ਮੁੰਬਈ (ਬਿਊਰੋ) : ਸਾਊਥ ਸੁਪਰਸਟਾਰ ਸੂਰੀਆ ਦੀ ਫ਼ਿਲਮ 'ਜੈ ਭੀਮ' ਕਾਨੂੰਨੀ ਵਿਵਾਦਾਂ 'ਚ ਫਸ ਗਈ ਹੈ। ਸੂਰੀਆ ਦੀ ਇਹ ਫ਼ਿਲਮ ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦਾਂ 'ਚ ਘਿਰੀ ਹੋਈ ਹੈ। ਹੁਣ ਫ਼ਿਲਮ ਦੀ ਕਹਾਣੀ ਚੋਰੀ ਕਰਨ ਦੇ ਦੋਸ਼ 'ਚ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਫ਼ਿਲਮ 'ਤੇ ਕਾਪੀਰਾਈਟ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੂਰੀਆ ਦੀ ਫ਼ਿਲਮ 'ਜੈ ਭੀਮ', ਟੀਜੇ ਗਿਆਨਵੇਲ ਦੁਆਰਾ ਨਿਰਦੇਸ਼ਤ, ਇੱਕ ਪੀਰੀਅਡ ਡਰਾਮਾ ਹੈ ਅਤੇ ਤਾਮਿਲਨਾਡੂ ਵਿਚ ਦਲਿਤ ਭਾਈਚਾਰੇ ਵਿਰੁੱਧ ਪੁਲਸ ਦੀ ਬੇਰਹਿਮੀ ਨੂੰ ਦਿਖਾਉਂਦੀ ਹੈ।
ਖ਼ਬਰਾਂ ਮੁਤਾਬਕ, ਵੀ ਕੁਲੰਜੀਅੱਪਨ ਨਾਂ ਦੇ ਵਿਅਕਤੀ, ਜਿਸ ਦਾ ਫ਼ਿਲਮ 'ਚ ਇਕ ਕਿਰਦਾਰ ਵੀ ਹੈ, ਨੇ ਫ਼ਿਲਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਕੁਲੰਜੀਅੱਪਨ ਨੇ ਦੋਸ਼ ਲਾਇਆ ਹੈ ਕਿ ਫ਼ਿਲਮ ਦੇ ਨਿਰਮਾਤਾਵਾਂ ਨੇ ਉਸ ਦੀ ਕਹਾਣੀ ਦੀ ਵਰਤੋਂ ਕੀਤੀ ਹੈ ਪਰ ਵਾਅਦੇ ਮੁਤਾਬਕ ਉਸ ਨੂੰ ਕੋਈ ਰਾਇਲਟੀ ਨਹੀਂ ਦਿੱਤੀ। ਕੁਲੰਜੀਅੱਪਨ ਨੇ ਬਿਨਾਂ ਮੁਆਵਜ਼ੇ ਦੇ ਕਥਿਤ ਤੌਰ 'ਤੇ ਫ਼ਿਲਮ ਲਈ ਆਪਣੀ ਜੀਵਨ ਕਹਾਣੀ ਦੀ ਵਰਤੋਂ ਕਰਨ ਲਈ ਕਾਪੀਰਾਈਟ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।
ਕੁਲੰਜੀਅੱਪਨ ਨੇ ਲਾਇਆ ਦੋਸ਼
ਖ਼ਬਰਾਂ ਮੁਤਾਬਕ, ਸਾਲ 2019 'ਚ ਨਿਰਦੇਸ਼ਕ ਨੇ ਸ਼ੂਟਿੰਗ ਤੋਂ ਪਹਿਲਾਂ ਕੁਲੰਜੀਅੱਪਨ ਨਾਲ ਮੁਲਾਕਾਤ ਕੀਤੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਗਿਆਨਵੇਲ ਨੇ ਆਪਣੀ ਜੀਵਨ ਕਹਾਣੀ ਲਈ ਰਾਇਲਟੀ ਵਜੋਂ 50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫ਼ਿਲਮ ਦੇ ਮੁਨਾਫੇ 'ਚ ਹਿੱਸਾ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ। ਕੁਲੰਜੀਅੱਪਨ ਮੁਤਾਬਕ ਉਨ੍ਹਾਂ ਨੂੰ ਵਾਅਦੇ ਮੁਤਾਬਕ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਕੁਲੰਜੀਅੱਪਨ ਨੇ ਇਹ ਵੀ ਕਿਹਾ ਕਿ ਇਸ ਫ਼ਿਲਮ 'ਚ ਉਨ੍ਹਾਂ ਦੇ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੁਪਰਸਟਾਰ ਸੂਰੀਆ ਦੀ ਫ਼ਿਲਮ 'ਜੈ ਭੀਮ' 2 ਨਵੰਬਰ 2021 ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਸੀ। ਜੈ ਭੀਮ ਦੀ ਇਸ ਫ਼ਿਲਮ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ। ਇੰਨਾ ਹੀ ਨਹੀਂ ਸੂਰਿਆ ਨੇ ਫ਼ਿਲਮ 'ਚ ਆਪਣੇ ਕਿਰਦਾਰ ਲਈ ਕਾਫ਼ੀ ਤਾਰੀਫ਼ ਵੀ ਹਾਸਲ ਕੀਤੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕਪਿਲ ਸ਼ਰਮਾ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼, ਨਵੇਂ ਸੀਜ਼ਨ 'ਚ ਨਜ਼ਰ ਨਹੀਂ ਆਵੇਗੀ ਸਪਨਾ (ਵੀਡੀਓ)
NEXT STORY