ਮੁੰਬਈ (ਬਿਊਰੋ)– ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਮੋਦੀ ਨੇ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ’ਚ ਕੇਂਦਰ ਸਰਕਾਰ ਨੇ 13 ਤੋਂ 15 ਅਗਸਤ ਵਿਚਾਲੇ ਹਰ ਘਰ ’ਚ ਤਿਰੰਗਾ ਲਗਾਉਣ ਦੀ ਅਪੀਲ ਕੀਤੀ। ਹੁਣ ਬਾਲੀਵੁੱਡ ਵੀ ਇਸ ਰੰਗ ’ਚ ਰੰਗਿਆ ਨਜ਼ਰ ਆ ਰਿਹਾ ਹੈ। ਵਿੱਕੀ ਕੌਸ਼ਲ ਨੇ ਇਸ ਮੁਹਿੰਮ ’ਚ ਆਪਣਾ ਯੋਗਦਾਨ ਦਿੰਦਿਆਂ ਇੰਸਟਾਗ੍ਰਾਮ ’ਤੇ ਆਪਣੀ ਡੀ. ਪੀ. ਬਦਲ ਲਈ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ਬਾਕੀ ਸਿਤਾਰਿਆਂ ਦੀਆਂ ਤਸਵੀਰਾਂ–
ਵਰੁਣ ਧਵਨ ਵੀ ਹਰ ਘਰ ਤਿਰੰਗਾ ਮੁਹਿੰਮ ਦਾ ਸਹਿਯੋਗ ਕਰਦਿਆਂ ਪੂਰੀ ਤਰ੍ਹਾਂ ਦੇਸ਼ ਪ੍ਰੇਮ ’ਚ ਡੁੱਬੇ ਦਿਖੇ। ਅਦਾਕਾਰ ਨੇ ਵੀ ਆਪਣੀ ਇੰਸਟਾਗ੍ਰਾਮ ’ਤੇ ਡੀ. ਪੀ. ਨੂੰ ਬਦਲ ਦਿੱਤਾ ਹੈ।
‘ਸ਼ੇਰਸ਼ਾਹ’ ਫ਼ਿਲਮ ਨਾਲ ਤੁਸੀਂ ਸਿਧਾਰਥ ਮਲਹੋਤਰਾ ਦੇ ਫੈਨ ਤਾਂ ਹੋ ਹੀ ਗਏ ਹੋਵੋਗੇ। ਫ਼ਿਲਮ ’ਚ ਜੋ ਦੇਸ਼ ਦੇ ਪ੍ਰਤੀ ਉਨ੍ਹਾਂ ਦੀ ਭਗਤੀ ਸੀ, ਉਹ ਅਸਲ ਜ਼ਿੰਦਗੀ ’ਚ ਵੀ ਦੇਖਣ ਨੂੰ ਮਿਲ ਰਹੀ ਹੈ। ਅਦਾਕਾਰ ਨੇ ਵੀ ਆਪਣੀ ਇੰਸਟਾਗ੍ਰਾਮ ਡੀ. ਪੀ. ਨੂੰ ਤਿਰੰਗੇ ’ਚ ਬਦਲ ਦਿੱਤਾ ਹੈ।
ਗੱਲ ਜੇਕਰ ਦੇਸ਼ ਪ੍ਰੇਮ ਦੀ ਹੋਵੇ ਤਾਂ ਸਲਮਾਨ ਖ਼ਾਨ ਕਿਵੇਂ ਪਿੱਛੇ ਰਹਿਣ ਵਾਲੇ ਹਨ। ਸਲਮਾਨ ਖ਼ਾਨ ਨੇ ਵੀ ਹਰ ਘਰ ਤਿਰੰਗਾ ਮੁਹਿੰਮ ਦਾ ਸਾਥ ਦਿੰਦਿਆਂ ਆਪਣੇ ਘਰ ’ਤੇ ਤਾਂ ਤਿਰੰਗਾ ਲਗਾਇਆ ਹੀ, ਨਾਲ ਹੀ ਸੋਸ਼ਲ ਮੀਡੀਆ ਹੈਂਡਲਜ਼ ਦੀ ਡੀ. ਪੀ. ਵੀ ਤਿਰੰਗੇ ਵਾਲੀ ਲਗਾਈ ਹੈ।
ਨੈਸ਼ਨਲ ਐਵਾਰਡ ਜੇਤੂ ਕ੍ਰਿਤੀ ਸੈਨਨ ਦੇ ਇੰਸਟਾਗ੍ਰਾਮ ’ਤੇ 50 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ। ਕ੍ਰਿਤੀ ਵੀ ਆਜ਼ਾਦੀ ਦੇ ਰੰਗ ’ਚ ਰੰਗੀ ਨਜ਼ਰ ਆਈ। ਉਸ ਨੇ ਵੀ ਆਪਣੀ ਡੀ. ਪੀ. ਨੂੰ ਤਿਰੰਗੇ ’ਚ ਬਦਲ ਦਿੱਤਾ ਹੈ।
ਦੇਸ਼ ਭਗਤੀ ਦੀ ਗੱਲ ਹੋਵੇ ਤੇ ਅਨੁਪਮ ਖੇਰ ਦਾ ਜ਼ਿਕਰ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਅਨੁਪਮ ਖੇਰ ਨੇ ਟਵਿਟਰ ’ਤੇ ਤਿਰੰਗੇ ਨਾਲ ਨਾ ਸਿਰਫ ਤਸਵੀਰ ਸਾਂਝੀ ਕੀਤੀ, ਸਗੋਂ ਉਸ ਨੂੰ ਆਪਣੀ ਡੀ. ਪੀ. ’ਚ ਵੀ ਲਗਾਇਆ। ਅਨੁਪਮ ਨੇ ਆਪਣੇ ਘਰ ’ਤੇ ਵੀ ਤਿਰੰਗਾ ਲਗਾਇਆ ਹੈ।
ਅਨਿਲ ਕਪੂਰ ਇਕ ਜ਼ਿੰਦਾਦਿਲ ਇਨਸਾਨ ਹਨ। ਅਨਿਲ ਕਪੂਰ ਨੇ ਵੀ ਹਰ ਘਰ ਤਿਰੰਗਾ ਮੁਹਿੰਮ ’ਚ ਸਹਿਯੋਗ ਦਿੰਦਿਆਂ ਆਪਣੇ ਘਰ ’ਤੇ ਭਾਰਤੀ ਝੰਡਾ ਲਗਾਇਆ ਤੇ ਟਵਿਟਰ ’ਤੇ ਆਪਣੀ ਡੀ. ਪੀ. ਨੂੰ ਬਦਲ ਦਿੱਤਾ।
ਅਕਸ਼ੇ ਕੁਮਾਰ ਕਿੰਨੇ ਦੇਸ਼ ਭਗਤ ਹਨ, ਇਸ ਗੱਲ ਤੋਂ ਸਾਰੇ ਜਾਣੂ ਹਨ। ਅਕਸ਼ੇ ਮਿਲਟਰੀ ਬੈਕਗਰਾਊਂਡ ਨਾਲ ਸਬੰਧ ਰੱਖਦੇ ਹਨ। ਅਕਸ਼ੇ ਨੇ ਵੀ ਆਪਣੇ ਘਰ ’ਤੇ ਤਿਰੰਗਾ ਲਗਾਇਆ ਤੇ ਟਵਿਟਰ ਦੀ ਡੀ. ਪੀ. ਵੀ ਅਪਡੇਟ ਕੀਤੀ।
ਅਜੇ ਦੇਵਗਨ ਨਾ ਸਿਰਫ ਦੇਸ਼ਭਗਤੀ ਵਾਲੀਆਂ ਫ਼ਿਲਮਾਂ ਕਰਦੇ ਹਨ, ਸਗੋਂ ਦੇਸ਼ ਲਈ ਉਨਾ ਹੀ ਪ੍ਰੇਮ ਵੀ ਰੱਖਦੇ ਹਨ। ਅਜੇ ਦੇਵਗਨ ਨੇ ਵੀ ਹਰ ਘਰ ਤਿਰੰਗਾ ਮੁਹਿੰਮ ’ਚ ਸਹਿਯੋਗ ਦਿੰਦਿਆਂ ਆਪਣੀ ਡੀ. ਪੀ. ’ਚ ਤਿਰੰਗੇ ਨੂੰ ਲਗਾਇਆ ਹੈ।
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਦੇਸ਼ ਲਈ ਪ੍ਰੇਮ ਜਤਾਉਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਆਪਣੇ ਘਰ ’ਤੇ ਭਾਰਤੀ ਝੰਡਾ ਲਗਾਇਆ। ਸ਼ਾਹਰੁਖ ਦੇ ਪੂਰੇ ਪਰਿਵਾਰ ਨੇ ਦੇਸ਼ ਨੂੰ ਆਜ਼ਾਦੀ ਦੇ ਦਿਨ ਦੀ ਵਧਾਈ ਦਿੱਤੀ ਹੈ।
ਕਾਰਤਿਕ ਆਰੀਅਨ ਨੇ ਭਾਰਤੀ ਜਵਾਨਾਂ ਨਾਲ ਦਿਨ ਬਤੀਤ ਕੀਤਾ ਤੇ ਉਨ੍ਹਾਂ ਨਾਲ ਤਿਰੰਗਾ ਵੀ ਲਹਿਰਾਇਆ। ਕਾਰਤਿਕ ਨੇ ਸਾਰਿਆਂ ਨਾਲ ਤਸਵੀਰ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਇਹੀ ਨਹੀਂ ਕਾਰਤਿਕ ਨੇ ਆਪਣੇ ਘਰ ’ਤੇ ਵੀ ਤਿਰੰਗਾ ਲਹਿਰਾਇਆ ਹੈ।
ਲਿਸਟ ’ਚ ਆਮਿਰ ਖ਼ਾਨ ਦਾ ਵੀ ਨਾਂ ਆਉਂਦਾ ਹੈ। ਆਮਿਰ ਨੇ ਆਪਣੇ ਘਰ ਦੀ ਬਾਲਕਨੀ ’ਚ ਤਿਰੰਗਾ ਲਗਾਇਆ ਹੈ। ਹਰ ਘਰ ਤਿਰੰਗਾ ਮੁਹਿੰਮ ’ਚ ਆਮਿਰ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਾਰਤਿਕ ਆਰੀਅਨ ਅਗਲੇ ਮਹੀਨੇ ਗੁਜਰਾਤ ’ਚ ਸ਼ੁਰੂ ਕਰਨਗੇ 'ਸੱਤਿਆਪ੍ਰੇਮ ਕੀ ਕਥਾ' ਦੀ ਸ਼ੂਟਿੰਗ
NEXT STORY