ਲੰਡਨ : ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਏਸ਼ੀਆਈ ਖੇਡਾਂ ਦੌਰਾਨ ਜ਼ਖਮੀ ਹੋਏ ਭਾਰਤ ਦੇ 27 ਸਾਲਾ ਸਟਾਰ ਲੌਂਗ ਜੰਪਰ ਮੁਰਲੀ ਸ਼੍ਰੀਸ਼ੰਕਰ ਦੇ ਸੱਜੇ ਗਿੱਟੇ ਦੀ ਲੰਡਨ ਦੇ ਫੋਰਟੀਅਸ ਕਲਿਨਿਕ ਵਿੱਚ ਸਫ਼ਲ ਸਰਜਰੀ ਹੋਈ ਹੈ। ਇਹ ਸਰਜਰੀ ਸਪੋਰਟਸ ਓਰਥੋਪੈਡਿਕ ਸਰਜਨ ਡਾ. ਪੀਟਰ ਡੀ‘ਹੂਘੇ ਦੀ ਦੇਖਰੇਖ ਹੇਠ ਲਿਗਾਮੈਂਟ ਰੀਕੰਸਟ੍ਰਕਸ਼ਨ ਲਈ ਕੀਤੀ ਗਈ। ਸ਼੍ਰੀਸ਼ੰਕਰ ਏਸ਼ੀਆਈ ਖੇਡਾਂ ਦੌਰਾਨ ਮੀਂਹ ਨਾਲ ਭਿੱਜੇ ਰਨਵੇਅ 'ਤੇ ਫਿਸਲਣ ਕਾਰਨ ਜ਼ਖਮੀ ਹੋ ਗਏ ਸਨ, ਪਰ 8.07 ਮੀਟਰ ਦੀ ਛਲਾਂਗ ਨਾਲ ਉਨ੍ਹਾਂ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।
ਸ਼੍ਰੀਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਇਹ ਸਰਜਰੀ ਗਿੱਟੇ ਨੂੰ ਸਥਿਰ ਕਰਨ ਅਤੇ 2027 ਵਿਸ਼ਵ ਚੈਂਪੀਅਨਸ਼ਿਪ (ਬੀਜਿੰਗ) ਅਤੇ 2028 ਲਾਸ ਏਂਜਲਸ ਓਲੰਪਿਕ ਲਈ ਤਿਆਰ ਹੋਣ ਵਾਸਤੇ ਜ਼ਰੂਰੀ ਸੀ। ਗੋਡੇ ਦੀ ਸੱਟ ਕਾਰਨ ਉਹ ਪੈਰਿਸ 2024 ਓਲੰਪਿਕ ਤੋਂ ਬਾਹਰ ਹੋ ਗਏ ਸਨ, ਪਰ ਵਾਪਸੀ ਕਰਦਿਆਂ ਉਨ੍ਹਾਂ ਨੇ 2026 ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦੇ ਤਗਮੇ ਜਿੱਤੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਉਹ 'ਮੰਬਾ ਮੈਂਟਾਲਿਟੀ' ਨਾਲ ਜਲਦ ਹੀ ਮੈਦਾਨ 'ਚ ਵਾਪਸੀ ਕਰਨਗੇ।
ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ
NEXT STORY