ਚੰਡੀਗੜ੍ਹ (ਬਿਊਰੋ) : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਉਨ੍ਹਾਂ ਦੀ ਭੈਣ ਤੇ ਬੀਇੰਗ ਹਿਊਮਨ 'ਤੇ ਹਾਲ ਹੀ 'ਚ ਚੰਡੀਗੜ੍ਹ ਦੇ ਇਕ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਸਾਰਿਆਂ ਨੂੰ ਸੰਮਨ ਜਾਰੀ ਕੀਤਾ ਸੀ। ਇਸ ਮਾਮਲੇ 'ਚ ਪੀੜਤ ਦੇ ਵਕੀਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ 2 ਤੋਂ 3 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਦੇ ਚਲੱਦਿਆਂ ਉਨ੍ਹਾਂ ਨੂੰ ਠੱਗਾ ਮਹਿਸੂਸ ਹੋ ਰਿਹਾ ਹੈ। ਪੀੜਤ ਦੇ ਵਕੀਲ ਅਰੁਣ ਗੁਪਤਾ ਵੱਲੋਂ ਹਾਲ ਹੀ 'ਚ ਇਕ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ 'ਚ ਦੱਸਿਆ ਗਿਆ ਹੈ।
ਹੁਣ ਸਲਮਾਨ ਖ਼ਾਨ ਦੀ ਟੀਮ ਨੇ ਇਸ 'ਤੇ ਸਪਸ਼ਟੀਕਰਨ ਦਿੰਦਿਆਂ ਕਿਹਾ, ''ਸਲਮਾਨ ਖ਼ਾਨ ਬੀਂਗ ਹਿਊਮਨ ਬ੍ਰਾਂਡ ਦੇ ਅੰਬੇਡਸਰ ਹਨ ਪਰ ਬ੍ਰਾਂਡ ਨੂੰ ਬੀਂਗ ਹਿਊਮਨ ਸਲਮਾਨ ਖ਼ਾਨ ਫਾਊਡੇਸ਼ਨ ਨੇ ਲਾਇਸੈਂਸ ਦਿੱਤਾ ਗਿਆ ਹੈ ਅਤੇ ਇਸ ਨੇ ਸਟਾਈਲ ਕੋਸ਼ੰਟ ਜਵੈਲਰੀ ਪ੍ਰਾਈਵੇਟ ਲਿਮਿਟੇਡ ਨੂੰ ਆਪਣਾ ਉਪ-ਲਾਇੰਸੈਂਸ ਧਾਰਕ ਅਪੁਆਇੰਟ ਕੀਤਾ ਹੈ। ਇਸ ਦੇ ਚੱਲਦਿਆਂ ਸਲਮਾਨ ਖ਼ਾਨ ਦਾ ਸਿੱਧੇ ਸਟਾਈਲ ਕੋਸ਼ੰਟ ਜਵੈਲਰੀ ਪ੍ਰਾਈਵੇਟ ਲਿਮਿਟੇਡ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਫਾਊਡੇਸ਼ਨ ਤੋਂ ਸਬੰਧਿਤ ਹੈ।''
ਸਲਮਾਨ ਖ਼ਾਨ ਦੀ ਟੀਮ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਇਹ ਵੀ ਪਤਾ ਚੱਲਿਆ ਹੈ ਕਿ ਅਰੁਣ ਗੁਪਤਾ ਦੀ ਪੂਰੀ ਸ਼ਿਕਾਇਤ ਸਟਾਈਲ ਕੋਸ਼ੰਟ ਜਵੈਲਰੀ ਪ੍ਰਾਈਵੇਟ ਲਿਮਿਟੇਡ ਦੇ ਵਿਰੁੱਧ ਹਨ ਤੇ ਇਸ ਦੇ ਚੱਲਦਿਆਂ ਇਸ 'ਚ ਸਲਮਾਨ ਖ਼ਾਨ ਪਾਰਟੀ ਨਹੀਂ ਹੋ ਸਕਦੇ। ਸਲਮਾਨ ਖ਼ਾਨ 'ਤੇ ਇਹ ਸ਼ਿਕਾਇਤ ਝੂਠੀ ਅਤੇ ਗਲ਼ਤ ਹੈ ਤੇ ਉਨ੍ਹਾਂ ਨੇ ਇਸ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਸਲਮਾਨ ਖ਼ਾਨ ਦਾ ਇਸ ਪੂਰੇ ਲੈਣ-ਦੇਣ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਲਮਾਨ ਖ਼ਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਇਸ ਨਾਲ ਉਨ੍ਹਾਂ ਦੀ ਭਾਵਨਾਵਾਂ ਨੂੰ ਕਾਫੀ ਠੇਸ ਪੁੱਜੀ ਹੈ।
ਨੋਟ - ਸਲਮਾਨ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਫਗਾਨਿਸਤਾਨ ਦੇ ਹਾਲਾਤ ਦੇਖ ਛਲਕਿਆ ਅਦਾਕਾਰਾ ਵਰੀਨਾ ਹੁਸੈਨ ਦਾ ਦਰਦ, ਆਖੀ ਵੱਡੀ ਗੱਲ
NEXT STORY