ਮੁੰਬਈ (ਬਿਊਰੋ) : ਆਏ ਦਿਨ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਅਫ਼ਵਾਹ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਲੈ ਕੇ ਇਕ ਵੱਡੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਟਰੈਂਡ ਵੀ ਕਰ ਰਹੀ ਹੈ। ਖ਼ਬਰ ਹੈ ਕਿ ਉਦਿਤ ਨਾਰਾਇਣ ਨੂੰ ਦਿਲ ਦਾ ਦੌਰਾ ਪਿਆ ਹੈ।

ਇਨ੍ਹਾਂ ਅਫ਼ਵਾਹਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਪ੍ਰਸ਼ੰਸਕ ਉਦਿਤ ਨਾਰਾਇਣ ਦੀ ਸਿਹਤ ਬਾਰੇ ਜਾਣ ਕੇ ਪਰੇਸ਼ਾਨ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਨ੍ਹੀਂ ਦਿਨੀਂ ਹਾਰਟ ਅਟੈਕ ਦੀਆਂ ਜ਼ਿਆਦਾ ਖ਼ਬਰਾਂ ਆ ਰਹੀਆਂ ਹਨ, ਅਜਿਹੇ 'ਚ ਫੈਨਜ਼ ਨੂੰ ਹੈਰਾਨੀ ਹੋਣੀ ਤੈਅ ਹੈ। ਆਓ ਜਾਣਦੇ ਹਾਂ ਇਸ ਖ਼ਬਰ 'ਚ ਕਿੰਨੀ ਸੱਚਾਈ ਹੈ।

ਸਿਹਤਮੰਦ ਨੇ ਉਦਿਤ ਨਾਰਾਇਣ
ਉਦਿਤ ਨਾਰਾਇਣ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਬਿਲਕੁਲ ਗਲ਼ਤ ਹੈ। ਉਹ ਸਿਹਤਮੰਦ ਹਨ। ਵਾਇਰਲ ਹੋ ਰਹੀਆਂ ਖ਼ਬਰਾਂ 'ਚ ਜ਼ਰਾ ਜਿੰਨੀ ਸੱਚਾਈ ਨਹੀਂ ਹੈ। ਉਦਿਤ ਨਾਰਾਇਣ ਦੇ ਮੈਨੇਜਰ ਨੇ ਦਿਲ ਦਾ ਦੌਰਾ ਪੈਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਹ ਬਿਲਕੁਲ ਠੀਕ ਹਨ। ਉਨ੍ਹਾਂ ਨੂੰ ਕੋਈ ਦਿਲ ਦਾ ਦੌਰਾ ਨਹੀਂ ਪਿਆ ਹੈ। ਪਤਾ ਨਹੀਂ ਕਿਵੇਂ ਅਤੇ ਕਿੱਥੋਂ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਆ ਰਹੀ ਹੈ। ਟਵਿਟਰ 'ਤੇ ਵਾਇਰਲ ਮੈਸੇਜ ਵੇਖ ਕੇ ਉਦਿਤ ਨਾਰਾਇਣ ਵੀ ਪਰੇਸ਼ਾਨ ਹਨ।

ਇੰਝ ਸ਼ੁਰੂ ਹੋਈ ਅਫ਼ਵਾਹ
ਮੈਨੇਜਰ ਨੇ ਅੱਗੇ ਦੱਸਿਆ ਕਿ ਸਾਨੂੰ ਲੱਗਦਾ ਹੈ ਕਿ ਇਹ ਅਫ਼ਵਾਹ ਨੇਪਾਲ ਤੋਂ ਸ਼ੁਰੂ ਹੋਈ ਹੈ ਕਿਉਂਕਿ ਜਿਸ ਨੰਬਰ ਤੋਂ ਇਹ ਸੰਦੇਸ਼ ਫੈਲਣਾ ਸ਼ੁਰੂ ਹੋਇਆ ਹੈ, ਉਹ ਨੇਪਾਲ ਦਾ ਹੀ ਕੋਡ ਹੈ। ਇਹ ਸਭ ਦੇਖ ਕੇ ਉਦਿਤ ਨਾਰਾਇਣ ਵੀ ਬਹੁਤ ਚਿੰਤਤ ਹਨ ਕਿ ਇਹ ਕੌਣ ਹੈ ਅਤੇ ਇਹ ਅਜਿਹੀਆਂ ਅਫ਼ਵਾਹਾਂ ਕਿਉਂ ਫੈਲਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਫ਼ਿਲਮ ਇੰਡਸਟਰੀ ਨੂੰ ਵੱਡਾ ਘਾਟਾ, ਪ੍ਰਸਿੱਧ ਅਦਾਕਾਰ ਅਰੁਣ ਬਾਲੀ ਦਾ ਹੋਇਆ ਦਿਹਾਂਤ
NEXT STORY