ਨਵੀਂ ਦਿੱਲੀ (ਬਿਊਰੋ) : ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਉੱਥੇ ਹੀ ਲੜਨ ਲਈ ਸਰਕਾਰ ਨੇ ਟੀਕਾਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ। ਸਰਕਾਰ ਦਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕੋਰੋਨਾ ਨਾਲ ਲੜਾਈ ਜਿੱਤਣਾ ਹੈ। ਹਾਲ ਹੀ 'ਚ ਕਈ ਫ਼ਿਲਮੀ ਸਿਤਾਰਿਆਂ ਨੇ ਵੀ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ ਹੈ ਅਤੇ ਆਪਣੇ ਚਾਹੁੰਣ ਵਾਲਿਆਂ ਨੂੰ ਕੋਰੋਨਾ ਟੀਕਾਕਰਨ ਲਗਵਾਉਣ ਲਈ ਪ੍ਰੇਰਿਤ ਕੀਤਾ ਹੈ।
ਹੁਣ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਬੀਤੇ ਮਹੀਨੇ ਧਰਮਿੰਦਰ ਨੇ ਕੋਰੋਨਾ ਵੈਕਸੀਨ ਲਗਵਾਈ ਸੀ। ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਹੁਣ ਧਰਮਿੰਦਰ ਨੇ ਇਸ ਦੇ ਬੁਰੇ ਪ੍ਰਭਾਵ ਨੂੰ ਲੈ ਕੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ। ਧਰਮਿੰਦਰ ਨੇ ਹਾਲ ਹੀ 'ਚ ਇਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ 'ਤੇ ਚਿੰਤਾ ਵਿਅਕਤ ਕੀਤੀ। ਨਾਲ ਹੀ ਕੋਰੋਨਾ ਵੈਕਸੀਨ ਦੇ ਬੁਰੇ ਪ੍ਰਭਾਵ ਬਾਰੇ ਵੀ ਆਪਣਾ ਅਨੁਭਵ ਸਾਂਝਾ ਕੀਤਾ।
ਧਰਮਿੰਦਰ ਨੇ ਕਿਹਾ, 'ਮੈਂ ਪਿਛਲੇ ਮਹੀਨੇ ਕੋਰੋਨਾ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਲਈ। ਇਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਹੋਇਆ। ਮੈਨੂੰ ਬੁਖ਼ਾਰ ਵੀ ਨਹੀਂ ਹੋਇਆ। ਮੈਂ ਹੁਣ ਦੂਜੀ ਖੁਰਾਕ ਲੈਣ ਜਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਇਹ ਜਾਣ ਸਕੇ ਕਿ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਇਸ ਲਈ ਆਪਣੀ ਖ਼ਦਸ਼ਾਵਾਂ 'ਤੇ ਕਾਬੂ ਪਾਓ ਅਤੇ ਜਲਦ ਤੋਂ ਜਲਦ ਵੈਕਸੀਨ ਲਗਵਾਓ। ਸਾਰਿਆਂ ਨੇ ਸੋਚਿਆ ਕਿ ਇਸ ਸਾਲ ਵਾਇਰਸ ਖ਼ਤਮ ਹੋ ਜਾਵੇਗਾ ਪਰ ਇਹ ਪਿਛਲੇ ਸਾਲ ਦੀ ਤੁਲਨਾ 'ਚ ਹੋਰ ਜ਼ਿਆਦਾ ਬੁਰੀ ਤਰ੍ਹਾਂ ਨਾਲ ਫੈਲ ਰਿਹਾ ਹੈ।
ਇਸ ਤੋਂ ਇਲਾਵਾ ਧਰਮਿੰਦਰ ਨੇ ਕਿਹਾ ਕਿ 'ਫ਼ਿਲਮ ਉਦਯੋਗ 'ਚ ਮੇਕੇ ਕਈ ਪਿਆਰੇ ਸਹਿਯੋਗੀ ਤੇ ਯੂਨੀਅਰਸ ਨੇ ਇਹ ਵੈਕਸੀਨ ਲਗਵਾਈ ਹੈ। ਟੀਕਾਕਰਨ ਹੀ ਕੋਰੋਨਾ ਦਾ ਸੰਭਵ ਉਪਾਅ ਹੈ। ਸਾਨੂੰ ਵੈਕਸੀਨ ਤੇ ਪ੍ਰਮਾਤਮਾ 'ਤੇ ਭਰੋਸਾ ਕਰਨਾ ਹੋਵੇਗਾ।' ਦੱਸ ਦਈਏ ਕਿ ਧਰਮਿੰਦਰ ਨੇ ਪਿਛਲੇ ਮਹੀਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ, ਜਿਸ ਦਾ ਇਕ ਵੀਡੀਓ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝਾ ਕੀਤਾ ਸੀ।
ਗੱਡੀਆਂ ਦਾ ਸ਼ੌਕ ਵੀ ਰੱਖਦੇ ਨੇ ਸਤਿੰਦਰ ਸਰਤਾਜ, ਖਰੀਦੀ ਲੈਂਡ ਰੋਵਰ ਦੀ ਇਹ ਸ਼ਾਨਦਾਰ SUV
NEXT STORY