ਮੁੰਬਈ: ਮਾਰਚ ਦੇ ਮਹੀਨੇ ਵਿਚ ਕਈ ਫ਼ਿਲਮਾਂ ਸਿਨੇਮਾਘਰਾਂ ਵਿਚ ਪ੍ਰਦਰਸ਼ਿਤ ਹੋ ਰਹੀਆਂ ਹਨ। ਕਿਰਨ ਰਾਓ ਦੇ ਨਿਰਦੇਸ਼ਨ 'ਚ ਬਣੀ 'ਲਾਪਤਾ ਲੇਡੀਜ਼' ਤੋਂ ਲੈ ਕੇ ਯਾਮੀ ਗੌਤਮ ਦੀ ਫ਼ਿਲਮ 'ਆਰਟੀਕਲ 370' ਤਕ ਲੋਕਾਂ ਦਾ ਮਨੋਰੰਜਨ ਕਰ ਰਹੀਆਂ ਹਨ। ਘੱਟ ਬਜਟ ਵਿਚ ਬਣ ਕੇ ਤਿਆਰ ਹੋਈ ਆਰਟੀਕਲ 370 ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿੱਲ ਰਿਹਾ ਹੈ। ਉੱਥੇ ਹੀ ਲਾਪਤਾ ਲੇਡੀਜ਼ ਹੁਣ ਤਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ। ਆਓ ਜਾਣਦੇ ਹਾਂ ਬੁੱਧਵਾਰ ਨੂੰ ਸਾਰੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਕਿੰਝ ਰਿਹਾ:
ਆਰਟੀਕਲ 370
ਆਰਟੀਕਲ 370 ਲੋਕਾਂ ਦਾ ਦਿਲ ਜਿੱਤਣ ਵਿਚ ਸਫ਼ਲ ਰਹੀ ਹੈ। ਫ਼ਿਲਮ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਸਿਨੇਮਾਘਰਾਂ ਪਹੁੰਚ ਰਹੇ ਹਨ, ਜਿਸ ਕਾਰਨ ਫਿਲਮ ਚੰਗਾ ਕਾਰੋਬਾਰ ਕਰ ਰਹੀ ਹੈ। ਘੱਟ ਬਜਟ 'ਚ ਬਣੀ ਇਸ ਫਿਲਮ ਨੇ ਕਮਾਈ ਦੇ ਮਾਮਲੇ 'ਚ ਆਪਣੀ ਲਾਗਤ ਨੂੰ ਪਿੱਛੇ ਛੱਡ ਦਿੱਤਾ ਹੈ। ਫ਼ਿਲਮ ਨੇ 12ਵੇਂ ਦਿਨ 1 ਕਰੋੜ 75 ਲੱਖ ਰੁਪਏ ਦੀ ਕਮਾਈ ਕੀਤੀ। ਇਸ ਨਾਲ ਫ਼ਿਲਮ ਦਾ ਕੁਲ੍ਹ ਕੁਲੈਕਸ਼ਨ 54.35 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਣਾ ਰਣੌਤ ਨੇ ਫ਼ਿਰ ਲਿਆ ਦਿਲਜੀਤ ਦੋਸਾਂਝ ਨਾਲ ਪੰਗਾ! ਅੰਬਾਨੀ ਦੇ ਵਿਆਹ 'ਚ ਪਹੁੰਚੇ ਸਿਤਾਰਿਆਂ 'ਤੇ ਕੱਸਿਆ ਤੰਜ
ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ
ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹੈ। ਹਾਲਾਂਕਿ ਫਿਲਮ ਹਿੱਟ ਬਣਨ ਤੋਂ ਅਜੇ ਕਈ ਕਰੋੜ ਰੁਪਏ ਪਿੱਛੇ ਹੈ। ਫ਼ਿਲਮ ਨੇ 25ਵੇਂ ਦਿਨ 50 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਇਸ ਨਾਲ ਫਿਲਮ ਦੀ ਕੁੱਲ੍ਹ ਕਮਾਈ 80.4 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਲਾਪਤਾ ਲੇਡੀਜ਼
ਫ਼ਿਲਮ ਲਾਪਤਾ ਲੇਡੀਜ਼ ਅਜੇ ਤੱਕ ਬਾਕਸ ਆਫ਼ਿਸ 'ਤੇ ਕੋਈ ਖ਼ਾਸ ਕਮਾਲ ਨਹੀਂ ਕਰ ਸਕੀ। ਫ਼ਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਰਿਵਿਊ ਕਰਨ ਵਾਲਿਆਂ ਦੀ ਤਾਰੀਫ਼ ਦੇ ਬਾਵਜੂਦ ਇਹ ਫ਼ਿਲਮ ਦਰਸ਼ਕਾਂ ਦਾ ਪਿਆਰ ਹਾਸਲ ਨਹੀਂ ਕਰ ਸਕੀ। 75 ਲੱਖ ਰੁਪਏ ਨਾਲ ਓਪਨਿੰਗ ਕਰਨ ਤੋਂ ਬਾਅਦ ਫ਼ਿਲਮ ਨੇ ਪੰਜਵੇਂ ਦਿਨ 50 ਲੱਖ ਰੁਪਏ ਦਾ ਕਲੈਕਸ਼ਨ ਕੀਤਾ। ਇਸ ਨਾਲ ਫ਼ਿਲਮ ਦਾ ਕੁਲ੍ਹ ਕਲੈਕਸ਼ਨ 4 ਕਰੋੜ 90 ਲੱਖ ਰੁਪਏ ਤੱਕ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Swatantrya Veer Savarkar: ਰਣਦੀਪ ਹੁੱਡਾ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼, ਲੂੰ-ਕੰਡੇ ਖੜ੍ਹੇ ਕਰਨਗੇ ਸੀਨ
ਕ੍ਰੈਕ
ਇਸ ਸਮੇਂ ਬਾਕਸ ਆਫਿਸ 'ਤੇ ਸਭ ਤੋਂ ਖ਼ਰਾਬ ਸਥਿਤੀ ਫ਼ਿਲਮ ਕ੍ਰੈਕ ਦੀ ਹੈ। ਵਿਦਯੁਤ ਜਾਮਵਾਲ, ਨੋਰਾ ਫਤੇਹੀ ਅਤੇ ਅਰਜੁਨ ਰਾਮਪਾਲ ਵਰਗੇ ਸਿਤਾਰਿਆਂ ਦੇ ਬਾਵਜੂਦ ਫ਼ਿਲਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਫਿਲਮ ਟਿਕਟ ਖਿੜਕੀ 'ਤੇ ਅਜੇ ਵੀ ਆਪਣੀ ਲਾਗਤ ਦੀ ਵਸੂਲੀ ਨਹੀਂ ਕਰ ਸਕੀ ਹੈ। ਫ਼ਿਲਮ ਨੇ 12ਵੇਂ ਦਿਨ 18 ਲੱਖ ਰੁਪਏ ਦੀ ਹੀ ਕਮਾਈ ਕੀਤੀ। ਇਸ ਨਾਲ ਫ਼ਿਲਮ ਦਾ ਕੁੱਲ੍ਹ ਕਾਰੋਬਾਰ ਸਿਰਫ 13.58 ਕਰੋੜ ਰੁਪਏ ਤੱਕ ਪਹੁੰਚ ਸਕਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਜੇ ਦੇਵਗਨ ਦੀ 'ਸ਼ੈਤਾਨ' 'ਤੇ ਟਿਕੀਆਂ ਦਰਸ਼ਕਾਂ ਦੀਆਂ ਨਜ਼ਰਾਂ, ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਕ ਗਈਆਂ ਹਜ਼ਾਰਾਂ ਟਿਕਟਾਂ
NEXT STORY