ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਿਲ-ਲੂਮੀਨਾਟੀ ਟੂਰ ਭਾਰਤ ਦੇ ਵਿਚ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਜਿਸ ਨੇ ਕਾਫ਼ੀ ਸੁਰਖ਼ੀਆਂ ਵੀ ਬਟੋਰੀਆਂ ਹਨ। ਕਈ ਫ਼ਿਲਮੀ ਕਲਾਕਾਰਾਂ ਦਾ ਦਿਲਜੀਤ ਨੂੰ ਸਾਥ ਵੀ ਮਿਲਿਆ, ਕਈ ਸ਼ੋਅ ਦੇਖਣ ਲਈ ਵੀ ਪਹੁੰਚੇ ਸਨ। ਦੋਸਾਂਝਾਵਾਲੇ ਦਾ ਫੈਨਜ਼ ਦੇ ਵਿਚ ਇਸ ਮੌਕੇ ਕਾਫ਼ੀ ਕ੍ਰੇਜ਼ ਦੇਖਣ ਨੂੰ ਵੀ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ
ਦੱਸ ਦਈਏ ਕਿ ਦਿਲ-ਲੂਮੀਨਾਟੀ ਟੂਰ ਸਫ਼ਲ ਹੋਣ ‘ਤੇ ਦਿਲਜੀਤ ਦੇ ਵੱਲੋਂ ਆਪਣੀ ਟੀਮ ਨੂੰ ਗਿਫ਼ਟ ਦਿੱਤੇ ਗਏ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਦਿਲਜੀਤ ਦੇ ਨਾ ‘ਤੇ ਨਾਅਰੇ ਵੀ ਲਗਾਏ ਗਏ ਅਤੇ ਦੋਸਾਂਝਾਵਾਲੇ ਦਾ ਮਸ਼ਹੂਰ ਡਾਇਲਾਗ ‘ਪੰਜਾਬੀ ਆ ਗਏ ਓਏ’ ਬੋਲਦੇ ਹੋਏ ਨਜ਼ਰ ਆਏ।
ਦਿਲਜੀਤ ਆਪਣੇ ਭਾਰਤ ‘ਚ ਸ਼ੋਅ ਦੌਰਾਨ ਕਾਫ਼ੀ ਕੰਟਰੋਵਰਸੀ ਵਿਚ ਵੀ ਰਹੇ, ਜਿਸ ‘ਚ 'ਪਟਿਆਲਾ ਪੈੱਗ', 'ਪੰਜ ਤਾਰਾ' ਅਤੇ 'ਸ਼ਰਾਬ' ਨਾਲ ਸੰਬੰਧਿਤ ਗਾਣੇ ਗਾਉਣ 'ਤੇ ਪਾਬੰਦੀ ਲਗਾਈ ਗਈ ਸੀ। ਇਸ ਦੌਰਾਨ ਦਿਲਜੀਤ ਨੇ ਗਾਣਿਆਂ ਦੇ ਲਾਈਨਾਂ ਬਦਲ ਪਾਬੰਦੀਆਂ ਲਗਾਉਣ ਵਾਲਿਆਂ ਨੂੰ ਠੋਕਵਾਂ ਜਵਾਬ ਵੀ ਦਿੱਤਾ ਹੈ। ਚੰਡੀਗੜ੍ਹ ‘ਚ ਹੋਏ ਸ਼ੋਅ ਦੌਰਾਨ ਵੀ ਦਿਲਜੀਤ ਨੇ ਉਨ੍ਹਾਂ ਨੂੰ ਜਾਰੀ ਕੀਤੀ ਐਡਵਾਈਜ਼ਰੀ ‘ਤੇ ਪ੍ਰਸ਼ਾਸਨ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੇ Dil Luminati Tour ਦਾ ਆਖ਼ਰੀ ਕੰਸਰਟ ਅੱਜ ਲੁਧਿਆਣਾ ‘ਚ
ਫ਼ਿਲਹਾਲ ਦਿਲਜੀਤ ਵੱਲੋਂ ਆਪਣੀ ਟੀਮ ਨੂੰ ਟੂਰ ਸਫਲ ਹੋਣ ‘ਤੇ ਧੰਨਵਾਦ ਕਰਦੇ ਹੋਏ ਗਿਫ਼ਟ ਦਿੱਤੇ। ਅੱਜ ਦਿਲਜੀਤ ਦਾ ਲੁਧਿਆਣਾ ਵਿਚ ਦਿਲ-ਲੂਮੀਨਾਟੀ ਟੂਰ ਦਾ ਆਖ਼ਰੀ ਸ਼ੋਅ ਹੈ। ਇਸ ਮੌਕੇ ਸ਼ਹਿਰ ਵਿਚ ਦਿਲਜੀਤ ਦੇ ਸਵਗਾਰਤ ਨੂੰ ਲੈ ਕੇ ਪੋਸਟਰ ਵੀ ਲਗਾਏ ਗਏ ਹਨ। ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਫੈਨਜ਼ ਵਿਚ ਵੀ ਦਿਲਜੀਤ ਦੇ ਟੂਰ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਤਨੀ ਟਵਿੰਕਲ ਦੇ ਬਰਥਡੇ 'ਤੇ ਅਕਸ਼ੈ ਕੁਮਾਰ ਨੇ ਲਿਖੀ ਖ਼ਾਸ ਪੋਸਟ
NEXT STORY