ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਦੀ ਆਗਮੀ ਫ਼ਿਲਮ '83' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ ਆਪਣੀ ਕਾਸਟ, ਗੀਤਾਂ ਅਤੇ ਹੋਰਨਾਂ ਚੀਜ਼ਾਂ ਨੂੰ ਲੈ ਕੇ ਚਰਚਾ 'ਚ ਹੈ ਪਰ ਇਸ ਵਾਰ ਇਸ ਦੇ ਉਲਟ ਇਹ ਫ਼ਿਲਮ ਵਿਵਾਦਾਂ ਨਾਲ ਘਿਰ ਗਈ ਹੈ ਅਤੇ ਇਸ ਮੁੱਖ ਕਾਰਨ ਨੇ ਇਸ ਫ਼ਿਲਮ ਦੇ ਨਿਰਮਾਤਾ।
ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਨਵੇਂ ਗੁਆਂਢੀਆਂ ਵਿੱਕੀ-ਕੈਟਰੀਨਾ ਨੂੰ ਇੰਝ ਦਿੱਤੀ ਵਿਆਹ ਦੀ ਵਧਾਈ
ਦੱਸ ਦਈਏ ਕਿ ਫ਼ਿਲਮ '83' ਦੇ ਨਿਰਮਾਤਾਵਾਂ 'ਤੇ ਧੋਖਾਧੜੀ ਕਰਨ ਦੋਸ਼ ਲੱਗੇ ਹਨ। ਇਸ ਦੇ ਚਲਦੇ ਫ਼ਿਲਮ ਦੇ ਨਿਰਮਾਤਾਵਾਂ 'ਤੇ ਕੇਸ ਦਰਜ ਹੋਣ ਤੋਂ ਬਾਅਦ ਫ਼ਿਲਮ '83' ਵਿਵਾਦਾਂ 'ਚ ਆ ਗਈ ਹੈ। ਫ਼ਿਲਮ ਨਿਰਮਾਤਾਵਾਂ ਖਿਲਾਫ਼ ਕੇਸ ਦਰਜ ਹੋਣ ਕਾਰਨ ਰਣਬੀਰ ਸਿੰਘ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਤੋਂ ਇਲਾਵਾ ਰਣਬੀਰ ਸਿੰਘ ਦੀ ਪਤਨੀ ਦੀਪਿਕਾ ਪਾਦੂਕੋਣ ਨੂੰ ਵੀ ਇਸ ਮਾਮਲੇ 'ਚ ਖਿੱਚਿਆ ਜਾ ਰਿਹਾ ਹੈ ਕਿਉਂਕਿ ਉਹ ਵੀ ਫ਼ਿਲਮ ਨਿਰਮਾਤਾਵਾਂ 'ਚੋਂ ਇੱਕ ਹੈ। ਵਿਬਰੀ ਮੀਡੀਆ ਵੱਲੋਂ, ਮੁੰਬਈ ਦੀ ਅਦਾਲਤ ਨੂੰ ਜਲਦ ਹੀ ਰਿਲੀਜ਼ ਹੋਣ ਵਾਲੀ ਬਾਲੀਵੁੱਡ ਫ਼ਿਲਮ '83' ਦੇ ਨਿਰਮਾਤਾਵਾਂ ਅਤੇ ਯੂ. ਏ. ਈ. ਆਧਾਰਿਤ ਫਾਇਨਾਂਸਰ ਕੰਪਨੀ (UAE-based financier company) ਵਿਚਾਲੇ ਹੋਏ ਵਿਵਾਦ 'ਚ ਦਖ਼ਲ ਦੇਣ ਲਈ ਕਿਹਾ ਗਿਆ ਹੈ, ਜਿਸ 'ਚ ਸਾਜ਼ਿਸ਼ ਰਚਣ, ਧੋਖਾਧੜੀ ਕਰਨ ਅਤੇ ਇਸ ਤੋਂ ਪੈਸੇ ਕੱਢ ਕੇ ਫ਼ਿਲਮ ਬਨਾਉਣ ਦੇ ਦੋਸ਼ ਲਾਏ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਨੇ ਵਿਆਹ 'ਚ ਪਹਿਨਿਆ ਸਬਿਆਸਾਚੀ ਦਾ ਪੁਰਾਣਾ ਲਹਿੰਗਾ ਤੇ ਗਹਿਣੇ, ਖ਼ੁਦ ਵੇਖੋ ਤਸਵੀਰਾਂ 'ਚ
ਫਿਊਚਰ ਰਿਸੋਰਸ (FZE) ਨੇ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ 'ਚ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ 'ਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 406 (ਭਰੋਸੇ ਦੀ ਅਪਰਾਧਿਕ ਉਲੰਘਣਾ), 420 (ਧੋਖਾਧੜੀ), ਅਤੇ 120-ਬੀ (ਅਪਰਾਧਿਕ ਸਾਜ਼ਿਸ਼ ਕਰਨ) ਦੇ ਤਹਿਤ ਫ਼ਿਲਮ ਦੇ ਨਿਰਮਾਤਾਵਾਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਭ ਤੋਂ ਜ਼ਿਆਦਾ ਦੇਖੀਆਂ ਗਈਆਂ ਵਿੱਕੀ-ਕੈਟਰੀਨਾ ਦੇ ਵਿਆਹ ਦੀਆਂ ਤਸਵੀਰਾਂ, Likes 'ਚ ਬਣਾਇਆ ਇਹ ਰਿਕਾਰਡ
ਦੱਸਣਯੋਗ ਹੈ ਕਿ ਰਣਬੀਰ ਸਿੰਘ ਸਟਾਰਰ ਇਸ ਫ਼ਿਲਮ ਦਾ ਟਰੇਲਰ 30 ਨਵੰਬਰ ਨੂੰ ਰਿਲੀਜ਼ ਹੋਇਆ ਹੈ। ਮਹਿਜ਼ 4 ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਪਹਿਲਾਂ ਗੀਤ 'ਲਹਿਰਾ ਦੋ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ 24 ਦਸੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਫ਼ਿਲਮ '83' ਵਿਵਾਦਾਂ 'ਚ ਆਉਣ ਤੋਂ ਬਾਅਦ ਦਰਸ਼ਕਾਂ 'ਚ ਆਪਣਾ ਪੌਜ਼ੀਟਿਵ ਰਿਸਪਾਂਸ ਬਰਕਰਾਰ ਰੱਖ ਸਕੇਗੀ ਜਾਂ ਨਹੀਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਕੈਟਰੀਨਾ ਤੋਂ ਪਹਿਲਾਂ ਇਹ ਅਦਾਕਾਰਾਂ ਵੀ ਬਣ ਚੁੱਕੀਆਂ ਨੇ ਪੰਜਾਬ ਦੀਆਂ ਨੂੰਹਾਂ (ਤਸਵੀਰਾਂ)
NEXT STORY