ਬਾਲੀਵੁੱਡ ਡੈਸਕ: ਸੁਸ਼ਮਿਤਾ ਸੇਨ ਦੀ ਭਰਜਾਈ ਚਾਰੂ ਅਸੋਪਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲਗਾਤਾਰ ਸੁਰਖੀਆਂ ’ਚ ਰਹੀ ਹੈ। ਕੁਝ ਸਮਾਂ ਪਹਿਲਾਂ ਉਸਨੇ ਪਤੀ ਰਾਜੀਵ ਸੇਨ ਨਾਲ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਬਾਅਦ ਵੀ ਰਾਜੀਵ ਅਤੇ ਚਾਰੂ ਦੋਵਾਂ ਨੂੰ ਇਕ-ਦੂਸਰੇ ’ਤੇ ਦੋਸ਼ ਲਗਾਉਂਦੇ ਦੇਖਿਆ ਜਾ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਚਾਰੂ ਇੰਨਾ ਚੀਜ਼ਾ ਨੂੰ ਭੁਲਾਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : ਸਪੇਨ ’ਚ ਆਪਣੇ ਪਤੀ ਨਾਲ ਛੁੱਟੀਆਂ ਮਨਾ ਰਹੀ ਕਰਿਸ਼ਮਾ ਤੰਨਾ, ਵਰੁਣ ਬੰਗੇਰਾ ਇਸ ਤਰ੍ਹਾਂ ਦਿੱਤੇ ਪੋਜ਼ (ਦੇਖੋ ਤਸਵੀਰਾਂ)
ਟੀ.ਵੀ ਅਦਾਕਾਰਾ ਹੋਣ ਦੇ ਨਾਲ-ਨਾਲ ਹੁਣ ਯੂਟਿਊਬ ਵਲੌਗਰ ਵੀ ਬਣ ਚੁੱਕੀ ਹੈ। ਇਸ ਦੇ ਨਾਲ ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਜਿਸ ’ਚ ਆਪਣੀ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।
ਹਾਲ ਹੀ ’ਚ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਕਾਫ਼ੀ ਦੇਖਿਆ ਜਾ ਰਿਹਾ ਹੈ। ਵੀਡੀਓ ’ਚ ਅਦਾਕਾਰਾ ਚਾਰੂ ਡਾਂਸ ਕਰ ਰਹੀ ਹੈ। ਅਦਾਕਾਰਾ ਨੇ ਵੀਡੀਓ ’ਚ ਅਸਮਾਨੀ ਰੰਗ ਦਾ ਸੂਟ ਪਾਇਆ ਹੈ ਅਤੇ ਪਿਆ ਬੋਲੇ ਗੀਤ ’ਤੇ ਡਾਂਸ ਕਰ ਰਹੀ ਹੈ।
ਇਹ ਵੀ ਪੜ੍ਹੋ : ਅਰਜੁਨ ਕਪੂਰ ਨੇ ਪ੍ਰੇਮਿਕਾ ਮਲਾਇਕਾ ਦੇ ਘਰ ਕੋਲ ਖ਼ਰੀਦਿਆ ਸੀ 20 ਕਰੋੜ ਫ਼ਲੈਟ, 16 ਕਰੋੜ ਦਾ ਵੇਚਿਆ
ਇਹ ਵਿਦਿਆ ਬਾਲਨ ਅਤੇ ਸੈਫ਼ ਅਲੀ ਖ਼ਾਨ ਦੀ ਫ਼ਿਲਮ ‘ਪਰਿਣੀਤਾ’ ਦੇ ਗੀਤ ਚਾਰੂ ਡਾਂਸ ਕਰ ਰਹੀ ਹੈ। ਅਦਾਕਾਰਾ ਦਾ ਡਾਂਸ ਦੇਖ ਕੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ । ਇਸ ਵੀਡੀਓ ’ਚ ਚਾਰੂ ਕਾਫ਼ੀ ਖ਼ੁਸ਼ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਜਦੋਂ ਲੋਕਾਂ ਨੇ ਸੁਸ਼ਮਿਤਾ ਸੇਨ ਨੂੰ ਲਲਿਤ ਮੋਦੀ ਨਾਲ ਉਸ ਦੇ ਰਿਸ਼ਤੇ ਨੂੰ ਲੈ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਚਾਰੂ ਅਸੋਪਾ ਤੁਰੰਤ ਉਸ ਦੇ ਸਮਰਥਨ ’ਚ ਆ ਗਈ। ਚਾਰੂ ਨੇ ਕਿਹਾ ਕਿ ਸੁਸ਼ਮਿਤਾ ਸੇਨ ਉਸ ਦੇ ਲਈ ਭੈਣ ਤੋਂ ਵੱਧ ਹੈ। ਉਨ੍ਹਾਂ ਨੇ ਹਰ ਮੁਸ਼ਕਿਲ ਦੀ ਘੜੀ ਅਦਾਕਾਰਾ ਨੂੰ ਸਪੋਰਟ ਕੀਤਾ ਹੈ।
ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦਾ ਹਿੱਸਾ ਹੋਣ ’ਤੇ ਬੋਲੇ ਮਨੋਜ ਬਾਜਪਾਈ
NEXT STORY