ਮੁੰਬਈ (ਬਿਊਰੋ) : ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਸੀਟਾਡੇਲ' ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ 'ਸੀਟਾਡੇਲ' ਦਾ ਪਹਿਲਾ ਲੁੱਕ ਜਾਰੀ ਕੀਤਾ ਹੈ, ਜਿਸ 'ਚ ਉਹ ਇਕ ਜਾਸੂਸ ਦੀ ਭੂਮਿਕਾ ਨਿਭਾ ਰਹੀ ਹੈ।

ਦੱਸ ਦਈਏ ਕਿ ਇਸ ਪੋਸਟਰ 'ਚ ਪ੍ਰਿਯੰਕਾ ਲਾਲ ਰੰਗ ਦੀ ਡਰੈੱਸ 'ਚ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ।

ਇਸ ਦੌਰਾਨ ਉਸ ਨਾਲ ਰਿਚਰਡ ਮੈਡਨ, ਲੇਸਲੀ ਮੈਨਵਿਲ ਅਤੇ ਸਟੈਨਲੇ ਟੁਚੀ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਦੇ ਪਹਿਲੇ ਦੋ ਐਪੀਸੋਡਾਂ ਦਾ ਪ੍ਰੀਮੀਅਰ 28 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸੀਰੀਜ਼ ਦੇ ਪਹਿਲੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀ ਇਹ ਵੈੱਬ ਸੀਰੀਜ਼ ਪ੍ਰਾਈਮ ਵੀਡੀਓ 'ਤੇ ਆਉਣ ਵਾਲੀ ਹੈ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ, "#CitadelOnPrime ਦੁਆਰਾ ਪਹਿਲੀ ਵਾਰ @citadelonprime @vanityfair।"
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਐਵਾਰਡ ਲੈਣ ਸਟੇਜ 'ਤੇ ਜਾਂਦੀ ਅਦਾਕਾਰਾ ਮੂਧੇ ਮੂੰਹ ਡਿੱਗੀ ਸਟੇਜ 'ਤੇ, ਵੀਡੀਓ ਵਾਇਰਲ
NEXT STORY