੋ ਵਾਰ ਹਮਲਾ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ-‘ਦੇਵਾ’ ਦੇ ਨਵੇਂ ਪੋਸਟਰ ’ਚ ਸ਼ਾਹਿਦ ਕਪੂਰ ਦਾ ਦਮਦਾਰ ਡਾਂਸ ਅਵਤਾਰ ਆਇਆ ਨਜ਼ਰ
ਰਾਘਵ ਦੇ ਦੋਸਤ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਇਲਾਜ ਤੋਂ ਬਾਅਦ ਉਸ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।ਪੁਲਸ ਦੀ ਕਾਰਵਾਈ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਰਾਘਵ ਨੇ ਕਿਹਾ ਕਿ ਮੁਲਜ਼ਮ ਹਾਲੇ ਵੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ ਅਤੇ ਖੁੱਲ੍ਹੇਆਮ ਘੁੰਮ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਦੋਸ਼ੀ ਉਸ ਦੀ ਬਿਲਡਿੰਗ ਦੇ ਹੇਠਾਂ ਦਿਖਾਈ ਦੇ ਰਿਹਾ ਹੈ। ਰਾਘਵ ਨੇ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰੀ ਪੁਲਸ ਦੀ ਹੋਵੇਗੀ।
ਇਹ ਵੀ ਪੜ੍ਹੋ-ਗਾਇਕ B Praak ਨੇ ਗਾਇਆ ਜੈ ਰੰਧਾਵਾ ਦੀ ਫ਼ਿਲਮ 'ਬਦਨਾਮ' 'ਚ ਪਹਿਲਾਂ ਗੀਤ
ਵਰਸੋਵਾ ਥਾਣੇ 'ਚ ਕੇਸ ਦਰਜ
ਮੁਲਜ਼ਮ ਮੁਹੰਮਦ ਜ਼ੈਦ ਪਰਵੇਜ਼ ਸ਼ੇਖ ਖ਼ਿਲਾਫ਼ ਵਰਸੋਵਾ ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 118 (1) ਅਤੇ 352 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Dhanashree ਨਾਲ ਤਲਾਕ ਨੂੰ ਲੈ ਕੇ ਬਿਖਰੇ Yuzvendra! ਇਸ ਹਾਲਤ 'ਚ ਆਏ ਨਜ਼ਰ
NEXT STORY