ਨੈਸ਼ਨਲ ਡੈਸਕ — ਆਮ ਲੋਕਾਂ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕਰਨਾਟਕ 'ਚ ਦੁੱਧ ਦੀ ਕੀਮਤ 'ਚ 4 ਰੁਪਏ ਦਾ ਵਾਧਾ ਕੀਤਾ ਗਿਆ ਹੈ। KMF ਯਾਨੀ ਕਰਨਾਟਕ ਮਿਲਕ ਫੈਡਰੇਸ਼ਨ ਨੇ ਵੀਰਵਾਰ ਨੂੰ ਆਪਣੇ ਬ੍ਰਾਂਡ ਨੰਦਿਨੀ ਦੇ ਤਹਿਤ ਵਿਕਣ ਵਾਲੇ ਦੁੱਧ ਦੀ ਕੀਮਤ 4 ਰੁਪਏ ਵਧਾ ਦਿੱਤੀ ਹੈ।
ਕੀਮਤ ਵਧਣ ਤੋਂ ਬਾਅਦ ਟੋਨਡ ਦੁੱਧ ਦੀ ਕੀਮਤ ਹੁਣ 46 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਪਹਿਲਾਂ 42 ਰੁਪਏ ਸੀ। ਇਸ ਦੇ ਨਾਲ ਹੀ ਹੋਮੋਜੀਨਾਈਜ਼ਡ ਦੁੱਧ ਦੀ ਕੀਮਤ 47 ਰੁਪਏ ਹੋ ਗਈ ਹੈ, ਜੋ ਪਹਿਲਾਂ 43 ਰੁਪਏ ਸੀ। ਗਾਂ ਦੇ ਦੁੱਧ ਦੀ ਕੀਮਤ ਵਿੱਚ ਵੀ 4 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਤਲਬ ਹੁਣ ਇਸ ਦੀ ਕੀਮਤ 50 ਰੁਪਏ ਹੋ ਗਈ ਹੈ, ਜੋ ਪਹਿਲਾਂ 46 ਰੁਪਏ ਸੀ।
ਇਹ ਵੀ ਪੜ੍ਹੋ : ATM ਤੋਂ ਲੈ ਕੇ UPI, ਕ੍ਰੈਡਿਟ ਕਾਰਡ ਤੱਕ ਬਦਲਣਗੇ ਕਈ ਨਿਯਮ, ਜਾਣੋ ਕੀ ਹੋਵੇਗਾ ਅਸਰ
ਸ਼ੁਭਮ: ਦੁੱਧ ਤੇ ਦਹੀਂ ਦੀਆਂ ਕੀਮਤਾਂ ਵੀ ਵਧੀਆਂ-
ਸ਼ੁਭਮ ਦੇ ਦੁੱਧ ਦੀ ਕੀਮਤ 48 ਰੁਪਏ ਤੋਂ ਵਧ ਕੇ 52 ਰੁਪਏ ਹੋ ਗਈ ਹੈ।ਇਸ ਤੋਂ ਇਲਾਵਾ ਦਹੀਂ ਦੀ ਕੀਮਤ ਵੀ 50 ਰੁਪਏ ਤੋਂ ਵਧਾ ਕੇ 54 ਰੁਪਏ ਹੋ ਗਈ ਹੈ। ਇਨ੍ਹਾਂ ਵਧੀਆਂ ਕੀਮਤਾਂ ਦਾ ਖਪਤਕਾਰਾਂ, ਖਾਸ ਤੌਰ 'ਤੇ ਰੋਜ਼ਾਨਾ ਦੁੱਧ ਅਤੇ ਦਹੀਂ ਦਾ ਸੇਵਨ ਕਰਨ ਵਾਲੇ ਪਰਿਵਾਰਾਂ 'ਤੇ ਅਸਰ ਪਵੇਗਾ।
ਇਹ ਵੀ ਪੜ੍ਹੋ : ਰਾਸ਼ਨ ਕਾਰਡ-ਗੈਸ ਸਿਲੰਡਰ ਦੇ ਨਿਯਮਾਂ 'ਚ ਵੱਡਾ ਬਦਲਾਅ!...ਕਰੋੜਾਂ ਖਪਤਕਾਰ ਹੋਣਗੇ ਪ੍ਰਭਾਵਿਤ
ਹੋਰ ਡੇਅਰੀ ਕੰਪਨੀਆਂ ਵੀ ਕੀਮਤਾਂ ਵਧਾ ਸਕਦੀਆਂ ਹਨ
ਨੰਦਿਨੀ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਅਮੂਲ, ਮਦਰ ਡੇਅਰੀ ਅਤੇ ਸੁਧਾ ਵਰਗੀਆਂ ਹੋਰ ਪ੍ਰਮੁੱਖ ਡੇਅਰੀ ਕੰਪਨੀਆਂ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਕੰਪਨੀਆਂ ਵੱਲੋਂ ਕੀਮਤਾਂ 'ਚ ਵਾਧਾ ਦੇਸ਼ ਭਰ 'ਚ ਦੁੱਧ ਅਤੇ ਡੇਅਰੀ ਉਤਪਾਦਾਂ ਦੀਆਂ ਕੀਮਤਾਂ 'ਤੇ ਅਸਰ ਪਾ ਸਕਦਾ ਹੈ।
ਇਹ ਵੀ ਪੜ੍ਹੋ : Indian Railway ਦੀ ਨਵੀਂ ਸਹੂਲਤ : ਹੁਣ ਤੁਸੀਂ ਟ੍ਰਾਂਸਫਰ ਕਰ ਸਕੋਗੇ ਆਪਣੀ Confirm Ticket, ਜਾਣੋ ਨਿਯਮ
ਨਵੇਂ ਬਾਜ਼ਾਰਾਂ ਵਿੱਚ ਵਿਸਥਾਰ ਲਈ ਰਣਨੀਤੀ
KMF ਅਨੁਸਾਰ, ਦੁੱਧ ਦੀਆਂ ਵਧੀਆਂ ਕੀਮਤਾਂ ਨਵੇਂ ਬਾਜ਼ਾਰਾਂ ਵਿੱਚ ਵਿਸਤਾਰ ਕਰਨ ਦੀ ਰਣਨੀਤੀ ਵਜੋਂ ਕੰਮ ਕਰਨਗੀਆਂ, ਕਿਉਂਕਿ ਉਨ੍ਹਾਂ ਦਾ ਵਾਧੂ ਦੁੱਧ ਹੁਣ ਵੱਖ-ਵੱਖ ਰਾਜਾਂ ਵਿੱਚ ਵੇਚਿਆ ਜਾ ਸਕੇਗਾ।
ਇਹ ਵੀ ਪੜ੍ਹੋ : RBI ਦਾ ਨਵਾਂ ਆਦੇਸ਼: ATM ਤੋਂ ਪੈਸੇ ਕਢਵਾਉਣੇ ਹੋਏ ਮਹਿੰਗੇ, ਬੈਲੇਂਸ ਚੈੱਕ ਕਰਨ 'ਤੇ ਵੀ ਦੇਣਾ ਪਵੇਗਾ ਚਾਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਤੱਕ 68,000 ਤੋਂ ਵੱਧ 'ਅੰਮ੍ਰਿਤ ਸਰੋਵਰ' ਪੂਰੇ, ਸਰਕਾਰ ਨੇ ਸੰਸਦ 'ਚ ਦਿੱਤੀ ਜਾਣਕਾਰੀ
NEXT STORY