ਮੁੰਬਈ - ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਦੀ ਫ਼ਿਲਮ 'ਧੁਰੰਦਰ 2: ਦਾ ਰੀਵੈਂਜ' ਬਾਕਸ ਆਫਿਸ 'ਤੇ ਸਫਲਤਾ ਦੇ ਨਵੇਂ ਝੰਡੇ ਗੱਡ ਰਹੀ ਹੈ। ਦੁਨੀਆ ਭਰ 'ਚ 830 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਇਸ ਫ਼ਿਲਮ ਦੀ ਚਰਚਾ ਹਰ ਪਾਸੇ ਹੈ। ਪਰ ਇਸੇ ਫ਼ਿਲਮ ਦੇ ਆਖਰੀ ਸੀਨ ਵਿੱਚ ਕੁਝ ਸਕਿੰਟਾਂ ਲਈ ਨਜ਼ਰ ਆਉਣ ਵਾਲੇ ਇਕ ਅਸਲੀ ਆਟੋ ਡਰਾਈਵਰ ਦੀ ਕਹਾਣੀ ਨੇ ਸੋਸ਼ਲ ਮੀਡੀਆ 'ਤੇ ਸਭ ਨੂੰ ਭਾਵੁਕ ਕਰ ਦਿੱਤਾ ਹੈ।
ਕੌਣ ਹੈ ਬਦਰੁਲ ਇਸਲਾਮ?
ਫ਼ਿਲਮ ਦੇ ਕਲਾਈਮੈਕਸ 'ਚ ਕੰਮ ਕਰਨ ਵਾਲੇ ਬਦਰੁਲ ਇਸਲਾਮ ਪੇਸ਼ੇ ਤੋਂ ਇਕ ਆਟੋ ਰਿਕਸ਼ਾ ਡਰਾਈਵਰ ਹਨ। ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਕਰੋੜਾਂ ਦੀ ਕਮਾਈ ਕਰਨ ਵਾਲੀ ਫ਼ਿਲਮ ਦਾ ਹਿੱਸਾ ਹੋਣ ਦੇ ਬਾਵਜੂਦ ਉਹ ਖੁਦ ਇਹ ਫ਼ਿਲਮ ਹਾਲੇ ਤੱਕ ਥੀਏਟਰ 'ਚ ਨਹੀਂ ਦੇਖ ਸਕੇ।
2500 ਰੁਪਏ ਮੇਰੇ ਪਰਿਵਾਰ ਦੀ ਹੈ ਮਹੀਨੇ ਭਰ ਦੀ ਬਚਤ
ਬਦਰੁਲ ਨੇ ਬੜੀ ਸਾਦਗੀ ਨਾਲ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੱਚਿਆਂ ਨੇ ਫ਼ਿਲਮ ਦੇਖਣ ਦੀ ਜ਼ਿੱਦ ਕੀਤੀ, ਤਾਂ ਉਨ੍ਹਾਂ ਨੂੰ ਸਮਝਾਉਣਾ ਪਿਆ ਕਿ ਇਕ ਟਿਕਟ ਦੀ ਕੀਮਤ ਕਰੀਬ 500 ਰੁਪਏ ਹੈ। 5 ਮੈਂਬਰਾਂ ਦੇ ਪਰਿਵਾਰ ਲਈ ਫ਼ਿਲਮ ਦੇਖਣ 'ਤੇ 2500 ਰੁਪਏ ਖਰਚ ਹੋਣਗੇ। ਬਦਰੁਲ ਮੁਤਾਬਕ, 2500 ਰੁਪਏ ਉਨ੍ਹਾਂ ਦੇ ਪਰਿਵਾਰ ਦੀ ਪੂਰੇ ਇਕ ਮਹੀਨੇ ਦੀ ਬਚਤ ਹੈ, ਜਿਸ ਕਾਰਨ ਉਨ੍ਹਾਂ ਨੇ ਫ਼ਿਲਮ ਨਾ ਦੇਖਣ ਦਾ ਫੈਸਲਾ ਕੀਤਾ।
ਸੋਸ਼ਲ ਮੀਡੀਆ 'ਤੇ ਉੱਠੀ ਮੰਗ
ਬਦਰੁਲ ਦਾ ਇਹ ਬਿਆਨ ਵਾਇਰਲ ਹੋਣ ਤੋਂ ਬਾਅਦ ਇੰਟਰਨੈੱਟ ਯੂਜ਼ਰਸ ਕਾਫੀ ਭਾਵੁਕ ਨਜ਼ਰ ਆ ਰਹੇ ਹਨ। ਲੋਕ ਫ਼ਿਲਮ ਦੇ ਡਾਇਰੈਕਟਰ ਆਦਿਤਿਆ ਧਰ ਨੂੰ ਟੈਗ ਕਰਕੇ ਅਪੀਲ ਕਰ ਰਹੇ ਹਨ ਕਿ ਇਸ ਆਟੋ ਡਰਾਈਵਰ ਅਤੇ ਉਨ੍ਹਾਂ ਦੇ ਪਰਿਵਾਰ ਲਈ ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਰੱਖੀ ਜਾਵੇ ਜਾਂ ਉਨ੍ਹਾਂ ਨੂੰ ਮੁਫ਼ਤ 'ਚ ਫ਼ਿਲਮ ਦਿਖਾਈ ਜਾਵੇ।
ਯੂਜ਼ਰਸ ਦਾ ਕਹਿਣਾ ਹੈ ਕਿ ਜਿਸ ਫ਼ਿਲਮ ਨੇ ਭਾਰਤ 'ਚ 500 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੋਵੇ, ਉਸ ਫ਼ਿਲਮ ਦੇ ਕਲਾਕਾਰ (ਚਾਹੇ ਉਹ ਛੋਟੇ ਰੋਲ ਵਿੱਚ ਹੀ ਕਿਉਂ ਨਾ ਹੋਵੇ) ਨੂੰ ਫ਼ਿਲਮ ਨਾ ਦੇਖ ਪਾਉਣਾ ਬੇਹੱਦ ਦੁਖਦਾਈ ਹੈ।
ਲਾਫਟਰ ਸ਼ੈੱਫਸ ਦੇ ਸੈੱਟ 'ਤੇ ਪਿਆ 'ਕਲੇਸ਼' ! ਨਿਆ ਸ਼ਰਮਾ ਨੇ ਜੰਨਤ ਨੂੰ ਦੇ'ਤੀ ਕੋਰਟ ਕੇਸ ਦੀ ਧਮਕੀ, ਦੇਖੋ ਵੀਡੀਓ
NEXT STORY