ਜਲੰਧਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਾਕੀ ਗੀਤਾਂ ਵਾਂਗ ਉਸ ਦਾ ਨਵਾਂ ਗਾਣਾ 'ਚੋਰਨੀ' ਵੀ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਰਿਲੀਜ਼ ਕੀਤਾ ਗਿਆ ਉਨ੍ਹਾਂ ਦਾ ਚੌਥਾ ਗਾਣਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗੀਤਾਂ SYL, ਵਾਰ ਅਤੇ ਮੇਰਾ ਨਾਂ ਨੇ ਵੀ ਕਈ ਰਿਕਾਰਡ ਬਣਾਏ ਸਨ।
ਇਹ ਖ਼ਬਰ ਵੀ ਪੜ੍ਹੋ - ਖ਼ਾਕੀ 'ਤੇ ਲੱਗਿਆ ਇਕ ਹੋਰ ਦਾਗ! ਥਾਣੇ ਅੰਦਰ ਵਰਦੀ 'ਚ ਨਸ਼ਾ ਕਰਦਾ ਦਿਸਿਆ ਪੰਜਾਬ ਪੁਲਸ ਦਾ ਥਾਣੇਦਾਰ
ਚੋਰਨੀ ਗੀਤ 'ਚ ਮੂਸੇਵਾਲਾ ਨੇ ਰੈਪਰ ਡਿਵਾਈਨ ਨਾਲ ਕੋਲੈਬੋਰੇਸ਼ਨ ਕੀਤੀ ਸੀ। ਡਿਵਾਈਨ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਗੀਤ ਦੀ ਆਡੀਓ ਸ਼ੁੱਕਰਵਾਰ ਨੂੰ ਰਿਲੀਜ਼ ਕੀਤੀ ਸੀ। ਸ਼ਨੀਵਾਰ ਨੂੰ ਇਸ ਗੀਤ ਦੀ ਵੀਡੀਓ ਸਿੱਧੂ ਮੂਸੇਵਾਲਾ ਦੇ ਚੈਨਲ 'ਤੇ ਸਾਂਝੀ ਕੀਤੀ ਗਈ। ਦੋਵਾਂ ਚੈਨਲਾਂ 'ਤੇ ਪੋਸਟ ਹੁੰਦਿਆਂ ਹੀ ਇਹ ਗੀਤ ਟਰੈਂਡਿੰਗ ਵਿਚ ਆ ਗਿਆ ਤੇ ਵੇਖਦਿਆਂ ਹੀ ਵੇਖਦਿਆਂ ਵਿਊਜ਼ ਮਿਲੀਅਨ 'ਚ ਪਹੁੰਚ ਗਏ। ਦੋਹਾਂ ਚੈਨਲਾਂ 'ਤੇ ਰਲ਼ਾ ਕੇ ਗੱਲ ਕਰੀਏ ਤਾਂ ਇਸ ਦੇ ਵਿਊਜ਼ 12 ਮਿਲੀਅਨ ਦੇ ਨੇੜੇ ਪਹੁੰਚ ਚੁੱਕੇ ਹਨ।
ਖ਼ਬਰ ਲਿਖੇ ਜਾਣ ਤਕ ਚੋਰਨੀ ਗੀਤ ਯੂਟਿਊਬ 'ਤੇ ਟਰੈਂਡਿੰਗ ਵਿਚ ਚੱਲ ਰਿਹਾ ਹੈ। ਡਿਵਾਈਨ ਦੇ ਚੈਨਲ 'ਤੇ ਇਸ ਗੀਤ 'ਤੇ 7.6 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਉੱਥੇ ਹੀ ਸਿੱਧੂ ਮੂਸੇਵਾਲਾ ਦੇ ਚੈਨਲ 'ਤੇ ਇਸ ਗੀਤ ਦੀ ਵੀਡੀਓ ਨੂੰ 8 ਘੰਟਿਆਂ ਵਿਚ ਹੀ 4.3 ਮਿਲੀਅਨ ਵਾਰ ਵੇਖਿਆ ਗਿਆ ਹੈ।
ਦੱਸ ਦਈਏ ਕਿ ਮਸ਼ਹੂਰ ਰੈਪਰ ਡਿਵਾਈਨ ਦੀ ਐਲਬਮ ‘ਗੁਨੇਹਗਾਰ’ ’ਚ ਉਸ ਦਾ ਸਿੱਧੂ ਮੂਸੇਵਾਲਾ ਨਾਲ ਇਕ ਗੀਤ ਪੈਂਡਿੰਗ 'ਚ ਸੀ। ਇਸ ਗੀਤ ਨੂੰ ਡਿਵਾਈਨ ਨੇ ਸਿੱਧੂ ਦੇ ਮਾਪਿਆਂ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਦੀ ਜਾਣਕਾਰੀ ਕੁਝ ਦਿਨ ਪਹਿਲਾ ਹੀ ਡਿਵਾਈਨ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਗੀਤ ਦਾ ਪੋਸਟਰ ਸਾਂਝਾ ਕਰਦਿਆਂ ਡਿਵਾਈਨ ਨੇ ਲਿਖਿਆ ਸੀ, ‘‘ਦਿਲ ਤੋਂ... ਇਹ ਮੇਰੇ ਲਈ ਬਹੁਤ ਖ਼ਾਸ ਗੀਤ ਹੈ। ਇਹ ਦਿਲੋਂ ਹੈ... ਇਸ ਹਫ਼ਤੇ ‘ਚੋਰਨੀ’।’’
ਇਹ ਖ਼ਬਰ ਵੀ ਪੜ੍ਹੋ - ਅਡਾਨੀ ਗਰੁੱਪ ਦਾ 6 ਹਜ਼ਾਰ ਕਿੱਲੋ ਦਾ ਪੁਲ਼ ਹੀ ਲੈ ਗਏ ਚੋਰ, ਅਨੋਖ਼ੀ ਚੋਰੀ ਨੇ ਸਭ ਨੂੰ ਕੀਤਾ ਹੈਰਾਨ
ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਵਾਦਾਂ 'ਚ ਘਿਰਿਆ ਮਰਹੂਮ ਮੂਸੇਵਾਲਾ ਦਾ ਨਵਾਂ ਗੀਤ, ਇਸ ਵਿਅਕਤੀ ਨੇ ਕੀਤੀ DGP ਨੂੰ ਕੀਤੀ ਸ਼ਿਕਾਇਤ
NEXT STORY