ਚੰਡੀਗੜ੍ਹ- ਅਭਿਸ਼ੇਕ ਕਪੂਰ ਵੱਲੋਂ ਨਿਰਦੇਸ਼ਤ ਫ਼ਿਲਮ ‘ਆਜ਼ਾਦ’ 17 ਜਨਵਰੀ, 2025 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦਾ ਬੈਕਡ੍ਰਾਪ ਆਜ਼ਾਦੀ ਸੰਗਰਾਮ ਦੌਰਾਨ ਦੇ ਸਮੇਂ ਦਾ ਹੈ ਤੇ ਇਸ ’ਚ ਸਾਨੂੰ ਸੰਘਰਸ਼, ਪਿਆਰ ਤੇ ਦੇਸ਼ ਭਗਤੀ ਦੀ ਡੂੰਘੀ ਝਲਕ ਮਿਲਦੀ ਹੈ। ਇਸ ਫ਼ਿਲਮ ਨਾਲ ਅਜੇ ਦੇਵਗਨ ਦੇ ਭਤੀਜੇ ਅਮਨ ਦੇਵਗਨ ਅਤੇ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ ਆਪਣਾ ਬਾਲੀਵੁੱਡ ’ਚ ਡੈਬਿਊ ਕਰ ਰਹੇ ਹਨ। ਰਾਸ਼ਾ ਥਡਾਨੀ ਤੇ ਅਮਨ ਦੇਵਗਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ....
ਫ਼ਿਲਮ ’ਚ ਤੁਹਾਡਾ ਸਭ ਤੋਂ ਪਸੰਦੀਦਾ ਸੀਨ ਕਿਹੜਾ ਸੀ?
ਇਹ ਫ਼ਿਲਮ ਹੀ ਮੇਰੇ ਲਈ ਬਹੁਤ ਖਾਸ ਸੀ ਪਰ ਇਕ ਸੀਨ ਦੀ ਗੱਲ ਕਰੀਏ ਤਾਂ ਉਹ ਬਹੁਤ ਖਾਸ ਸੀ, ਜਦੋਂ ਰਾਸ਼ਾ ਮੈਨੂੰ ਸਟੇਬਲ ਬੁਆਏ ਤੇ ਫਿਰ ਅਨਸਟੇਬਲ ਬੁਆਏ ਕਹਿੰਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਫ਼ਿਲਮ ਦਾ ਇਹੀ ਸਭ ਤੋਂ ਇਮੋਸ਼ਨਲ ਪਲ ਸੀ, ਜਿੱਥੇ ਸਾਡੀ ਕਮਿਸਟਰੀ ਸਾਫ਼ ਨਜ਼ਰ ਆਉਂਦੀ ਹੈ। ਇੱਥੇ ਇਮੋਸ਼ਨਲ ਵਿਚ ਇਕ ਸ਼ਾਟ ਤੋਂ ਬਾਅਦ ਦੂਜਾ ਇਮੋਸ਼ਨ ਸਾਹਮਣੇ ਆਉਂਦਾ ਹੈ।
ਤੁਸੀਂ ਇਸ ਫ਼ਿਲਮ ਤੋਂ ਪਹਿਲਾਂ ਅਸਿਸਟੈਂਟ ਡਾਇਰੈਕਟਰ ਦੇ ਰੂਪ ’ਚ ਕੰਮ ਕਰ ਚੁੱਕੇ ਹੋ, ਕਿਵੇਂ ਅਨੁਭਵ ਰਿਹਾ?
ਬਹੁਤ ਹੀ ਚੰਗਾ ਅਨੁਭਵ ਰਿਹਾ ਹੈ ਮੇਰਾ ਬਲਕਿ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਇਸ ਨੇ ਮੈਨੂੰ ਪਹਿਲਾਂ ਫ਼ਿਲਮ ਲਈ ਤਿਆਰ ਵੀ ਕੀਤਾ। ਅਸਿਸਟੈਂਟ ਡਾਇਰੈਕਟਰ ਦੇ ਤੌਰ ’ਤੇ ਕੰਮ ਕਰਦੇ ਹੋਏ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ। ਸੈੱਟ ’ਤੇ ਕੰਮ ਕਰਦੇ ਹੋਏ ਮੈਨੂੰ ਇਹ ਸਮਝ ’ਚ ਆਇਆ ਕਿ ਅਭਿਨੇਤਾ ਲਈ ਮਾਨਸਿਕ ਰੂਪ ਨਾਲ ਤਿਆਰ ਰਹਿਣਾ ਕਿੰਨਾ ਜ਼ਰੂਰੀ ਹੁੰਦਾ ਹੈ। ਜਦੋਂ ਤੁਸੀਂ ਕੈਮਰੇ ਦੇ ਸਾਹਮਣੇ ਹੁੰਦੇ ਹੋ ਤਾਂ ਆਤਮਵਿਸ਼ਵਾਸ ਤੇ ਤਿਆਰੀ ਦੋਵੇਂ ਜ਼ਰੂਰੀ ਹੁੰਦੇ ਹਨ। ਇਸ ਅਨੁਭਵ ਨੇ ਮੈਨੂੰ ਇਕ ਅਭਿਨੇਤਾ ਦੇ ਤੌਰ ’ਤੇ ਆਪਣੀ ਭੂਮਿਕਾ ਲਈ ਤਿਆਰ ਕੀਤਾ।
ਕੀ ਐਕਟਿੰਗ ਤੋਂ ਇਲਾਵਾ ਨਿਰਦੇਸ਼ਨ ’ਚ ਵੀ ਕਦਮ ਰੱਖਣਾ ਚਾਹੋਗੇ?
ਇਹ ਇਕ ਦਿਲਚਸਪ ਸਵਾਲ ਹੈ ਪਰ ਫਿਲਹਾਲ ਮੇਰੀ ਪ੍ਰਾਥਮਿਕਤਾ ਅਦਾਕਾਰੀ ਹੈ। ਹਾਲਾਂਕਿ ਮੈਂ ਹਮੇਸ਼ਾ ਖੁੱਲ੍ਹਾ ਹਾਂ ਤੇ ਭਵਿੱਖ ’ਚ ਕਦੇ ਨਿਰਦੇਸ਼ਨ ਕਰਨ ਦਾ ਮਨ ਹੋਇਆ ਤਾਂ ਇਹ ਜ਼ਰੂਰ ਸੋਚਾਂਗਾ।
ਅਭਿਸ਼ੇਕ ਕਪੂਰ ਦੇ ਨਾਲ ਕੰਮ ਕਰਦੇ ਹੋਏ ਉਨ੍ਹਾਂ ਦਾ ਤਰੀਕਾ ਕਿਵੇਂ ਲੱਗਿਆ?
ਅਭਿਸ਼ੇਕ ਸਰ ਦਾ ਦ੍ਰਿਸ਼ਟੀਕੌਣ ਪੂਰੀ ਤਰ੍ਹਾਂ ਤੋਂ ਅਲੱਗ ਹੈ। ਉਹ ਹਮੇਸ਼ਾ ਨਵੇਂ ਕਲਾਕਾਰਾਂ ਨੂੰ ਮੌਕਾ ਦਿੰਦੇ ਹਨ ਤੇ ਉਨ੍ਹਾਂ ਦੇ ਅੰਦਰ ਦੀ ਕੱਚੀ ਊਰਜਾ ਨੂੰ ਸਹੀ ਦਿਸ਼ਾ ’ਚ ਨਿਰਦੇਸ਼ਿਤ ਕਰਦੇ ਹਨ। ਉਨ੍ਹਾਂ ਦਾ ਇਹ ਤਰੀਕਾ ਸਾਨੂੰ ਫ਼ਿਲਮ ’ਚ ਬਹੁਤ ਮਦਦਗਾਰ ਸਾਬਤ ਹੋਇਆ। ਅਸੀਂ ਬਹੁਤ ਹੀ ਖੁਸ਼ਕਿਸਮਤ ਮੰਨਦੇ ਹਾਂ ਖੁਦ ਨੂੰ ਕਿ ਸਾਨੂੰ ਸਰ ਦੇ ਨਾਲ ਕੰਮ ਕਰਦਾ ਮੌਕਾ ਮਿਲਿਆ।
ਫ਼ਿਲਮ ਲਈ ਤਿਆਰੀ ਕਰਦੇ ਸਮੇਂ ਤੁਹਾਡੀ ਸਭ ਤੋਂ ਵੱਡੀ ਚੁਣੌਤੀ ਕੀ ਸੀ?
-ਘੋੜਸਵਾਰੀ ਦੀ ਟ੍ਰੇਨਿੰਗ ਸਭ ਤੋਂ ਵੱਡੀ ਚੁਣੌਤੀ ਸੀ। ਅਸੀਂ ਦੋਵਾਂ ਨੇ ਇਕ ਮਹੀਨੇ ਤੱਕ ਘੋੜਸਵਾਰੀ ਦੀ ਟ੍ਰੇਨਿੰਗ ਲਈ ਅਤੇ ਇਹ ਫ਼ਿਲਮ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਸੀ। ਇਸ ਤੋਂ ਇਲਾਵਾ ਫ਼ਿਲਮ ਲਈ ਇਕ ਖਾਸ ਡਾਇਲੋਗ ਡਲਿਵਰੀ ਵੀ ਸੀ ਕਿਉਂਕਿ ਸਾਨੂੰ ਇਕ ਵਿਸ਼ੇਸ਼ ਪ੍ਰਕਾਰ ਦੀ ਹਿੰਦੀ ਅਤੇ ਲੋਕਲ ਭਾਸ਼ਾ ਨੂੰ ਮਿਸ਼ਰਨ ਕਰਨਾ ਸੀ।
ਅਮਨ ਦੇਵਗਨ
ਹਰ ਦਿਨ ਸੈੱਟ ’ਤੇ ਕੁਝ ਨਵਾਂ ਹੀ ਹੁੰਦਾ ਸੀ : ਰਾਸ਼ਾ ਥਡਾਨੀ
ਫ਼ਿਲਮ ਦੇ ਗੀਤ ‘ਓਏ ਅੰਮਾ’ ਦੀ ਸ਼ੂਟਿੰਗ ਦਾ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ?
ਇਸ ਗੀਤ ਨੂੰ ਬਾਸਕੋ ਸਰ ਨੇ ਕੋਰੀਓਗ੍ਰਾਫ ਕੀਤਾ ਸੀ ਤੇ ਮੈਨੂੰ ਲੱਗਦਾ ਹੈ ਉਨ੍ਹਾਂ ਵਰਗਾ ਕੋਈ ਹੋ ਹੀ ਨਹੀਂ ਸਕਦਾ। ਜਿਵੇਂ ਉਹ ਸੋਚਦੇ ਹਨ ਨਾ ਕਿ ਇਹ ਸਟੈੱਪ ਅਜਿਹਾ ਹੋਣਾ ਚਾਹੀਦਾ, ਇੱਥੇ ਅਜਿਹੇ ਐਕਸਪ੍ਰੈਸ਼ਨ ਹੋਣੇ ਚਾਹੀਦੇ, ਉਹ ਕਮਾਲ ਦਾਹੈ। ਗੀਤ ਦੇ ਕੋਰੀਓਗ੍ਰਾਫਰ ਦੀ ਸੋਚ ਬਹੁਤ ਕਲੀਅਰ ਸੀ। ਉਹ ਬਸ ਸਾਨੂੰ ਸਹੀ ਤਰੀਕੇ ਨਾਲ ਪਰਫਾਰਮ ਕਰਨ ਦੀ ਸਲਾਹ ਦਿੰਦੇ ਸਨ ਤ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦ੍ਰਿਸ਼ਟੀਕੌਣ ਸਹੀ ਦਿਸ਼ਾ ’ਚ ਸੀ।
ਫ਼ਿਲਮ ਦੇ ਸ਼ੂਟ ਦੌਰਾਨ ਕੋਈ ਖਾਸ ਘਟਨਾ ਜਾਂ ਅਜਿਹਾ ਕੁਝ ਜੋ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ?
ਹਰ ਦਿਨ ਹੀ ਸੈੱਟ ’ਤੇ ਕੁਝ ਨਵਾਂ ਹੀ ਹੁੰਦਾ ਸੀ। ਫ਼ਿਲਮ ਦਾ ਹਰ ਪਲ ਬੇਹੱਦ ਖਾਸ ਸੀ ਤੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਫ਼ਿਲਮ ਤੁਹਾਨੂੰ ਹਸਾਏਗੀ ਅਤੇ ਰਵਾਏਗੀ। ਇਹ ਇਕ ਸ਼ਾਨਦਾਰ ਅਨੁਭਵ ਦੇਣ ਵਾਲੀ ਹੈ।
ਅਭਿਸ਼ੇਕ ਕਪੂਰ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਸੀ?
ਅਭਿਸ਼ੇਕ ਕਪੂਰ ਦਾ ਤਰੀਕਾ ਬਿਲਕੁਲ ਅਲੱਗ ਹੈ। ਉਹ ਨਵੇਂ ਕਲਾਕਾਰਾਂ ਦੇ ਨਾਲ ਕੰਮ ਕਰਨ ’ਚ ਮਾਹਿਰ ਹਨ। ਉਨ੍ਹਾਂ ਨੇ ਸਾਨੂੰ ਕਿਰਦਾਰ ਦੀ ਡੂੰਘਾਈ ਨੂੰ ਸਮਝਣ ਦਾ ਮੌਕਾ ਦਿੱਤਾ। ਉਹ ਸਾਡੇ ਇਮੋਸ਼ਨ ’ਤੇ ਜ਼ੋਰ ਦਿੰਦੇ ਸੀ ਨਾ ਕਿ ਸਿਰਫ਼ ਬਾਹਰੀ ਐਕਸਪ੍ਰੈਸ਼ਨ ’ਤੇ। ਉਹ ਚਾਹੁੰਦੇ ਸੀ ਕਿ ਅਸੀਂ ਆਪਣੇ ਕਿਰਦਾਰ ’ਚ ਖੋ ਜਾਈਏ ਅਤੇ ਖੁਦ ਨੂੰ ਉਸ ਰੋਲ ’ਚ ਜੀਈਏ। ਉਨ੍ਹਾਂ ਦੇ ਨਾਲ ਕੰਮ ਕਰਨ ਦਾ ਅਨੁਭਵ ਸ਼ਾਨਦਾਰ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਦੇਵਾ’ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼
NEXT STORY