ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਮਾਂ ਉੱਜਲਾ ਪਾਦੂਕੋਣ ਨਾਲ ਡਿਨਰ ਡੇਟ ਲਈ ਗਈ ਸੀ, ਜਿਸ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੀਪਿਕਾ ਨੇ ਬਲੈਕ ਬਾਡੀ-ਹੱਗਿੰਗ ਡਰੈੱਸ ਪਾਈ ਹੋਈ ਸੀ, ਜਿਸ 'ਚ ਉਸ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਸੀ। ਜਿਸ ਤਰ੍ਹਾਂ ਹੀ ਅਦਾਕਾਰਾ ਖਾਣਾ ਖਾਣ ਤੋਂ ਬਾਅਦ ਬਾਹਰ ਆਉਂਦੀ ਹੈ ਤਾਂ ਪੈਪਰਜ਼ ਉਸ ਨੂੰ ਘੇਰਾ ਪਾ ਲੈਂਦੇ ਹਨ।

ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਦੀਪਿਕਾ ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ ਅਤੇ ਉਹ ਸਤੰਬਰ 'ਚ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ।

ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਹਾਲ ਹੀ 'ਚ ਸੁਰਖੀਆਂ 'ਚ ਆਈ ਸੀ ਜਦੋਂ ਟ੍ਰੋਲਰਜ਼ ਨੇ ਉਸ ਨੂੰ ਗਰਭਵਤੀ ਨਾ ਹੋਣ ਲਈ ਟ੍ਰੋਲ ਕੀਤਾ ਅਤੇ ਦਾਅਵਾ ਕੀਤਾ ਕਿ ਉਸਦਾ ਬੇਬੀ ਬੰਪ ਨਕਲੀ ਸੀ। ਇਸ ਤੋਂ ਬਾਅਦ, ਰਣਵੀਰ ਸਿੰਘ ਨੇ ਟ੍ਰੋਲਿੰਗ ਦਾ ਜਵਾਬ ਦਿੰਦੇ ਹੋਏ ਦੀਪਿਕਾ ਦੀਆਂ ਮਨਮੋਹਕ ਤਸਵੀਰਾਂ ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ੇਅਰ ਕੀਤੀਆਂ ਸਨ।

‘ਚੰਨ ਰੁੱਸਿਆ’ ਗੀਤ ’ਚ ਸੋਨਮ ਬਾਜਵਾ ਦੀ ਹਰਿਆਣਵੀ ਲੁੱਕ ਨੇ ਕੀਲੇ ਦਰਸ਼ਕ, ਲੋਕਾਂ ਤੋਂ ਮਿਲਿਆ ਪਿਆਰ (ਵੀਡੀਓ)
NEXT STORY