ਚੇਨੱਈ (ਏਜੰਸੀ)- ਸੁਪਰਸਟਾਰ ਰਜਨੀਕਾਂਤ ਦੀ ਆਉਣ ਵਾਲੀ ਮਲਟੀਸਟਾਰਰ ਐਕਸ਼ਨ ਫਿਲਮ 'ਕੂਲੀ' ਨੂੰ ਸੈਂਸਰ ਬੋਰਡ ਵੱਲੋਂ 'A' ਸਰਟੀਫਿਕੇਟ ਦਿੱਤਾ ਗਿਆ ਹੈ। ਲੋਕੇਸ਼ ਕਨਕਰਾਜ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ Sun Pictures ਨੇ ਪ੍ਰੋਡਿਊਸ ਕੀਤਾ ਹੈ। Sun Pictures ਨੇ ਆਪਣੇ X ਅਕਾਊਂਟ ਰਾਹੀਂ ਜਾਣਕਾਰੀ ਦਿੰਦਿਆਂ ਲਿਖਿਆ, “#ਕੂਲੀ ਨੂੰ A ਸਰਟੀਫਿਕੇਟ ਮਿਲਿਆ ਹੈ. Coolie 14 ਅਗਸਤ ਨੂੰ ਦੁਨੀਆ ਭਰ ਵਿਚ ਰਿਲੀਜ਼ੀ ਹੋਵੇਗੀ।”
ਇਹ ਵੀ ਪੜ੍ਹੋ: ਘਰ 'ਚ ਲਾਬੂਬੂ ਡੌਲ ਆਉਂਦਿਆਂ ਹੀ ਭਾਰਤੀ ਦੇ ਮੁੰਡੇ ਦਾ ਫ਼ਿਰ ਗਿਆ ਦਿਮਾਗ ! ਕਰਨ ਲੱਗਾ ਸ਼ੈਤਾਨੀ ਹਰਕਤਾਂ, ਮਗਰੋਂ...
ਪਰਿਵਾਰਕ ਦਰਸ਼ਕਾਂ ਵਿਚ ਚਿੰਤਾ
ਇਸ ਫਿਲਮ ਨੂੰ ‘A’ ਸਰਟੀਫਿਕੇਟ ਮਿਲਣ ਨਾਲ ਪਰਿਵਾਰਕ ਦਰਸ਼ਕ ਅਤੇ ਬੱਚੇ, ਜੋ ਰਜਨੀਕਾਂਤ ਦੀ ਵੱਡੀ ਫੈਨ ਫਾਲੋਇੰਗ ਦਾ ਹਿੱਸਾ ਹਨ, ਥਿਏਟਰ ਵਿੱਚ ਇਹ ਫਿਲਮ ਨਹੀਂ ਦੇਖ ਸਕਣਗੇ। ਇਸ ਕਾਰਨ ਕਈ ਰਜਨੀਕਾਂਤ ਫੈਨਜ਼ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁਪਰਸਟਾਰ ਅਦਾਕਾਰ ਨੇ ਅਦਾਕਾਰਾ ਦੇ ਜੜ'ਤੇ 14 ਥੱਪੜ ! ਮਾਰ-ਮਾਰ ਮੂੰਹ 'ਤੇ ਪਾ'ਤੇ ਨਿਸ਼ਾਨ
ਵਿਦੇਸ਼ਾਂ ਵਿਚ ਸਭ ਤੋਂ ਵੱਡੀ ਰਿਲੀਜ਼
ਫਿਲਮ ਨੇ ਪਹਿਲਾਂ ਹੀ ਵੱਡੀਆਂ ਉਮੀਦਾਂ ਜਗਾ ਦਿੱਤੀਆਂ ਹਨ। ਦਰਅਸਲ ਫਿਲਮ ਤਮਿਲ ਇਤਿਹਾਸ ਦੀ ਸਭ ਤੋਂ ਵੱਧ ਓਵਰਸੀਜ਼ ਡੀਲ ਕਰਕੇ ਸੁਰਖੀਆਂ ਬਟੋਰ ਚੁੱਕੀ ਹੈ।
Hamsini Entertainment ਇਸ ਦੀ ਵਿਦੇਸ਼ੀ ਡਿਸਟ੍ਰੀਬਿਊਸ਼ਨ ਸੰਭਾਲ ਰਹੀ ਹੈ ਅਤੇ ਖ਼ਬਰਾਂ ਮੁਤਾਬਕ, ਇਹ ਫਿਲਮ 100 ਤੋਂ ਵੱਧ ਦੇਸ਼ਾਂ ਵਿਚ ਰਿਲੀਜ਼ ਕੀਤੀ ਜਾਵੇਗੀ – ਜੋ ਕਿ ਕਿਸੇ ਵੀ ਭਾਰਤੀ ਫਿਲਮ ਲਈ ਵੱਡਾ ਮੀਲ ਪੱਥਰ ਹੋਵੇਗਾ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਤੇ ਮਿਊਜ਼ਿਕ ਕੰਪੋਜ਼ਰ ਨੇ ਛੱਡੀ ਦੁਨੀਆ
ਸਟਾਰ ਕਾਸਟ
ਇਸ ਫਿਲਮ ਵਿਚ ਰਜਨੀਕਾਂਤ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਮਸ਼ਹੂਰ ਅਦਾਕਾਰ ਹਨ:- ਨਾਗਾਰਜੁਨ, ਸਤਿਆਰਾਜ, ਆਮਿਰ ਖਾਨ, ਉਪੇਂਦਰ, ਸੌਬਿਨ ਸ਼ਾਹੀਰ, ਸ਼ਰੂਤੀ ਹਾਸਨ।
ਇਹ ਵੀ ਪੜ੍ਹੋ: ਨਵੇਂ ਗਾਣੇ ਨੂੰ ਲੈ ਕੇ ਕਰਨ ਔਜਲਾ ਦਾ ਪੈ ਗਿਆ ਪੰਗਾ ! ਅਸ਼ਲੀਲਤਾ ਫੈਲਾਉਣ ਦੇ ਲੱਗੇ ਇਲਜ਼ਾਮ
ਟੀਮ ਤੇ ਵਿਸ਼ੇਸ਼ਤਾਵਾਂ
ਅਨਿਰੁੱਧ ਨੇ ਮਿਊਜ਼ਿਕ ਦਿੱਤਾ ਹੈ (ਲੋਕੇਸ਼ ਨਾਲ ਚੌਥੀ ਫਿਲਮ)।
ਗੀਰੀਸ਼ ਗੰਗਾਧਰਣ ਨੇ ਸਿਨੇਮਾਟੋਗ੍ਰਾਫੀ ਕੀਤੀ ਹੈ।
ਫਿਲੋਮੀਨ ਰਾਜ ਨੇ ਐਡੀਟਿੰਗ ਕੀਤੀ ਹੈ।
ਇਹ ਵੀ ਪੜ੍ਹੋ: ਸੁੱਤੇ ਪਏ ਮਸ਼ਹੂਰ ਅਦਾਕਾਰ ਨੂੰ ਮੌਤ ਨੇ ਆ ਪਾਇਆ ਘੇਰਾ, ਪਿੱਛੋਂ ਕੁਰਲਾਉਂਦੇ ਰਹਿ ਗਏ ਪਤਨੀ ਤੇ ਜੁੜਵਾ ਬੱਚੇ
38 ਸਾਲ ਬਾਅਦ ਰਜਨੀਕਾਂਤ ਤੇ ਸਤਿਆਰਾਜ ਇਕੱਠੇ
ਇਹ ਫਿਲਮ 1986 ਦੀ ਸੂਪਰਹਿੱਟ 'ਮਿਸਟਰ ਭਾਰਤ' ਤੋਂ ਬਾਅਦ ਰਜਨੀਕਾਂਤ ਅਤੇ ਸਤਿਆਰਾਜ ਨੂੰ ਇਕੱਠੇ ਲੈ ਕੇ ਆ ਰਹੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਸਤਿਆਰਾਜ ਨੇ ਪਹਿਲਾਂ ਐਂਥਿਰਨ ਅਤੇ ਸ਼ਿਵਾਜੀ ਵਰਗੀਆਂ ਰਜਨੀਕਾਂਤ ਦੀਆਂ ਫਿਲਮਾਂ ਲਈ ਆਫਰ ਠੁਕਰਾ ਦਿੱਤੇ ਸਨ।
ਇਹ ਵੀ ਪੜ੍ਹੋ: ਧਾਰਮਿਕ ਸਜ਼ਾ ਪੂਰੀ ਕਰਨ ਲਈ ਪਤੀ ਨਾਲ ਹਰਿਦੁਆਰ ਪੁੱਜੀ ਪਾਇਲ ਮਲਿਕ, ਨੱਕ ਰਗੜ ਕੇ ਰੋਂਦੇ ਹੋਏ ਮੰਗੀ ਮਾਫੀ
ਕਹਾਣੀ 'ਗੋਲਡ ਸਮੱਗਲਿੰਗ' ਤੇ ਆਧਾਰਤ
'ਕੂਲੀ' ਰਜਨੀਕਾਂਤ ਦੀ 171ਵੀਂ ਫਿਲਮ ਹੈ ਅਤੇ ਇਹ ਸੋਨੇ ਦੀ ਤਸਕਰੀ 'ਤੇ ਆਧਾਰਿਤ ਹੈ। ਡਾਇਰੈਕਟਰ ਲੋਕੇਸ਼ ਕਨਗਰਾਜ ਨੇ ਸਾਫ਼ ਕੀਤਾ ਹੈ ਕਿ ਇਹ ਫਿਲਮ Lokesh Cinematic Universe ਦਾ ਹਿੱਸਾ ਨਹੀਂ ਹੋਵੇਗੀ, ਇੱਕ ਸਟੈਂਡ ਅਲੋਨ ਐਕਸ਼ਨ-ਥ੍ਰਿਲਰ ਹੋਵੇਗੀ।
ਇਹ ਵੀ ਪੜ੍ਹੋ : 2 ਅਗਸਤ ਨੂੰ ਆਪਣਾ 'ਦੂਜਾ' ਜਨਮ ਦਿਨ ਮਨਾਉਂਦੇ ਹਨ ਅਮਿਤਾਭ ਬੱਚਨ ! ਵਜ੍ਹਾ ਜਾਣ ਰਹਿ ਜਾਓਗੇ ਹੱਕੇ-ਬੱਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਲਾਬੂਬੂ ਡੌਲ ਆਉਂਦਿਆਂ ਹੀ ਭਾਰਤੀ ਦੇ ਮੁੰਡੇ ਦਾ ਫ਼ਿਰ ਗਿਆ ਦਿਮਾਗ ! ਕਰਨ ਲੱਗਾ ਸ਼ੈਤਾਨੀ ਹਰਕਤਾਂ, ਮਗਰੋਂ...
NEXT STORY