ਬਾਲੀਵੁੱਡ ਡੈਸਕ: ਅਜੇ ਦੇਵਗਨ ਆਪਣੀ ਆਉਣ ਵਾਲੀ ਡਰਾਵਨੀ ਫ਼ਿਲਮ 'ਸ਼ੈਤਾਨ' ਨੂੰ ਲੈ ਕੇ ਚਰਚਾ ਵਿਚ ਹਨ। ਇਹ ਹਾਰਰ ਥ੍ਰਿਲਰ ਫ਼ਿਲਮ ਜਲਦੀ ਹੀ ਸਿਨੇਮਾਘਰਾਂ ਵਿਚ ਰਿਲੀਜ਼ ਲਈ ਤਿਆਰ ਹੈ। ਟੀਜ਼ਰ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਸ਼ੈਤਾਨ ਚਰਚਾ ਵਿਚ ਹੈ। ਉੱਥੇ ਹੀ, ਫ਼ਿਲਮ ਦਾ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਦਰਸ਼ਕਾਂ ਵਿਚ ਇਸ ਨੂੰ ਲੈ ਕੇ ਉਤਸ਼ਾਹ ਕਾਫ਼ੀ ਵੱਧ ਗਿਆ ਹੈ। 8 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਐਡਵਾਂਸ ਬੁਕਿੰਗ ਵਿਚ ਫ਼ਿਲਮ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ, ਜਿਸ ਨਾਲ ਮੇਕਰਸ ਨੂੰ ਪਹਿਲੇ ਦਿਨ ਵੱਡੀ ਓਪਨਿੰਗ ਮਿਲਣ ਦੀ ਆਸ ਹੈ।
ਇਹ ਖ਼ਬਰ ਵੀ ਪੜ੍ਹੋ - ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪਰਨੀਤ ਕੌਰ ਦਾ ਵੱਡਾ ਬਿਆਨ
ਦੱਸ ਦਈਏ ਕਿ 'ਸ਼ੈਤਾਨ' ਗੁਜਰਾਤੀ ਫ਼ਿਲਮ 'ਵਸ਼' ਦਾ ਹਿੰਦੀ ਰਿਮੇਕ ਹੈ, ਜਿਸ ਵਿਚ ਆਰ ਮਾਧਵਨ, ਜਿਓਤਿਕਾ ਤੇ ਜਾਨਕੀ ਬੋਦੀਵਾਲਾ ਮੁੱਖ ਭੂਮਿਕਾ ਵਿਚ ਹਨ। ਰਿਪੋਰਟਸ ਮੁਤਾਬਕ ਫ਼ਿਲਮ ਦੀ ਐਡਵਾਂਸ ਬੁਕਿੰਗ ਵਿਚ ਪਹਿਲੇ ਦਿਨ ਲਈ 28 ਹਜ਼ਾਰ ਟਿਕਟਾਂ ਵਿਕ ਗਈਆਂ ਹਨ, ਜਿਸ ਤੋਂ ਤਕਰੀਬਨ 65 ਲੱਖ ਰੁਪਏ ਦਾ ਕਲੈਕਸ਼ਨ ਹੋਇਆ ਹੈ ਤੇ ਇਹ ਹੋਰ ਵੀ ਵਧਣ ਦੀ ਉਮੀਦ ਹੈ। ਉੱਥੇ ਹੀ ਦੇਸ਼ਭਰ ਵਿਚ ਇਸ ਫ਼ਿਲਮ ਨੂੰ 4554 ਸ਼ੋਅ ਮਿਲੇ ਹਨ।
ਇਹ ਖ਼ਬਰ ਵੀ ਪੜ੍ਹੋ - ਕੰਗਣਾ ਰਣੌਤ ਨੇ ਫ਼ਿਰ ਲਿਆ ਦਿਲਜੀਤ ਦੋਸਾਂਝ ਨਾਲ ਪੰਗਾ! ਅੰਬਾਨੀ ਦੇ ਵਿਆਹ 'ਚ ਪਹੁੰਚੇ ਸਿਤਾਰਿਆਂ 'ਤੇ ਕੱਸਿਆ ਤੰਜ
ਮੇਕਰਸ ਦਾ ਦਾਅਵਾ ਹੈ ਕਿ ਸ਼ੈਤਾਨ ਹੁਣ ਤਕ ਦੀਆਂ ਸਭ ਤੋਂ ਡਰਾਵਨੀਆਂ ਫ਼ਿਲਮਾਂ ਵਿਚੋਂ ਇਕ ਹੈ। ਫ਼ਿਲਮ ਨੂੰ U/A ਸਰਟੀਫ਼ਿਕੇਟ ਦਿੱਤਾ ਗਿਆ ਹੈ। ਚਰਚਾ ਇਹ ਵੀ ਹੈ ਕਿ ਜੇਕਰ ਸ਼ੈਤਾਨ ਬਾਕਸ ਆਫ਼ਿਸ 'ਤੇ ਸਫ਼ਲ ਹੁੰਦੀ ਹੈ ਤਾਂ ਇਸ ਤੋਂ ਬਾਅਦ ਕਈ ਹੋਰ ਡਰਾਵਨੀਆਂ ਫ਼ਿਲਮਾਂ ਲਈ ਰਾਹ ਖੁੱਲ੍ਹ ਜਾਵੇਗਾ। ਸ਼ੈਤਾਨ ਤੋਂ ਬਾਅਦ ਇਸ ਸਾਲ ਅਜੇ ਦੇਵਗਨ ਦੀਆਂ 5 ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਅਜੇ ਦੇਵਗਨ ਇਸ ਸਾਲ 'ਰੇਡ 2', 'ਸਿੰਘਮ ਅਗੇਨ' ਅਤੇ 'ਔਰੋਂ ਮੇਂ ਕਹਾਂ ਦਮ ਥਾ' ਜਿਹੀਆਂ ਫ਼ਿਲਮਾਂ ਵਿਚ ਨਜ਼ਰ ਆਉਣਗੇ। ਫ਼ਿਲਹਾਲ ਉਨ੍ਹਾਂ ਸਮੇਤ ਬਾਕੀਆਂ ਦੀਆਂ ਨਜ਼ਰਾਂ 'ਸ਼ੈਤਾਨ' ਦੀ ਸਫ਼ਲਤਾ ਤੇ ਟਿਕੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਬਣੀ ਬੋਲਡ ਬਾਲਾ, ਵਨ ਪੀਸ ਡਰੈੱਸ 'ਚ ਫਲਾਂਟ ਕੀਤਾ ਹੌਟ ਲੁੱਕ
NEXT STORY