ਮੁੰਬਈ(ਬਿਊਰੋ): ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਉਹ ਜਲਦੀ ਹੀ ਪਤੀ ਰਣਵੀਰ ਸਿੰਘ ਨਾਲ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਅਜਿਹੇ 'ਚ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹਮੇਸ਼ਾ ਪ੍ਰੈਗਨੈਂਸੀ ਦੇ ਦੌਰ ਦਾ ਆਨੰਦ ਲੈ ਰਹੀ ਦੀਪਿਕਾ ਦੇ ਲੁੱਕ 'ਤੇ ਰਹਿੰਦੀਆਂ ਹਨ। ਹਾਲ ਹੀ 'ਚ ਅਦਾਕਾਰਾ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਦੀਪਿਕਾ ਪਾਦੁਕੋਣ ਦੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਪੀਲੇ ਰੰਗ ਦੀ ਮੈਕਸੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਡਰੈੱਸ 'ਚ ਅਦਾਕਾਰਾ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਅਤੇ ਕਾਫ਼ੀ ਖੂਬਸੂਰਤ ਲੱਗ ਰਹੀ ਹੈ।

ਅਦਾਕਾਰਾ ਦੇ ਚਿਹਰੇ 'ਤੇ ਗਰਭ ਅਵਸਥਾ ਦੀ ਚਮਕ ਦਿਖਾਈ ਦਿੰਦੀ ਹੈ ਕਿਉਂਕਿ ਉਸ ਨੇ ਹਲਕੀ ਗੁਲਾਬੀ ਲਿਪਸਟਿਕ, ਝੁਮਕੇ ਅਤੇ ਨੀਵੇਂ ਜੂੜੇ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਹੋਇਆ ਹੈ। ਦੀਪਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਇਸ ਸਾਲ ਫਰਵਰੀ 'ਚ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਹੁਣ ਇਹ ਜੋੜਾ ਸਤੰਬਰ 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗਾ।

ਵੱਡੀ ਖ਼ਬਰ : ਗਾਇਕ ਰੰਮੀ ਰੰਧਾਵਾ 'ਤੇ ਪਰਚਾ ਦਰਜ, ਪ੍ਰੇਮਿਕਾ ਨਾਲ ਮਿਲ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ
NEXT STORY