ਐਂਟਰਟੇਨਮੈਂਟ ਡੈਸਕ - ਪੰਜਾਬੀ ਅਦਾਕਾਰ ਦੇਵ ਖਰੌੜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ 'ਬਲੈਕੀਆ', 'ਰੁਪਿੰਦਰ ਗਾਂਧੀ', 'ਡਾਕੂਆਂ ਦਾ ਮੁੰਡਾ', 'ਕਾਕਾ ਜੀ', 'ਡੀਐੱਸਪੀ ਦੇਵ' ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਕਾਮੇਡੀਅਨ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦੇਵ ਖਰੌੜ ਅੱਜ ਫ਼ਿਲਮਾਂ 'ਚ ਆਪਣੇ ਵੱਖ-ਵੱਖ ਕਿਰਦਾਰਾਂ ਲਈ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ: ਮੁਕੁਲ ਦੇਵ ਦੇ ਦਿਹਾਂਤ ਮਗਰੋਂ ਭਰਾ ਰਾਹੁਲ ਦੀ ਪਹਿਲੀ ਪੋਸਟ, ਲਿਖਿਆ- ਮੁਕੁਲ ਨੂੰ ਮਿਲੇ ਪਿਆਰ ਅਤੇ...
ਦੱਸ ਦੇਈਏ ਕਿ ਇਸ ਸਮੇਂ ਦੇਵ ਖਰੌੜ ਆਪਣੀ ਆਉਣ ਵਾਲੀ ਫ਼ਿਲਮ 'ਡਾਕੂਆਂ ਦਾ ਮੂੰਡਾ 3' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸੇ ਦਰਮਿਆਨ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ, ਜਿਸ ਵਿਚ ਉਹ ਭਾਰਤੀ ਫੌਜ ਪ੍ਰਤੀ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ। ਉਨ੍ਹਾਂ ਇਕ ਪੋਡਕਾਸਟ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਜਵਾਨ ਕੜਾਕੇ ਦੀ ਠੰਡ, ਜਿੱਥੇ ਤਾਪਮਾਨ 0 ਤੋਂ ਵੀ ਹੇਠਾਂ ਹੈ, ਤੋਂ ਲੈ ਕੇ ਸਾੜਨ ਵਾਲੀ ਧੁੱਪ 'ਚ ਖੜ੍ਹੇ ਰਹਿੰਦੇ ਹਨ। ਇਸ ਲਈ ਉਨ੍ਹਾਂ ਨੂੰ ਸੈਲਿਊਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜਵਾਨਾਂ ਦੇ ਭਰੋਸੇ ਹੀ ਅਸੀਂ ਨਿਸ਼ਚਿੰਤ ਹਾਂ। ਸਾਨੂੰ ਕੋਈ ਫਿਕਰ ਨਹੀਂ, ਕਿਉਂਕਿ ਬਾਰਡਰ 'ਤੇ ਸਾਡੇ ਭਰਾ ਖੜ੍ਹੇ ਹਨ। ਪਰ ਫਿਰ ਵੀ ਮੈਂ ਇਹ ਗੱਲ ਕਹਾਂਗਾ ਕਿ ਹਰ ਪਾਸੇ ਅਮਨ ਤੇ ਸ਼ਾਂਤੀ ਹੋਣੀ ਚਾਹੀਦੀ ਹੈ। ਉਨ੍ਹਾਂ ਦੀਆਂ ਜਾਨਾਂ ਵੀ ਬਹੁਤ ਕੀਮਤੀ ਹਨ। ਉਨ੍ਹਾਂ ਅੱਗੇ ਕਿਹਾ ਕਿ ਫੌਜੀ ਭਾਵੇਂ ਇੱਧਰ ਦੇ ਹੋਣ ਜਾਂ ਦੂਜੇ ਪਾਸੇ ਦੇ, ਉਹ ਵੀ ਕਿਸੇ ਦੇ ਬੱਚੇ ਹਨ। ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਉਡੀਕਦੇ ਹਨ। ਉਹ ਵੀ ਦੁਆ ਕਰਦੇ ਹਨ ਕਿ ਸਾਡਾ ਬੱਚਾ ਨੌਕਰੀ ਕਰਨ ਗਿਆ ਹੈ ਅਤੇ ਨੌਕਰੀ ਕਰਕੇ ਸਹੀ ਸਲਾਮਤ ਵਾਪਸ ਆਪਣੇ ਪਰਿਵਾਰ ਵਿਚ ਆ ਜਾਵੇ, ਆਪਣੇ ਬੱਚਿਆਂ ਕੋਲ ਆ ਜਾਵੇ। ਜੰਗ ਕਦੇ ਹੋਣੀ ਨਹੀਂ ਚਾਹੀਦੀ। ਇਸ ਨਾਲ ਹਮੇਸ਼ਾ ਤਬਾਹੀ ਹੀ ਆਉਂਦੀ ਹੈ।
ਇਹ ਵੀ ਪੜ੍ਹੋ: ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਕੁਲ ਦੇਵ ਦੇ ਦਿਹਾਂਤ ਮਗਰੋਂ ਭਰਾ ਰਾਹੁਲ ਦੀ ਪਹਿਲੀ ਪੋਸਟ, ਲਿਖਿਆ- ਮੁਕੁਲ ਨੂੰ ਮਿਲੇ ਪਿਆਰ ਅਤੇ...
NEXT STORY