ਮੁੰਬਈ - ਮੋਸਟ ਅਵੇਟਿਡ ਫਿਲਮਫੇਅਰ ਓ. ਟੀ. ਟੀ ਐਵਾਰਡਜ਼ 2024 ਸ਼ੁਰੂ ਹੋ ਗਿਆ ਹੈ। ਓ. ਟੀ. ਟੀ ਪਲੇਟਫਾਰਮ ਦੇ ਜਾਣੇ-ਪਛਾਣੇ ਕਲਾਕਾਰਾਂ ਨੇ ਰੈੱਡ ਕਾਰਪੇਟ ’ਤੇ ਐਂਟਰੀ ਕੀਤੀ। ਅਦਾਕਾਰਾ ਜੀਆ ਸ਼ੰਕਰ, ਪ੍ਰਿਅੰਕਾ ਚੌਧਰੀ, ਸ਼ਵੇਤਾ ਬਸੂ, ਚਾਹਤ ਖੰਨਾ, ਮ੍ਰਿਣਾਲ ਠਾਕੁਰ, ਤਨੀਸ਼ਾ ਮੁਖਰਜੀ, ਸ਼੍ਰੇਆ ਧਨਵੰਤਰੀ, ਸੁਨੀਤਾ ਰਾਜਵਰ, ਸ਼ੀਬਾ ਚੱਢਾ ਅਤੇ ਸ਼੍ਰੀਆ ਪਿਲਗਾਂਵਕਰ ਨੂੰ ਐਵਾਰਡਜ਼ ਸ਼ੋਅ ’ਚ ਦੇਖਿਆ ਗਿਆ।
ਇਹ ਵੀ ਪੜ੍ਹੋ- ਮਹਿੰਗੀਆਂ ਕਾਰਾਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਖੂਬਸੂਰਤ ਹੈ ਦਿਲਜੀਤ ਦਾ Life style
‘ਪੰਚਾਇਤ’ ਸੀਰੀਜ਼ ਨਾਲ ਸਭ ਦਾ ਦਿਲ ਜਿੱਤਣ ਵਾਲੀ ਸੁਨੀਤਾ ਰਾਜਵਰ ਨੇ ਲਾਲ ਅਤੇ ਹਰੇ ਰੰਗ ਦੇ ਸੂਟ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ। ਸ਼ੀਬਾ ਚੱਢਾ ਗੋਲਡਨ ਸਾੜ੍ਹੀ ’ਚ ਸ਼ਾਨਦਾਰ ਅੰਦਾਜ਼ ’ਚ ਦਿਖਾਈ ਦੇ ਰਹੀ ਸੀ। ਉਸ ਨੇ ਆਪਣਾ ਲੁੱਕ ਬਹੁਤ ਹੀ ਸਾਦਾ ਰੱਖਿਆ। ਤਨੀਸ਼ਾ ਮੁਖਰਜੀ ਵੀ ਹਲਕੇ ਨੀਲੇ ਰੰਗ ਦੀ ਸਾੜ੍ਹੀ ਵਿਚ ਧਮਾਲ ਮਚਾ ਰਹੀ ਸੀ। ‘ਪੰਚਾਇਤ’ ਸੀਰੀਜ਼ ਫੇਮ ਫੈਜ਼ਲ ਮਲਿਕ ਸਫੇਦ ਕੋਟ-ਪੈਂਟ ’ਚ ਨਜ਼ਰ ਆਏ। ਪ੍ਰਹਿਲਾਦ ਪਾਂਡੇ ਦੀ ਭੂਮਿਕਾ ’ਚ ਫੈਜ਼ਲ ਨੂੰ ਜਨਤਾ ਨੇ ਕਾਫੀ ਪਿਆਰ ਦਿੱਤਾ ਹੈ।
ਇਹ ਵੀ ਪੜ੍ਹੋ- ਉਡੀਕਾਂ ਖ਼ਤਮ! ਰਿਲੀਜ਼ ਹੋਇਆ ਪੰਜਾਬੀ ਫ਼ਿਲਮ 'ਵੱਡਾ ਘਰ' ਦਾ ਟਰੇਲਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ED ਨੇ ਰਾਜ ਕੁੰਦਰਾ ਨੂੰ ਅੱਜ ਪੁੱਛਗਿੱਛ ਲਈ ਸੱਦਿਆ
NEXT STORY