ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਲਿੰਗਰਾਜ ਮੰਦਰ ਕੰਪਲੈਕਸ ਅੰਦਰ ਲਈਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਨੇ ਵਿਵਾਦ ਛੇੜ ਦਿੱਤਾ ਹੈ। ਉਹ ਸੋਮਵਾਰ ਸ਼ਾਮ ਨੂੰ ਲਿੰਗਰਾਜ ਮੰਦਰ ਗਈ ਸੀ, ਜਿੱਥੇ ਉਨ੍ਹਾਂ ਨੇ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਵੀ ਬਣਾਈ। ਸ਼ਿਲਪਾ ਸ਼ੈੱਟੀ ਦੀਆਂ ਤਸਵੀਰਾਂ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਜਦੋਂ ਲਿੰਗਰਾਜ ਮੰਦਰ ਤਸਵੀਰਾਂ ਖਿੱਚਣਾ ਤੇ ਵੀਡੀਓ ਬਣਾਉਣ 'ਤੇ ਪਾਬੰਦੀ ਹੈ ਤਾਂ ਫਿਰ ਸ਼ਿਲਪਾ ਸ਼ੈੱਟੀ ਦੀ ਤਸਵੀਰ ਕਿਵੇਂ ਖਿੱਚ ਹੋਈ, ਜੋ ਇੰਟਰਨੈੱਟ ਮੀਡੀਆ 'ਤੇ ਵਾਈਰਲ ਹੋ ਗਈ ਹੈ। ਦਰਅਸਲ, ਸ਼ਿਲਪਾ ਸ਼ੈੱਟੀ ਇਕ ਗਹਿਣਿਆਂ ਦੀ ਦੁਕਾਨ ਦਾ ਉਦਘਾਟਨ ਕਰਨ ਭੁਵਨੇਸ਼ਵਰ ਆਈ ਸੀ।
ਇਹ ਖ਼ਬਰ ਵੀ ਪੜ੍ਹੋ - 'ਮੇਰੀ ਮਾਂ ਪੰਜਾਬੀ ਬੋਲਦੀ ਹੈ ਤੇ ਮੈਂ ਵੀ ਪੰਜਾਬੀ ਬੋਲਦਾ ਹਾਂ'
ਮੰਦਰ ਪਰਿਸਰ 'ਚ ਖਿੱਚੀਆਂ ਤਸਵੀਰਾਂ ਤੇ ਵੀਡੀਓ ਵੀ ਬਣਾਈ
ਜਾਣਾਕਾਰੀ ਮੁਤਾਬਕ, ਸ਼ਿਲਪਾ ਸ਼ੈੱਟੀ ਸੋਮਵਾਰ ਨੂੰ ਲਿੰਗਰਾਜ ਮੰਦਰ ਗਈ ਸੀ ਤੇ ਭਗਵਾਨ ਲਿੰਗਾਰਜ ਮਹਾਪ੍ਰਭੂ ਦੇ ਦਰਸ਼ਨ ਕੀਤੇ ਸਨ। ਬਾਅਦ 'ਚ ਉਨ੍ਹਾਂ ਨੇ ਪਰਿਸਰ 'ਚ ਤਸਵੀਰਾਂ ਖਿੱਚਿਆ ਤੇ ਵੀਡੀਓ ਵੀ ਬਣਾਈਆਂ। ਅਦਾਕਾਰਾ ਗੋਲਡਨ ਡਰੈੱਸ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਮੰਦਰ ਦਾ ਝੰਡਾ ਵੀ ਫੜਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਕੰਸਰਟ 'ਚ ਬੇਹੋਸ਼ ਹੋਈ ਮਹਿਲਾ ਫੈਨ, ਹਸਪਤਾਲ 'ਚ ਕਰਵਾਇਆ ਭਰਤੀ
ਆਮ ਲੋਕਾਂ ਤੇ ਸੈਲੀਬ੍ਰਿਟੀ 'ਚ ਕਿਉਂ ਫ਼ਰਕ?
ਵਾਈਰਲ ਵੀਡੀਓ 'ਚ ਇਕ ਵਿਅਕਤੀ ਸ਼ਿਲਪਾ ਨੂੰ ਮੰਦਰ ਬਾਰੇ ਸਮਝਾਉਂਦੇ ਹੋਏ ਨਜ਼ਰ ਆ ਰਿਹਾ ਹੈ ਤੇ ਹੁਣ ਮੰਦਰ ਦੇ ਅੰਦਰ ਅਦਾਕਾਰਾ ਦੀ ਤਸਵੀਰ ਸ਼ੋਸਲ ਮੀਡੀਆ 'ਤੇ ਵਾਈਰਲ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਲਈ ਅਲੱਗ ਨਿਯਮ ਤੇ ਸੈਲੀਬ੍ਰਿਟੀ ਲਈ ਅਲੱਗ ਨਿਯਮ ਨਹੀਂ ਹੋਣੇ ਚਾਹੀਦੇ। ਮੰਦਰ 'ਚ ਭਗਵਾਨ ਲਈ ਸਾਰਿਆਂ ਲਈ ਬਰਾਬਰ ਹੁੰਦੇ ਹਨ। ਲੋਕਾਂ ਨੇ ਇਹ ਵੀ ਕਿਹਾ ਕਿ ਲਿੰਗਰਾਜ ਮੰਦਰ 'ਚ ਜਦੋਂ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਫੋਨ ਲਿਜਾਣ ਦੀ ਆਗਿਆ ਨਹੀਂ ਹੈ ਤਾਂ ਫਿਰ ਕਿਸ ਤਰ੍ਹਾਂ ਮੰਦਰ 'ਚ ਫੋਨ ਗਿਆ ਤੇ ਤਸਵੀਰ ਖਿੱਚੀ ਗਈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਭਾਜਪਾ ਦੇ ਇਸ ਰਾਸ਼ਟਰੀ ਬੁਲਾਰੇ ਨਾਲ ਦਿੱਲੀ 'ਚ ਕੀਤੀ ਮੁਲਾਕਾਤ
BJP ਵਿਧਾਇਕ ਬੋਲੇ- ਸਖ਼ਤ ਕਾਰਵਾਈ ਹੋਵੇਗੀ
ਮਾਮਲਾ ਵਧਣ 'ਤੇ ਭਾਜਪਾ ਵਿਧਾਇਕ ਬਾਬੂ ਸਿੰਘ ਨੇ ਕਿਹਾ ਕਿ ਇਹ ਗੰਭੀਰ ਗ਼ਲਤੀ ਹੈ। ਇਸ ਤਰ੍ਹਾਂ ਦੀ ਗ਼ਲਤੀ ਵਾਰ-ਵਾਰ ਹੋ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਆਉਂਦੇ ਹਨ ਉਹ ਵੀ ਮੰਦਰ ਦੇ ਨਿਯਮਾਂ ਦਾ ਪਾਲਣ ਕਰਦੇ ਹਨ। ਉਨ੍ਹਾਂ ਲਈ ਵੀ ਕੈਮਰਾ ਬਾਹਰ ਰੱਖਿਆ ਜਾਂਦਾ ਹੈ। ਕਿੱਥੇ ਤਕ ਕੈਮਰਾ ਜਾਵੇਗਾ, ਉਹ ਜਗ੍ਹਾਂ ਵੀ ਤੈਅ ਕੀਤੀ ਜਾਂਦੀ ਹੈ। ਵਿਧਾਇਕ ਨੇ ਕਿਹਾ ਕਿ ਜੋ ਵੀ ਸੈਲੀਬ੍ਰਿਟੀ ਪੁਰੀ ਸ਼੍ਰੀਮੰਦਰ ਜਾਂ ਲਿੰਗਰਾਜ ਮੰਦਰ ਵਰਗੇ ਉੜੀਸਾ ਦੇ ਪ੍ਰਸਿੱਧ ਮੰਦਰਾਂ 'ਚ ਜਾਂਦੇ ਹਨ, ਉਨ੍ਹਾਂ ਨੂੰ ਸਪੱਸ਼ਟ ਰੂਪ ਨਾਲ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਮੋਬਾਈਲ ਫੋਨ ਨਾ ਲੈ ਕੇ ਜਾਣ ਪਰ ਫਿਰ ਵੀ ਇਹ ਗ਼ਲਤੀਆਂ ਹੋ ਰਹੀਆਂ ਹਨ। ਅਜਿਹੀਆਂ ਘਟਨਾਵਾਂ 'ਚ ਸ਼ਾਮਲ ਹੋਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਮੇਰੀ ਮਾਂ ਪੰਜਾਬੀ ਬੋਲਦੀ ਹੈ ਤੇ ਮੈਂ ਵੀ ਪੰਜਾਬੀ ਬੋਲਦਾ ਹਾਂ'
NEXT STORY