ਜਲੰਧਰ(ਬਿਊਰੋ): ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਕ ਵੀਡੀਓ 'ਤੇ ਵਿਵਾਦ ਛਿੜਿਆ ਹੋਇਆ ਹੈ। ਵਿਵਾਦ ਸੀ ਪੰਜਾਬ 1984 ਫ਼ਿਲਮ ਦੇ ਗੀਤ 'ਰੰਗਰੂਟ' ਨੂੰ ਗਾ ਕੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਦਾ।ਦਿਲਜੀਤ ਇਸ ਮੁੱਦੇ 'ਤੇ ਅੱਜ ਫਿਰ ਬੋਲਦਿਆਂ ਨਜ਼ਰ ਆਏ। ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੈਂਸਰ ਬੋਰਡ ਵੱਲੋਂ ਜਾਰੀ 'ਪੰਜਾਬ 1984' ਫਿਲਮ ਦਾ ਸਰਟੀਫਿਕੇਟ ਸਾਂਝਾ ਕੀਤਾ ਗਿਆ ਹੈ। ਇਸ ਦੀ ਕੈਪਸ਼ਨ 'ਚ ਦਿਲਜੀਤ ਲਿਖਦੇ ਹਨ 'ਗੌਰਮਿੰਟ ਆਫ ਇੰਡੀਆ.. ਸੈਂਸਰ ਬੋਰਡ ਸਰਟੀਫਿਕੇਟ..ਸੋਚਿਆ ਨਹੀਂ ਸੀ ਨੈਸ਼ਨਲ ਐਵਾਰਡ ਮਿਲਣ ਤੋਂ ਬਾਅਦ ਇਹ ਸਰਟੀਫਿਕੇਟ ਦਿਖਾਉਣਾ ਪਾਓਗਾ.. ਗੌਰਮਿੰਟ ਦੇ ਬੰਦੇ ਹੀ ਗੌਰਮਿੰਟ ਦੀ ਨੀ ਮਨ ਰਹੇ.. ਇੰਡੀਆ ਗੌਰਮਿੰਟ ਤੋਂ ਸਰਟੀਫਾਇਡ ਫਿਲਮ 'ਤੇ ਹੀ ਪਰਚਾ ਕਰਵਾ ਰਹੇ ਆ ?'
ਦਿਲਜੀਤ ਅੱਗੇ ਲਿਖਦੇ ਹਨ ' ਜੇ ਤੁਹਾਡੀ ਫਿਲਮ, ਤੁਹਾਡੇ ਗੀਤ ਸੈਂਸਰ ਬੋਰਡ ਤੋਂ ਪਾਸ ਨੇ.. ਬੇਸ਼ਕ ਤੁਹਾਡੇ ਕੰਮ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ ..ਫੇਰ ਵੀ ਤੁਹਾਡੇ ਨੈਸ਼ਨਲ ਐਵਾਰਡ ਹਾਸਿਲ ਕੰਮ 'ਤੇ ਪਰਚਾ ਹੋ ਸਕਦਾ ਸਾਬਾਸ਼' ।
ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਕੁਝ ਹੀ ਮਿੰਟਾਂ 'ਚ ਡਿਲੀਟ ਕਰ ਦਿੱਤੀ ਗਈ
ਇਹ ਸੀ ਮਾਮਲਾ
ਦਿਲਜੀਤ ਦੇ ਇਸ ਗੀਤ 'ਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਇਤਰਾਜ਼ ਜਤਾਇਆ ਗਿਆ। ਦੋਸ਼ ਲੱਗਾ ਕੇ ਦਿਲਜੀਤ ਲੋਕਾਂ ਨੂੰ ਭੜਕਾ ਰਿਹਾ ਹੈ। ਇਸ ਸਭ ਦੇ ਚਲਦਿਆਂ ਇਹ ਮੁੱਦਾ ਦਿਨੋਂ-ਦਿਨ ਭਖਦਾ ਨਜ਼ਰ ਆ ਰਿਹਾ ਹੈ।ਰਵਨੀਤ ਸਿੰਘ ਬਿੱਟੂ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਜਿਸ 'ਚ ਉਹ ਦਿਲਜੀਤ ਅਤੇ ਜੈਜ਼ੀ ਬੀ 'ਤੇ ਕੇਸ ਦਰਜ ਕਰਵਾਉਣ ਦੀ ਗੱਲ ਆਖਦੇ ਹਨ। ਇਸ ਤੋਂ ਬਾਅਦ ਦਿਲਜੀਤ ਵੱਲੋਂ ਇਕ ਵੀਡੀਓ ਰਾਹੀਂ ਸਪਸ਼ਟੀਕਰਣ ਦਿੱਤਾ ਜਾਂਦਾ ਹੈ ਕਿ ਜੋ ਫਿਲਮ ਅਤੇ ਉਸ ਦੇ ਗੀਤ ਸੈਂਸਰ ਬੋਰਡ ਤੋਂ ਪਾਸ ਹੈ, ਜਿਸ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ ਉਸ 'ਤੇ ਕੇਸ ਦਰਜ ਕਰਨ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ।ਹਾਲ ਹੀ 'ਚ ਦਿਲਜੀਤ ਦੋਸਾਂਝ ਦੁਆਰਾ ਸਾਂਝੀ ਕੀਤੀ ਗਈ ਇਹ ਪੋਸਟ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ 'ਤੇ ਕਈ ਸਵਾਲ ਖੜੇ ਕਰਦੀ ਹੈ।
ਚੀਨ ਦੇ ਮੁੱਦੇ 'ਤੇ ਖੁੱਲ੍ਹਕੇ ਬੋਲੀ ਕੰਗਨਾ ਰਣੌਤ, ਕਿਹਾ 'ਚੀਨੀ ਸਮਾਨ ਦਾ ਕਰੋ ਬਾਈਕਾਟ'
NEXT STORY