ਮੁੰਬਈ- 'ਬਿਗ ਬੌਸ 15' ਦੀ ਜੇਤੂ ਅਤੇ ਅਦਾਕਾਰਾ ਤੇਜ਼ਸਵੀ ਪ੍ਰਕਾਸ਼ ਇਨ੍ਹੀਂ ਦਿਨੀਂ 'ਨਾਗਿਨ 6' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਆਏ ਦਿਨ ਸੈੱਟ 'ਤੋਂ ਤੇਜ਼ਸਵੀ ਪ੍ਰਕਾਸ਼ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਉਧਰ ਹੁਣ ਇਕ ਵਾਰ ਫਿਰ ਤੇਜ਼ਸਵੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਤਸਵੀਰਾਂ 'ਚ ਤੇਜ਼ਸਵੀ ਲਾੜੀ ਦੀ ਲੁੱਕ 'ਚ ਨਜ਼ਰ ਆ ਰਹੀ ਹੈ। ਦਰਅਸਲ 'ਨਾਗਿਨ 6' 'ਚ ਨਾਗਰਾਣੀ ਦੀ ਐਂਟਰੀ ਹੋਣ ਵਾਲੀ ਹੈ। ਇਹ ਨਾਗਰਾਣੀ ਕੋਈ ਹੋਰ ਨਹੀਂ ਸਗੋਂ ਤੇਜ਼ਸਵੀ ਪ੍ਰਕਾਸ਼ ਹੈ।

ਇਹ ਲੁੱਕ ਵੀ ਨਾਗਰਾਣੀ ਦੇ ਲਈ ਹੀ ਤੇਜ਼ਸਵੀ ਨੇ ਕੈਰੀ ਕੀਤੀ ਹੈ। ਲੁੱਕ ਦੀ ਗੱਲ ਕਰੀਏ ਤਾਂ ਤੇਜ਼ਸਵੀ ਲਾਲ ਲਹਿੰਗੇ 'ਚ ਬੇਹੱਦ ਸੁੰਦਰ ਦਿਖ ਰਹੀ ਹੈ। ਮਿਨੀਮਲ ਮੇਕਅਪ, ਮਾਂਗ ਟਿੱਕਾ, ਲਿਪਸਟਿਕ ਤੇਜ਼ਸਵੀ ਦੀ ਲਾੜੀ ਲੁੱਕ ਨੂੰ ਚਾਰ ਚੰਦ ਲਗਾ ਰਿਹਾ ਹੈ।

ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਤੇਜ਼ਸਵੀ ਨੇ ਵਾਲਾਂ ਦਾ ਬਨ ਬਣਾ ਕੇ ਉਸ 'ਤੇ ਗਜਰਾ ਲਗਾਇਆ ਹੈ। ਤੇਜ਼ਸਵੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਸ਼ੋਅ ਦੀ ਗੱਲ ਕਰੀਏ ਤਾਂ 'ਨਾਗਿਨ 6' 'ਚ ਹੁਣ ਤੱਕ ਦਰਸ਼ਕਾਂ ਨੇ ਦੇਖਿਆ ਕਿ ਰਿਸ਼ਭ ਗੁਜਰਾਲ (ਸ਼ਿੰਬਾ ਨਾਗਪਾਲ) ਦੇ ਛੋਟੇ ਭਰਾ ਰੋਹਿਤ ਨੇ ਵਿਆਹ ਤੋੜ ਦਿੱਤਾ ਹੈ ਅਤੇ ਉਹ ਪ੍ਰਥਾ (ਤੇਜ਼ਸਵੀ ਪ੍ਰਕਾਸ਼) ਨਾਲ ਵਿਆਹ ਕਰਨਾ ਚਾਹੁੰਦਾ ਹੈ।

ਪਰਪਲ ਲਹਿੰਗੇ 'ਚ ਰੀਆ ਚੱਕਰਵਰਤੀ ਨੇ ਬਿਖੇਰਿਆ ਹੁਸਨ ਦਾ ਜਲਵਾ, ਅਦਾਕਾਰਾ ਦੀ ਖੂਬਸੂਰਤੀ 'ਤੇ ਦਿਲ ਹਾਰੇ ਪ੍ਰਸ਼ੰਸਕ
NEXT STORY